channel punjabi
International News

ਅਮਰੀਕਾ ‘ਚ ਹਿੰਸਕ ਪ੍ਰਦਰਸ਼ਨ,ਪ੍ਰਦਰਸ਼ਨਕਾਰੀਆਂ ਨੇ ਲਿੰਕਨ ਤੇ ਰੂਜ਼ਵੈਲਟ ਦੀਆਂ ਮੂਰਤੀਆਂ ਤੋੜੀਆਂ

ਪੋਰਟਲੈਂਡ : ਅਮਰੀਕਾ ਦੀਆਂ ਰਾਸ਼ਟਰਪਤੀ ਚੋਣਾਂ ਨੂੰ ਕਰੀਬ ਤਿੰਨ ਹਫ਼ਤੇ ਦਾ ਸਮਾਂ ਬਾਕੀ ਹੈ, ਪਰ ਉੱਥੇ ਕੁਝ ਸੂਬਿਆਂ ਵਿੱਚ ਹਾਲਾਤ ਵਿਗੜਦੇ ਹੋਏ ਦਿਖਾਈ ਦੇ ਰਹੇ ਹਨ।
ਆਪਣੀਆਂ ਮੰਗਾਂ ਨੂੰ ਲੈ ਕੇ ਕੁਝ ਜਥੇਬੰਦੀਆਂ ਦਾ ਪ੍ਰਦਰਸ਼ਨ ਹੁਣ ਹਿੰਸਕ ਰੂਪ ਅਖਤਿਆਰ ਕਰ ਚੁੱਕਾ ਹੈ। ਅਮਰੀਕਾ ਦੇ ਪੋਰਟਲੈਂਡ ਸ਼ਹਿਰ ‘ਚ ਪ੍ਰਦਰਸ਼ਨਕਾਰੀਆਂ ਨੇ ਕੋਲੰਬਸ ਦਿਵਸ ਦਾ ਵਿਰੋਧ ਕਰਦਿਆਂ ਦੇਸ਼ ਦੇ ਦੋ ਸਾਬਕਾ ਰਾਸ਼ਟਰਪਤੀਆਂ ਇਬ੍ਰਾਹਿਮ ਲਿੰਕਨ ਅਤੇ ਥਿਓਡੋਰ ਰੂਜ਼ਵੈਲਟ ਦੀਆਂ ਮੂਰਤੀਆਂ ਨੂੰ ਨਾ ਸਿਰਫ ਤੋੜਿਆ ਸਗੋੱ ਡੇਗ ਦਿੱਤਾ। ਵਿਰੋਧ ਪ੍ਰਦਰਸ਼ਨ ਦੇ ਪ੍ਰਬੰਧਕਾਂ ਨੇ ਇਸ ਨੂੰ ਲੈ ਕੇ ਐਤਵਾਰ ਦੀ ਰਾਤ ਸਥਾਨਕ ਲੋਕਾਂ ਦਾ ਗੁੱਸਾ ਦਿਵਸ ਮਨਾਇਆ।

15ਵੀਂ ਸ਼ਤਾਬਦੀ ਦੇ ਇਤਾਲਵੀ ਯਾਤਰੀ ਕ੍ਰਿਸਟੋਫਰ ਕੋਲੰਬਸ ਦੇ ਅਮਰੀਕਾ ਆਉਣ ਦੀ ਯਾਦ ‘ਚ ਕੋਲੰਬਸ ਦਿਵਸ ਮਨਾਇਆ ਜਾਂਦਾ ਹੈ। ਅਮਰੀਕਾ ਦੇ ਸਥਾਨਕ ਨਿਵਾਸੀ ਕੋਲੰਬਸ ਨੂੰ ਸਦੀਆਂ ਤਕ ਚੱਲਣ ਵਾਲੀ ਨਸਲਕੁਸ਼ੀ ਲਈ ਜ਼ਿੰਮੇਵਾਰ ਮੰਨਦੇ ਹਨ।

ਖ਼ਬਰਾਂ ‘ਚ ਕਿਹਾ ਹੈ ਕਿ ਪ੍ਰਦਰਸ਼ਨਕਾਰੀਆਂ ਨੇ ਰੂਜ਼ਵੈਲਟ ਦੀ ਮੂਰਤੀ ਨੂੰ ਜੰਜ਼ੀਰਾਂ ਨਾਲ ਬੰਨ੍ਹ ਦਿੱਤਾ ਤੇ ਇਸ ਦੇ ਆਧਾਰ ਨੂੰ ਡੇਗਣਾ ਸ਼ੁਰੂ ਕਰ ਦਿੱਤਾ। ਉਨ੍ਹਾਂ ਨੇ ਇਸ ‘ਤੇ ਲਾਲ ਰੰਗ ਵੀ ਪਾਇਆ। ਪ੍ਰਦਰਸ਼ਨਕਾਰੀਆਂ ਨੇ ਰਾਤ ਨੌਂ ਵਜੇ ਤੋਂ ਪਹਿਲਾਂ ਰੂਜ਼ਵੈਲਟ ਦੀ ਮੂਰਤੀ ਡੇਗ ਦਿੱਤੀ। ਇਸ ਤੋਂ ਬਾਅਦ ਉਨ੍ਹਾਂ ਦਾ ਧਿਆਨ ਲਿੰਕਨ ਦੀ ਮੂਰਤੀ ਵੱਲ ਗਿਆ। ਅੱਠ ਮਿੰਟ ਬਾਅਦ ਉਨ੍ਹਾਂ ਨੇ ਲਿੰਕਨ ਦੀ ਮੂਰਤੀ ਵੀ ਡੇਗ ਦਿੱਤੀ। ਮੂਰਤੀਆਂ ਨੂੰ ਡੇਗਣ ਤੋਂ ਬਾਅਦ ਭੜਕੀ ਭੀੜ ਨੇ ਓਰੇਗਨ ਹਿਸਟੋਰੀਕਲ ਸੁਸਾਇਟੀ ਦੀਆਂ ਖਿੜਕੀਆਂ ਨੂੰ ਤੋੜਨਾ ਸ਼ੁਰੂ ਕਰ ਦਿੱਤਾ। ਮੌਜੂਦਾ ਹਾਲਾਤਾਂ ਨੂੰ ਵੇਖ ਕੇ ਇਸ ਤਰਾਂ ਜਾਪ ਰਿਹਾ ਹੈ ਕਿ ਜਿਵੇਂ ਪੁਲਿਸ ਪ੍ਰਸ਼ਾਸਨ ਪ੍ਰਦਸ਼ਨਕਾਰੀਆਂ ਸਾਹਮਣੇ ਬੇਵੱਸ ਹੋ ਗਿਆ ਹੈ।
ਜ਼ਿਕਰਯੋਗ ਹੈ ਕਿ ਪੋਰਟਲੈਂਡ ਨਸਲੀ ਵਿਤਕਰੇ ਅਤੇ ਪੁਲਿਸ ਖ਼ਿਲਾਫ਼ ਪ੍ਰਦਰਸ਼ਨਾਂ ਦਾ ਗੜ੍ਹ ਰਿਹਾ ਹੈ। ਕੁਝ ਦਿਨ ਪਹਿਲਾਂ ਵੀ ਇੱਥੇ ਦਖਣਪੰਥੀ ਅਤੇ ਵਾਮ ਪੰਥੀਆਂ ਵਿਚਾਲੇ ਹਿੰਸਕ ਝੜਪ ਹੋਈ ਸੀ ਜਿਸ ਤੋਂ ਬਾਅਦ ਪੁਲਿਸ ਨੂੰ ਹੱਥੀਂ ਬਲ ਦਾ ਪ੍ਰਯੋਗ ਕਰਨਾ ਪਿਆ ਸੀ।

Related News

ਕਿਉਬਿਕ ‘ਚ ਜ਼ਿਆਦਾਤਰ ਨਵੇਂ ਇਨਫੈਕਸ਼ਨਾਂ ਦੇ ਨਾਲ, ਕੈਨੇਡਾ ਦਾ ਕੋਵਿਡ -19 ਕੇਸਲੋਡ 200,000 ਅੰਕੜੇ ਦੇ ਪਹੁੰਚਿਆ ਨੇੜੇ

Rajneet Kaur

ਮਹਾਂਮਾਰੀ 80ਵੇਂ ਕ੍ਰਿਸਮਿਸ ਡਿਨਰ ਦੀ ਸੇਵਾ ਕਰਨ ਤੋਂ ਵੈਨਕੂਵਰ ਪਨਾਹ ਨੂੰ ਨਹੀਂ ਰੋਕ ਸਕਦੀ

Rajneet Kaur

ਟੋਰਾਂਟੋ : ਨੌਰਥ ਯੌਰਕ ‘ਚ ਚੱਲੀਆਂ ਗੋਲੀਆਂ, ਇੱਕ ਵਿਅਕਤੀ ਗੰਭੀਰ ਰੂਪ ਵਿੱਚ ਜ਼ਖ਼ਮੀ

Rajneet Kaur

Leave a Comment