channel punjabi
Canada International News North America

ਕੈਨੇਡਾ ਅਤੇ ਬ੍ਰਿਟੇਨ ਦੀਆਂ 8 ਯੂਨੀਵਰਸਿਟੀਆਂ ਦੇ ਰਿਕਾਰਡ ਵਿਚ ਲਾਈ ਗਈ ਸੰਨ੍ਹ, ਅਹਿਮ ਰਿਕਾਰਡ ਚੋਰੀ ਹੋਣ ਦੀ ਸੰਭਾਵਨਾ !

ਹੈਕਰਾਂ ਨੇ ਆਪਣੀ ਤਰਾਂ ਦੀ ਵੱਡੀ ਘਟਨਾ ਨੂੰ ਦਿੱਤਾ ਅੰਜਾਮ

ਇੱਕੋ ਸਮੇਂ ਵੱਡੀ ਗਿਣਤੀ ਯੂਨੀਵਰਸਿਟੀਆਂ ਦੇ ਰਿਕਾਰਡ ਵਿੱਚ ਲਾਈ ਸੰਨ੍ਹ

ਬਿ੍ਟੇਨ ਅਤੇ ਕੈਨੇਡਾ ਦੀਆਂ 8 ‘ਵਰਸਿਟੀਆਂ ਨੂੰ ਬਣਾਇਆ ਨਿਸ਼ਾਨਾ

ਟੋਰਾਂਟੋ: ਇਕ ਪਾਸੇ ਦੁਨੀਆਆ ਕੋਰੋਨਾ ਮਹਾਮਾਰੀ ਨਾਲ ਜੂਝ ਰਹੀ ਹੈ ਤਾਂ ਦੂਜੇ ਪਾਸੇ ਗੈਰ ਸਮਾਜਿਕ ਅਨਸਰ ਵੱਡੇ ਪੱਧਰ ਤੇ ਆਪਣੀਆਂ ਕਾਰਵਾਈਆਂ ਨੂੰ ਅੰਜਾਮ ਦੇ ਰਹੇ ਹਨ। ਖਬਰ ਵਿਦਿਆ ਦੇ ਖੇਤਰ ਵਿਚ ਹੈਕਰਾਂ ਵੱਲੋਂ ਲਾਈ ਗਈ ਸੰਨ੍ਹ ਨਾਲ ਜੁੜੀ ਹੈ । ਕੈਨੇਡਾ ਅਤੇ ਬ੍ਰਿਟੇਨ ਦੀਆਂ ਕਰੀਬ 8 ਯੂਨੀਵਰਸਿਟੀਆਂ ਦੇ ਡਾਟਾ ਵਿਚ ਸੰਨ੍ਹ ਲਾਏ ਜਾਣ ਦੀ ਪੁਖ਼ਤਾ ਖ਼ਬਰ ਹੈ। ਹੈਕਰਾਂ ਨੇ ਅਮਰੀਕੀ ਕੰਪਿਊਟਰ ਸਾਫਟਵੇਅਰ ਕੰਪਨੀ ਬਲੈਕਬਾਡ ‘ਤੇ ਵੱਡੇ ਪੈਮਾਨੇ ‘ਤੇ ਕੀਤੇ ਗਏ ਸਾਈਬਰ ਹਮਲੇ ਰਾਹੀਂ ‘ਯੂਨੀਵਰਸਿਟੀ ਆਫ ਯਾਰਕ’, ‘ਯੂਨੀਵਰਸਿਟੀ ਕਾਲਜ ਆਕਸਫੋਰਡ’, ‘ਯੂਨੀਵਰਸਿਟੀ ਆਫ ਲੀਡਸ’ ਅਤੇ ‘ਯੂਨੀਵਰਸਿਟੀ ਆਫ ਲੰਡਨ’ ਸਮੇਤ ਅੱਠ ਯੂਨੀਵਰਸਿਟੀਆਂ ਨੂੰ ਨਿਸ਼ਾਨਾ ਬਣਾਇਆ।

ਡਾਟਾ ਚੋਰੀ ਦਾ ਸ਼ਿਕਾਰ ਬਣੀਆਂ ਇਨ੍ਹਾਂ ਯੂਨੀਵਰਸਿਟੀਆਂ ਨੇ
ਮੌਜੂਦਾ ਅਤੇ ਸਾਬਕਾ ਵਿਦਿਆਰਥੀਆਂ ਦੇ ਡਾਟਾ ਚੋਰੀ ਹੋਣ ‘ਤੇ ਪ੍ਰਭਾਵਿਤ ਲੋਕਾਂ ਤੋਂ ਮਾਫ਼ੀ ਮੰਗੀ ਹੈ।

ਮੀਡੀਆ ਦੇ ਇੱਕ ਵੱਡੇ ਨਿੱਜੀ ਅਦਾਰੇ ਨੇ ਆਪਣੀ ਰਿਪੋਰਟ ਵਿਚ ਦੱਸਿਆ ਕਿ ਦੁਨੀਆ ਦੇ ਸਭ ਤੋਂ ਵੱਡੇ ਐਜੂਕੇਸ਼ਨ ਐਡਮਨਿਸਟ੍ਰੇਸ਼ਨ ਅਤੇ ਫਾਇਨਾਂਸ਼ੀਅਲ ਮੈਨੇਜਮੈਂਟ ਪ੍ਰੋਵਾਈਡਰ ਕੰਪਨੀ ਬਲੈਕਬਾਡ ਨੂੰ ਮਈ ਵਿਚ ਹੈਕ ਕੀਤਾ ਗਿਆ ਸੀ। ਹਾਲਾਂਕਿ ਕੰਪਨੀ ਨੇ ਅਜੇ ਤਕ ਇਸ ਘਟਨਾ ਨੂੰ ਉਜਾਗਰ ਨਹੀਂ ਕੀਤਾ ਹੈ।
ਹੁਣ ਇਹ ਪਤਾ ਲੱਗਾ ਹੈ ਕਿ ਡਾਟਾ ਚੋਰੀ ਹੋਣ ਤੋਂ ਅੱਠ ਯੂਨੀਵਰਸਿਟੀਆਂ ਪ੍ਰਭਾਵਿਤ ਹੋਈਆਂ ਸਨ। ਹੈਕਰਾਂ ਦਾ ਨਿਸ਼ਾਨਾ ਬਣਨ ਵਾਲੀਆਂ ਸਾਰੀਆਂ ਯੂਨੀਵਰਸਿਟੀਆਂ ਉਨ੍ਹਾਂ ਸਾਰੇ ਲੋਕਾਂ ਨੂੰ ਈ-ਮੇਲ ਭੇਜ ਕੇ ਮਾਫ਼ੀ ਮੰਗ ਰਹੀਆਂ ਹਨ ਜਿਨ੍ਹਾਂ ਦੇ ਬਾਰੇ ਵਿਚ ਜਾਣਕਾਰੀ ਚੋਰੀ ਹੋਈ ਹੈ। ਇਹ ਦੱਸਿਆ ਜਾ ਰਿਹਾ ਹੈ ਕਿ ਮੌਜੂਦਾ ਅਤੇ ਸਾਬਕਾ ਵਿਦਿਆਰਥੀਆਂ ਦੇ ਨਾਲ ਹੀ ਸਟਾਫ ਦੇ ਬਾਰੇ ਵਿਚ ਡਾਟਾ ਚੋਰੀ ਹੋਇਆ ਹੈ। ਇਸ ਦੇ ਇਲਾਵਾ ਫੋਨ ਨੰਬਰ ਅਤੇ ਚੰਦਾ ਦੇਣ ਵਾਲਿਆਂ ਦੇ ਡਾਟਾ ਵਿਚ ਵੀ ਸੰਨ੍ਹ ਲਾਈ ਗਈ ਹੈ।

Related News

ਰੂਸ ਨੇ ਮਾਰੀ ਬਾਜ਼ੀ, ਕੋਵਿਡ 19 ਦੀ ਵੈਕਸੀਨ ਕੀਤੀ ਤਿਆਰ, ਰਾਸ਼ਟਰਪਤੀ ਪੁਤਿਨ ਦੀ ਬੇਟੀ ਨੂੰ ਵੀ ਦਿੱਤੀ ਡੋਜ਼

Rajneet Kaur

ਹਫਤੇ ਪਹਿਲਾਂ ਮੇਪਲ ਰਿਜ ਦੀ ਐਲੂਵੈਟ ਝੀਲ ‘ਚ ਡੁਬਿਆ 37 ਸਾਲਾ ਭਵਜੀਤ ਔਜਲਾ, ਹਾਲੇ ਤੱਕ ਉਸ ਦੀ ਲਾਸ਼ ਨਹੀਂ ਹੋ ਸਕੀ ਬਰਾਮਦ

Rajneet Kaur

ਬ੍ਰਿਟੇਨ ਨੇ ਆਪਣੀ ਅੱਧੀ ਤੋਂ ਜ਼ਿਆਦਾ ਬਾਲਗ ਆਬਾਦੀ ਨੂੰ ਦਿੱਤੀ ਕੋਰੋਨਾ ਵੈਕਸੀਨ ਦੀ ਪਹਿਲੀ ਖ਼ੁਰਾਕ

Vivek Sharma

Leave a Comment