channel punjabi
News

ਕੋਰੋਨਾ ਤੋਂ ਬਾਅਦ ‘ਚ ਆਈ ਕੁਦਰਤੀ ਆਫ਼ਤ, ਇੱਕ ਦਰਜਨ ਤੋਂ ਵੱਧ ਲੋਕਾਂ ਦੀ ਮੌਤ

ਬੀਜਿੰਗ : ਕੋਰੋਨਾ ਮਹਾਮਾਰੀ ਦਾ ਕਹਿਰ ਦੁਨੀਆ ਭਰ ‘ਚ ਜਾਰੀ ਹੈ।ਕਿਹਾ ਜਾ ਰਿਹਾ ਹੈ ਕਿ ਕੋਰੋਨਾ ਵਾਇਰਸ ਦੀ ਸ਼ੁਰੂਆਤ ਚੀਨ ਤੋਂ ਸ਼ੁਰੂ ਹੋਈ ।ਜਿਸ ਤੋਂ ਬਆਦ ਹੁਣ ਉੱਥੇ ਕਾਫ਼ੀ ਲੋਕਾਂ ਨੂੰ ਇਸ ਨੇ ਆਪਣੀ ਲਪੇਟ ‘ਚ ਲਿਆ ।ਬਹੁਤ ਸਾਰੇ ਲੋਕਾਂ ਦੀ ਮੌਤ ਹੋਈ । ਜਿਸ ਤੋਂ ਬਾਅਦ ਹੁਣ ਚੀਨ ‘ਚ ਕੋਰੋਨਾ ਦਾ ਕਹਿਰ ਕਾਫ਼ੀ ਹੱਦ ਤੱਕ ਘੱਟ ਗਿਆ ਹੈ ਤੇ ਹੁਣ ਚੀਨ ਕੁਦਰਤ ਨੇ ਆਪਣਾ ਕਹਿਰ ਦਿਖਾਈਆ ਹੈ ।

ਦੱਖਣੀ ਤੇ ਮੱਧ ਚੀਨ ਤੋਂ ਕਾਫ਼ੀ ਦਿਨਾਂ ਤੋਂ ਭਾਰੀ ਬਾਰਿਸ਼ ਪੈ ਰਹੀ ਤੇ ਹੜ੍ਹ ਕਾਰਨ ਹਾਲਾਤ ਬੇਹੱਦ ਖਰਾਬ ਹੋਏ ਪਏ ਨੇ।ਇਸ ਕਾਰਨ ਹਜ਼ਾਰਾਂ ਘਰ ਤਬਾਹ ਹੋਏ ਹਨ। ਲੱਖਾਂ ਲੋਕਾਂ ਨੂੰ ਹੜ੍ਹ ਵਾਲੇ ਖੇਤਰ ਚੋਂ ਬਹਾਰ ਕੱਢ ਕੇ ਸੁਰੱਖਿਆਤ ਥਾਂ ‘ਤੇ ਭੇਜਿਆ ਗਿਆ। ਜਾਣਕਾਰੀ ਮੁਤਾਬਿਕ ਹੜ੍ਹ ਕਾਰਨ ਕਰੋੜਾਂ ਦਾ ਨੁਕਸਾਨ ਹੋ ਗਿਆ ਹੈ।ਹੜ੍ਹ ਕਾਰਨ ਦਰਜਨ ਲੋਕਾਂ ਦੀ ਮੌਤ ਹੋ ਗਈ ਹੈ ।

ਇਸ ਤੋਂ ਇਲਾਵਾ ਇਹ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਆਉਣ ਵਾਲੇ ਦਿਨਾਂ ‘ਚ ਹੋਰ ਜ਼ਿਆਦਾ ਮੀਂਹ ਹੈ ਸਕਦਾ ਹੈ। ਜਿਸ ਨੂੰ ਧਿਆਨ ‘ਚ ਰੱਖਦਿਆਂ ਪ੍ਰਸ਼ਾਸਨ ਨੇ ਪੁਖ਼ਤਾ ਪ੍ਰਬੰਧ ਕੀਤੇ ਨੇ। ਚੀਨ ‘ਚ 2019 ‘ਚ ਵੀ ਭਾਰੀ ਹੜ੍ਹ ਆਇਆ ਸੀ ਜਿਸ ਕਾਰਨ ਕਾਫ਼ੀ ਲੋਕਾਂ ਦੀ ਮੌਤ ਹੋ ਗਈ ਸੀ ।2000 ਤੋਂ ਜ਼ਿਆਦਾ ਲੋਕ ਬੇਘਰ ਹੋ ਗਏ ਸੀ ।

Related News

ਕੈਨੇਡਾ : ਵਿਅਕਤੀ ਨੂੰ ਕਾਰ ਸਜਾਉਣੀ ਪਈ ਮਹਿੰਗੀ,ਪੁਲਿਸ ਨੇ ਠੋਕਿਆ 81 ਡਾਲਰ ਦਾ ਜੁਰਮਾਨਾ

Rajneet Kaur

ਕੋਰੋਨਾ ਪ੍ਰਭਾਵਿਤਾਂ ਦਾ ਅੰਕੜਾ 100 ਮਿਲੀਅਨ ਤੋਂ ਪੁੱਜਾ ਪਾਰ, ਸਭ ਤੋਂ ਵੱਧ ਅਮਰੀਕਾ ‘ਚ ਹੋਇਆ ਨੁਕਸਾਨ

Vivek Sharma

ਓਨਟਾਰੀਓ ‘ਚ 112 ਨਵੇਂ ਕੋਰੋਨਾ ਵਾਇਰਸ ਮਾਮਲੇ ਆਏ ਸਾਹਮਣੇ, 1 ਦੀ ਮੌਤ

Rajneet Kaur

Leave a Comment