channel punjabi
Canada International News

ਅਨੋਖਾ ਵਿਆਹ : ਆਗਿਆ ਨਹੀਂ ਮਿਲੀ ਤਾਂ ਸਰਹੱਦ ‘ਤੇ ਹੀ ਕੀਤਾ ਵਿਆਹ ਸਮਾਗਮ ਦਾ ਆਯੋਜਨ

ਓਟਾਵਾ : ਕੋਰੋਨਾਵਾਇਰਸ ਮਹਾਮਾਰੀ ਨੇ ਦੁਨੀਆ ਭਰ ਦੇ ਲੋਕਾਂ ਦੀ ਜ਼ਿੰਦਗੀ ਨੂੰ ਪੂਰੀ ਤਰ੍ਹਾਂ ਬਦਲ ਦਿੱਤਾ ਹੈ। ਲੋਕਾਂ ਨੂੰ ਸਾਵਧਾਨੀ ਦੇ ਤੌਰ ‘ਤੇ ਮਾਸਕ ਦੀ ਵਰਤੋ ਅਤੇ ਸਮਾਜਿਕ ਦੂਰੀ ਸੰਬੰਧੀ ਨਿਯਮਾਂ ਦੀ ਸਖਤੀ ਨਾਲ ਪਾਲਣਾ ਕਰਨੀ ਪੈ ਰਹੀ ਹੈ। ਵਿਆਹ ਦੇ ਚਾਹਵਾਨ ਜੋੜਿਆਂ ਨੂੰ ਬੰਦਿਸ਼ਾਂ ਅਧੀਨ ਕਈ ਨਿਰਦੇਸ਼ਾਂ ਦੀ ਪਾਲਣਾ ਕਰਦੇ ਹੋਏ ਆਪਣੀਆਂ ਰਸਮਾਂ ਨਿਭਾਉਣੀਆਂ ਪੈ ਰਹੀਆਂ ਹਨ। ਇਸ ਸਥਿਤੀ ਵਿਚ ਕਈ ਜੋੜੇ ਆਪਣੇ ਵਿਆਹ ਵਰਗੇ ਖਾਸ ਮੌਕੇ ਨੂੰ ਯਾਦਗਾਰ ਬਣਾਉਣ ਲਈ ਅਨੋਖੇ ਤਰੀਕੇ ਲੱਭ ਹੀ ਲੈਂਦੇ ਹਨ। ਖਾਸ ਅੰਦਾਜ਼ ਵਿਚ ਵਿਆਹ ਕਰਨ ਦਾ ਇੱਕ ਅਜਿਹਾ ਹੀ ਮਾਮਲਾ ਕੈਨੇਡਾ ਤੋਂ ਸਾਹਮਣੇ ਆਇਆ ਹੈ।
ਕੋਰੋਨਾ ਦੀਆਂ ਬੰਦਿਸ਼ਾਂ ਕਾਰਨ ਦੋਹਾਂ ਪਰਿਵਾਰਾਂ ਨੂੰ ਕਿਸੇ ਵੀ ਪਾਸਿਓ ਸਰਹੱਦ ਪਾਰ ਜਾਣ ਦੀ ਆਗਿਆ ਨਹੀਂ ਮਿਲੀ। ਅਜਿਹੇ ਵਿਚ ਲਾੜਾ ਅਤੇ ਲਾੜੀ ਨੇ ਅਜਿਹੀ ਥਾਂ ਦੀ ਚੋਣ ਕੀਤੀ ਜਿਹੜੀ ਸਰਹੱਦ ਦੇ ਦੋਹਾਂ ਪਾਸਿਆਂ ਤੋਂ ਸਾਫ਼ ਨਜ਼ਰ ਆਉਂਦੀ ਹੋਵੇ।

ਅਸਲ ਵਿਚ ਕੋਰੋਨਾਵਾਇਰਸ ਪਾਬੰਦੀਆਂ ਲਾਗੂ ਹੋਣ ਦੇ ਚਲਦਿਆਂ ਅੰਤਰਰਾਸ਼ਟਰੀ ਆਵਾਜਾਈ ਬੰਦ ਹੋਣ ਦੇ ਕਾਰਨ ਅਮਰੀਕਾ ਅਤੇ ਕੈਨੇਡਾ ਦੇ ਜੋੜੇ ਦੇ ਵਿਆਹ ਵਿਚ ਪੂਰਾ ਪਰਿਵਾਰ ਸ਼ਾਮਲ ਨਹੀਂ ਹੋ ਸਕਦਾ ਸੀ। ਅਜਿਹੇ ਵਿਚ ਲਾੜਾ ਅਤੇ ਲਾੜੀ, ਲਿੰਡਸੇ ਕਲੌਜ਼ ਅਤੇ ਐਲੇਕਸ ਲੇਕੀ ਨੇ ਅਮਰੀਕਾ-ਕੈਨੇਡਾ ਦੀ ਸਰਹੱਦ ‘ਤੇ ਵਿਆਹ ਕਰਨ ਦਾ ਫ਼ੈਸਲਾ ਲਿਆ ਤਾਂ ਜੋ ਦੋਵੇਂ ਪਰਿਵਾਰ ਇਸ ਸਮਾਗਮ ਨੂੰ ਦੇਖ ਸਕਣ। ਕੋਰੋਨਾ ਕਾਲ ਵਿਚ ਦੋ ਦੇਸ਼ਾਂ ਦੀ ਸਰਹੱਦ ‘ਤੇ ਹੋਏ ਇਸ ਅਨੋਖੇ ਵਿਆਹ ਨੇ ਸੋਸ਼ਲ ਮੀਡੀਆ ‘ਤੇ ਕਾਫੀ ਸੁਰਖੀਆਂ ਬਟੋਰੀਆਂ ਹਨ।

ਮੀਡੀਆ ਰਿਪੋਰਟ ਦੇ ਮੁਤਾਬਕ, ਲਿੰਡਸੇ ਕਲੌਜ਼ ਇਕ ਅਮਰੀਕੀ ਨਾਗਰਿਕ ਹੈ ਅਤੇ ਐਲੇਕਸ ਲੇਕੀ ਕੈਨੇਡਾ ਦਾ ਨਾਗਰਿਕ ਹੈ। ਦੋਹਾਂ ਦਾ ਪੂਰਾ ਪਰਿਵਾਰ ਕੋਰੋਨਾ ਕਾਲ ਕਾਰਨ ਇਸ ਪ੍ਰੋਗਰਾਮ ਵਿਚ ਸ਼ਾਮਲ ਨਹੀਂ ਹੋ ਸਕਦਾ ਸੀ। ਇਸ ਦੇ ਲਈ ਜੋੜੇ ਨੇ ਦੋਹਾਂ ਦੇਸ਼ਾਂ ਦੇ ਸਬੰਧਤ ਅਧਿਕਾਰੀਆਂ ਤੋਂ ਮਨਜ਼ੂਰੀ ਲਈ ਅਤੇ ਕੈਨੇਡਾ ਦੇ ਨਿਊ ਬ੍ਰੰਸਵਿਕ ਸੂਬੇ ਦੇ ਇਕ ਆਊਟਡੋਰ ਸਮਾਰੋਹ ਵਿਚ ਵਿਆਹ ਰਚਾਇਆ।

ਜੋੜੇ ਨੇ ਅਮਰੀਕਾ ਅਤੇ ਕੈਨੇਡਾ ਦੇ ਵਿਚ ਸਰਹੱਦ ਮੰਨੀ ਜਾਣ ਵਾਲ ਸੈਂਟ ਕ੍ਰੋਇਕਸ ਨਦੀ ਦੇ ਕਿਨਾਰੇ ਵਿਆਹ ਕੀਤਾ। ਮੀਡੀਆ ਨਾਲ ਗੱਲਬਾਤ ਕਰਦਿਆਂ ਲਾੜੀ ਲਿੰਡਸੇ ਨੇ ਦੱਸਿਆ ਕਿ ਉਹਨਾਂ ਦਾ ਵਿਆਹ ਸਮਾਹੋਰ ਇਕ ਭਾਵਨਾਤਮਕ ਅਤੇ ਯਾਦਗਾਰ ਰਿਹਾ ਹੈ। ਕੋਰੋਨਾ ਗਾਈਡਲਾਈਨਜ਼ ਦੇ ਕਾਰਨ ਮੇਰਾ ਪਰਿਵਾਰ ਅਮਰੀਕਾ ਤੋਂ ਕੈਨੇਡਾ ਨਹੀਂ ਆ ਸਕਦਾ ਸੀ। ਇਸ ਲਈ ਮੇਰੇ ਪਤੀ ਐਲੇਕਸ ਨੇ ਦੋਹਾਂ ਦੇਸ਼ਾਂ ਦੀ ਸਰਹੱਦ ‘ਤੇ ਵਿਆਹ ਕਰਨ ਦਾ ਫ਼ੈਸਲਾ ਲਿਆ। ਅਸੀਂ ਵਿਆਹ ਕੈਨੇਡਾ ਵੱਲ ਮੌਜੂਦ ਨਦੀ ਦੇ ਤੱਟ ‘ਤੇ ਕੀਤਾ ਅਤੇ ਮੇਰੇ ਪਰਿਵਾਰ ਨੇ ਦੂਜੇ ਕਿਨਾਰੇ ਤੋਂ ਦੂਰਬੀਨ ਜ਼ਰੀਏ ਸਮਾਰੋਹ ਨੂੰ ਦੇਖਿਆ।

ਲਿੰਡਸੇ ਨੇ ਦੱਸਿਆ ਕਿ ਕੋਰੋਨਾ ਕਾਲ ਵਿਚ ਉਹਨਾਂ ਦਾ ਵਿਆਹ ਯਾਦਗਾਰ ਬਣ ਗਿਆ ਹੈ। ਸਾਲਾਂ ਤੱਕ ਅਸੀਂ ਯਾਦ ਰੱਖਾਂਗੇ ਕਿ ਮਹਾਮਾਰੀ ਦੇ ਦੌਰਾਨ ਵੀ ਅਸੀਂ ਕਿਸ ਤਰ੍ਹਾਂ ਵਿਆਹ ਦਾ ਆਯੋਜਨ ਕੀਤਾ।

ਫਿਲਹਾਲ ਇਸ ਅਨੋਖੇ ਵਿਆਹ ਨੇ ਇਹ ਸਾਬਤ ਕਰ ਦਿੱਤਾ ਹੈ ਕਿ ਕਿ ਜੇਕਰ ਪਿਆਰ ਸੱਚਾ ਹੋਵੇ ਉਹ ਹੱਦਾਂ-ਸਰਹੱਦਾਂ ਦੀ ਪਰਵਾਹ ਨਹੀਂ ਕਰਦਾ ।

Related News

ਅਮਰੀਕਾ ‘ਚ ਬਰਫ਼ੀਲੇ ਤੂਫ਼ਾਨ ਨੇ ਤੋੜਿਆ 140 ਸਾਲਾਂ ਦਾ ਰਿਕਾਰਡ, 2400 ਤੋਂ ਵੱਧ ਉਡਾਣਾਂ ਰੱਦ

Vivek Sharma

ਪ੍ਰੀਮੀਅਰ ਡੱਗ ਫੋਰਡ ਵੱਲੋਂ ਓਂਟਾਰੀਓ ਦੀਆਂ ਟੀਚਰਜ਼ ਯੂਨੀਅਨਜ਼ ‘ਤੇ ਸਿਆਸਤ ਖੇਡਣ ਦਾ ਲਾਇਆ ਦੋਸ਼

Rajneet Kaur

ਓਂਟਾਰੀਓ ਦੇ ਸਕੂਲਾਂ ‘ਚ 121 ਨਵੇਂ ਕੋਰੋਨਾ ਵਾਇਰਸ ਮਾਮਲੇ ਆਏ ਸਾਹਮਣੇ

Rajneet Kaur

Leave a Comment