channel punjabi
International News North America

ਅਮਰੀਕਾ ਨੇ ਚੀਨੀ ਵਣਜ ਦੂਤਾਘਰ ਨੂੰ ਬੰਦ ਕਰਨ ਦੇ ਦਿੱਤੇ ਹੁਕਮ

 

ਇਸ ਫੈਸਲੇ ‘ਤੇ ਚੀਨ ਨੇ ਦਿਖਾਈਆਂ ਅਮਰੀਕਾ ਨੂੰ ਅੱਖਾਂ !

ਭੜਕੇ ਟਰੰਪ ਨੇ ਚੀਨ ਦੇ ਹੋਰ ਦੂਤਘਰਾਂ ਨੂੰ ਬੰਦ ਕਰਨ ਦੀ ਦਿੱਤੀ ਧਮਕੀ

ਵਾਸ਼ਿੰਗਟਨ : ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਚੀਨ ‘ਤੇ ਲਗਾਤਾਰ ਨਿਸ਼ਾਨੇ ਸਾਧੇ ਜਾ ਰਹੇ ਹਨ। ‘ਚੀਨੀ ਵਾਇਰਸ’ ਨੂੰ ਲੈ ਕੇ ਟਰੰਪ ਲਗਾਤਾਰ ਚੀਨ ਦੀ ਆਲੋਚਨਾ ਕਰਦੇ ਆ ਰਹੇ ਹਨ । ਟਰੰਪ ਨੇ ਇਸ ਤੋਂ ਵੀ ਅੱਗੇ ਵਧਦੇ ਹੋਏ ਹੁਣ ਚੀਨੀ ਦੂਤਘਰ ਨੂੰ ਬੰਦ ਕਰਨ ਦੇ ਹੁਕਮ ਦੇ ਦਿੱਤੇ ਹਨ ਇਸ ਤੋਂ ਬਾਅਦ ਚੀਨ ਵੱਲੋਂ ਵੀ ਤਿੱਖੀ ਪ੍ਰਤੀਕ੍ਰਿਆ ਸਾਹਮਣੇ ਆਈ ਹੈ । ਦਰਅਸਲ ਟਰੰਪ ਨੇ ਹਿਊਸਟਨ ਵਿਚ ਚੀਨੀ ਵਣਜ ਦੂਤਘਰ ਨੂੰ 72 ਘੰਟੇ ਅੰਦਰ ਬੰਦ ਕਰਨ ਦੇ ਆਦੇਸ਼ ਦਿੱਤੇ ਸਨ। ਇਸ ਤੋਂ ਬਾਅਦ ਚੀਨ ਵੱਲੋਂ ਬਦਲੇ ਦੀ ਕਾਰਵਾਈ ਦੀ ਧਮਕੀ ਤੋਂ ਅਮਰੀਕਾ ਹੋਰ ਭੜਕ ਗਿਆ। ਰਾਸ਼ਟਰਪਤੀ ਡੋਨਾਲਡ ਟਰੰਪ ਨੇ ਚੀਨ ਦੇ ਹੋਰ ਵੀ ਦੂਤਘਰਾਂ ਨੂੰ ਬੰਦ ਕਰਨ ਦੀ ਧਮਕੀ ਦੇ ਦਿੱਤੀ ਹੈ।

ਵ੍ਹਾਈਟ ਹਾਊਸ ਵਿਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਇਕ ਪੱਤਰਕਾਰ ਨੇ ਸਵਾਲ ਕੀਤਾ ਕਿ ਕੀ ਚੀਨੀ ਦੂਤਘਰ ਬੰਦ ਕੀਤੇ ਜਾ ਸਕਦੇ ਹਨ, ਟਰੰਪ ਨੇ ਕਿਹਾ ਕਿ ਇਹ ਬਿਲਕੁਲ ਸੰਭਵ ਹੈ। ਟਰੰਪ ਨੇ ਹਿਊਸਟਨ ਦੇ ਚੀਨੀ ਦੂਤਘਰ ਦੀ ਇਮਾਰਤ ਵਿਚ ਦਸਤਾਵੇਜ਼ ਸਾੜੇ ਜਾਣ ਦੀਆਂ ਖ਼ਬਰਾਂ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਅਸੀਂ ਸੋਚਿਆ ਕਿ ਉੱਥੇ ਅੱਗ ਲੱਗੀ ਹੈ, ਪ੍ਰੰਤੂ ਸੱਚ ਤਾਂ ਇਹ ਹੈ ਕਿ ਚੀਨੀ ਮੁਲਾਜ਼ਮ ਉੱਥੇ ਦਸਤਾਵੇਜ਼ ਸਾੜ ਰਹੇ ਸਨ। ਮੈਨੂੰ ਇਹ ਸਭ ਦੇਖ ਕੇ ਹੈਰਾਨੀ ਹੁੰਦੀ ਹੈ।

ਟਰੰਪ ਪ੍ਰਸ਼ਾਸਨ ਦੇ ਅਧਿਕਾਰੀਆਂ ਅਨੁਸਾਰ ਚੀਨ ਦੀਆਂ ਹਮਲਾਵਰ ਸਰਗਰਮੀਆਂ ਕਾਰਨ ਅਮਰੀਕਾ ਨੂੰ ਉਸ ਦਾ ਵਣਜ ਦੂਤਘਰ ਬੰਦ ਕਰਵਾਉਣਾ ਪਿਆ। ਇਸ ਤੋਂ ਪਹਿਲੇ ਅਮਰੀਕੀ ਨਿਆਂ ਵਿਭਾਗ ਨੇ ਕਿਹਾ ਸੀ ਕਿ ਚੀਨੀ ਸਰਕਾਰ ਨਾਲ ਜੁੜੇ ਹੈਕਰਸ ਨੇ ਉਨ੍ਹਾਂ ਫਰਮਾਂ ਨੂੰ ਨਿਸ਼ਾਨਾ ਬਣਾਇਆ ਜੋ ਕੋਰੋਨਾ ਵੈਕਸੀਨ ਬਣਾ ਰਹੀਆਂ ਹਨ। ਚੀਨੀ ਹੈਕਰਸ ਨੇ ਦੁਨੀਆ ਭਰ ਦੀਆਂ ਕੰਪਨੀਆਂ ਦੀ ਬੌਧਿਕ ਜਾਇਦਾਦ ਅਤੇ ਵਪਾਰਕ ਭੇਤ ਚੋਰੀ ਕੀਤੇ ਹਨ। ਇਨ੍ਹਾਂ ਦਾ ਮੁੱਲ ਕਰੋੜਾਂ-ਅਰਬਾਂ ਡਾਲਰ ਵਿੱਚ ਹੈ। ਅਮਰੀਕੀ ਲੋਕਾਂ ਦੀ ਬੌਧਿਕ ਜਾਇਦਾਦ ਅਤੇ ਨਿੱਜੀ ਸੂਚਨਾਵਾਂ ਦੀ ਰੱਖਿਆ ਲਈ ਅਮਰੀਕਾ ਸਖ਼ਤ ਕਦਮ ਚੁੱਕਦਾ ਰਹੇਗਾ।

Related News

ਅਮਰੀਕੀ ਯੂਨੀਵਰਸਿਟੀ ਦੇ ਡਾਕਟਰ ਨੇ ਮਹਿਲਾਵਾਂ ਦਾ ਕੀਤਾ ਸਰੀਰਕ ਸ਼ੋਸ਼ਣ, ਹੁਣ ਦੇਣਾ ਪਵੇਗਾ 8 ਹਜ਼ਾਰ ਕਰੋੜ ਰੁਪਏ ਮੁਆਵਜ਼ਾ

Vivek Sharma

ਹੈਂਡਰੀ ਐਵੇਨਿਉ ਦੇ ਇੱਕ ਘਰ ‘ਚ ਲੱਗੀ, ਲਗਭਗ 1 ਮਿਲੀਅਨ ਦਾ ਹੋਇਆ ਨੁਕਸਾਨ

Rajneet Kaur

Update: ਵਿਨੀਪੈਗ ਪੁਲਿਸ ਨੇ 17 ਸਾਲਾ ਲਾਪਤਾ ਲੜਕੀ ਨੂੰ ਲੱਭਿਆ ਸੁਰੱਖਿਅਤ

Rajneet Kaur

Leave a Comment