channel punjabi
Canada International News North America

ਕੈਨੇਡਾ ਦੀ ਸ਼ਰਾਬ ਕੰਪਨੀ ਵਲੋਂ ਬਣਾਈ ਬੀਅਰ ਦੇ ਨਾਂ ‘ਤੇ ਵਿਵਾਦ, ਹਿੰਦੂ ਭਾਈਚਾਰੇ ਵਲੋਂ ਜਤਾਇਆ ਗਿਆ ਸਖ਼ਤ ਵਿਰੋਧ

ਨੇਵਾਦਾ : ਕੈਨੇਡਾ ਵਿੱਚ ਇੱਕ ਸ਼ਰਾਬ ਕੰਪਨੀ ਵੱਲੋਂ ਬਣਾਈ ਗਈ ਬੀਅਰ ਦੇ ਨਾਂ ‘ਤੇ ਵੱਡਾ ਵਿਵਾਦ ਖੜਾ ਹੋ ਗਿਆ ਹੈ। ਨੋਵਾ ਸਕੋਟੀਆ ਦੇ ਪਿੰਡ ਟਾਟਾਮਾਗਾਊਂ ਕਾਊਂਟੀ ਸਥਿਤ ਇਕ ਸ਼ਰਾਬ ਕੰਪਨੀ ਨੇ ‘ਅੰਮ੍ਰਿਤਾ’ ਨਾਂ ਨਾਲ ਬੀਅਰ ਬਣਾ ਦਿੱਤੀ ਹੈ ਜਿਸ ਦਾ ਹਿੰਦੂ ਭਾਈਚਾਰੇ ਨੇ ਸਖ਼ਤ ਵਿਰੋਧ ਕੀਤਾ ਹੈ। ਉਨ੍ਹਾਂ ਕਿਹਾ ਕਿ ਅੰਮ੍ਰਿਤ ਇਕ ਪਵਿੱਤਰ ਸ਼ਬਦ ਹੈ ਅਤੇ ਅਸੀਂ ਇਸ ਨੂੰ ਅਮਰਤਾ ਮੰਨਦੇ ਹਾਂ ।

ਹਿੰਦੂ ਭਾਈਚਾਰੇ ਦੇ ਵੱਡੀ ਗਿਣਤੀ ਲੋਕਾਂ ਨੇ ਬੀਅਰ ਦੇ ਇਸ ਨਾਂ ਨੂੰ ਗਲਤ ਕਰਾਰ ਦਿੰਦੇ ਹੋਏ ਕੰਪਨੀ ਤੋਂ ਇਸ ਬ੍ਰਾਂਡ ਦਾ ਨਾਂ ਤੁਰੰਤ ਬਦਲਣ ਦੀ ਮੰਗ ਕੀਤੀ ਹੈ। ਮਸ਼ਹੂਰ ਹਿੰਦੂ ਰਾਜਨੇਤਾ ਰਾਜਨ ਜੈਦ ਨੇ ਕਿਹਾ ਕਿ ਅੰਮ੍ਰਿਤ ਸਮੁੰਦਰ ਮੰਥਨ ਤੋਂ ਨਿਕਲਿਆ ਸੀ, ਜਿਸ ’ਤੇ ਹਿੰਦੂਆਂ ਨੂੰ ਬਹੁਤ ਵਿਸ਼ਵਾਸ ਹੈ। ਇਸ ਲਈ ਬੀਅਰ ਨੂੰ ਇਸ ਨਾਂ ਨਾਲ ਜੋੜਨਾ ਹਿੰਦੂ ਧਰਮ ਦਾ ਅਪਮਾਨ ਹੈ। ਉਨ੍ਹਾਂ ਕਿਹਾ ਕਿ ‘ਅੰਮ੍ਰਿਤਾ’ ਨਾਂ ਦੀ ਬੀਅਰ ਵੇਚਣਾ ਵੱਡੀ ਗਲਤੀ ਹੈ ਅਤੇ ਇਸ ਨੇ ਭਗਤਾਂ ਦੀਆਂ ਭਾਵਨਾਵਾਂ ਨੂੰ ਸੱਟ ਪਹੁੰਚਾਈ ਹੈ।

ਜੈਦ ਨੇ ਕਿਹਾ ਕਿ ਕਿਸੇ ਵੀ ਆਸਥਾ, ਵੱਡੇ ਜਾਂ ਛੋਟੇ ਪ੍ਰਤੀਕਾਂ ਅਤੇ ਅਵਧਾਰਨਾਵਾਂ ਨੂੰ ਗਲਤ ਤਰੀਕੇ ਨਾਲ ਪੇਸ਼ ਨਹੀਂ ਕੀਤਾ ਜਾਣਾ ਚਾਹੀਦਾ ਹੈ। ਉਨ੍ਹਾਂ ਨੇ ਕੰਪਨੀ ਨੂੰ ਰਸਮੀ ਮੁਆਫੀ ਮੰਗਣ ਲਈ ਕਿਹਾ ਹੈ।

Related News

ਬਰੈਂਪਟਨ ‘ਚ ਤੇਜ਼ ਵਾਹਨ ਚਲਾਉਣ ਵਾਲਿਆਂ ‘ਤੇ ਰੱਖੀ ਜਾਵੇਗੀ ਨਜ਼ਰ, ਭਰਨਾ ਪੈ ਸਕਦੈ ਜ਼ੁਰਮਾਨਾ

Rajneet Kaur

ਬ੍ਰਿਟਿਸ਼ ਕੋਲੰਬੀਆ ਸੂਬੇ ਦੀ ਨਵੀਂ ਸਰਕਾਰ ‘ਚ ਦੋ ਪੰਜਾਬਣਾਂ ਨੂੰ ਮਿਲੇ ਅਹਿਮ ਅਹੁਦੇ

Vivek Sharma

ਅਕਾਈ ਬੇਰੀ ਨਾਲ ਕੋਰੋਨਾ ਵਾਇਰਸ ਦੇ ਜੌਖਮ ਨੂੰ ਘਟਾਇਆ ਜਾ ਸਕਦੈ : ਕੈਨੇਡੀਅਨ ਮਾਹਿਰ

Rajneet Kaur

Leave a Comment