channel punjabi
Canada News North America

ਕਿਸਾਨਾਂ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਕੀਤੀ ਟਰੈਕਟਰ ਰੈਲੀ

ਵੈਨਕੂਵਰ/ਚੰਡੀਗੜ੍ਹ: ਇੰਜ ਜਾਪ ਰਿਹਾ ਹੈ ਕਿ ਕੋਰੋਨਾ ਸੰਕਟ ਵਿਚਾਲੇ ਦੁਨੀਆ ਭਰ ਦੇ ਕਿਸਾਨ ਵਰਗ ਨੂੰ ਵੀ ਨਵੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ।
ਜਿਸ ਕਾਰਨ ਆਪਣੀਆਂ ਮੰਗਾਂ ਨੂੰ ਲੈ ਕੇ ਉਨ੍ਹਾਂ ਨੂੰ ਸੜਕਾਂ ਤੇ ਉਤਰਨ ਵਰਗੇ ਕਦਮ ਚੁੱਕਣੇ ਪੈ ਰਹੇ ਹਨ। ਐਤਵਾਰ ਨੂੰ ਪੰਜਾਬ ਅਤੇ ਹਰਿਆਣਾ ਦੇ ਕਿਸਾਨਾਂ ਵੱਲੋਂ ਕੇਂਦਰ ਸਰਕਾਰ ਦੇ ਨਵੇਂ ਖੇਤੀ ਬਾੜੀ ਆਰਡੀਨੈਂਸਾਂ ਖ਼ਿਲਾਫ਼ ਮਿਸਾਲੀ ਪ੍ਰਦਰਸ਼ਨ ਕੀਤਾ ਗਿਆ । ਦੇਸ਼ ਭਰ ਵਿੱਚ ਕਿਸਾਨਾਂ ਨੇ ਟਰੈਕਟਰ ਰੈਲੀਆਂ ਦਾ ਆਯੋਜਨ ਕੀਤਾ ਅਤੇ ਕੇਂਦਰ ਸਰਕਾਰ ਤੋਂ ਖੇਤੀਬਾੜੀ ਆਰਡੀਨੈਂਸਾਂ ਨੂੰ ਵਾਪਿਸ ਲੈਣ ਦੀ ਮੰਗ ਕੀਤੀ ।

ਕਿਸਾਨ ਵਰਗ ਸਿਰਫ਼ ਭਾਰਤ ‘ਚ ਹੀ ਨਹੀਂ, ਕੈਨੇਡਾ ਵਿੱਚ ਵੀ ਸਰਕਾਰੀ ਨੀਤੀਆਂ ਤੋਂ ਦੁਖੀ ਹੈ । ਬੀਤੇ ਦਿਨੀਂ ਕੈਨੇਡਾ ਵਿਖੇ ਪਨਟਿਕਟਨ ਸ਼ਹਿਰ ਦੇ ਕਿਸਾਨਾਂ ਨੇ ਅਪਣੀਆਂ ਮੰਗਾਂ ਨੂੰ ਲੈ ਕੇ ਇਕ ਰੋਸ ਰੈਲੀ ਕ਼ੱਢੀ। ਇਸ ਰੈਲੀ ਵਿਚ ਕਿਸਾਨ ਅਪਣੇ ਟਰੈਕਟਰਾਂ ‘ਤੇ ਪਹੁੰਚੇ ਅਤੇ ਉਹਨਾਂ ਨੇ ਅਪਣੇ ਟਰੈਕਟਰ ਨਗਰਪਾਲਿਕਾ ਦੀ ਇਮਾਰਤ ਅੱਗੇ ਲਿਜਾ ਕੇ ਖੜ੍ਹੇ ਕਰ ਦਿੱਤੇ। ਇਸ ਪਿੱਛੇ ਕਾਰਨ ਖੇਤੀ ਯੋਗ ਜ਼ਮੀਨ ਨੂੰ ਰਿਹਾਇਸ਼ੀ ਇਮਾਰਤਾਂ ਲਈ ਐਕੁਆਇਰ ਕਰਨਾ ਸੀ ।

ਇਸ ਦੌਰਾਨ ਰੈਲੀ ਨੂੰ ਸੰਬੋਧਨ ਕਰਦਿਆਂ ਕਿਸਾਨ ਆਗੂ ਮੈਰੀਅਨ ਕੋਜ਼ਰ ਤੇ ਜੋਸ਼ੀ ਤਾਇਬਜੀ ਨੇ ਕਿਹਾ ਕਿ ਵੈਨਕੂਵਰ ਦੀ ਡਿਵੈਲਪਰ ਕੰਪਨੀ ਕੈਨੇਡੀਅਨ ਹੌਰੀਜਨ ਵਲੋਂ ਸਪਿਲਰ ਰੋਡ ‘ਤੇ 163 ਏਕੜ ਰਕਬੇ ਵਿਚ 320 ਘਰ ਬਣਾਉਣ ਲਈ ਨਗਰਪਾਲਿਕਾ ਨੂੰ ਅਰਜ਼ੀ ਦਿੱਤੀ ਗਈ ਹੈ। ਉਹਨਾਂ ਕਿਹਾ ਕਿ ਕਿਸਾਨ ਭਾਈਚਾਰਾ ਇਸ ਦਾ ਡਟ ਕੇ ਵਿਰੋਧ ਕਰਦਾ ਹੈ।

ਉਹਨਾਂ ਕਿਹਾ ਕਿ ਉਹ ਖੇਤੀਬਾੜੀ ਯੋਗ ਜ਼ਮੀਨ ‘ਤੇ ਰਿਹਾਇਸ਼ੀ ਘਰਾਂ ਦੀ ਉਸਾਰੀ ਨਹੀਂ ਹੋਣ ਦੇਣਗੇ। ਇਸ ਮੌਕੇ ਪਨਟਿਕਟਨ ਦੇ ਮੇਅਰ ਜੌਹਨ ਵੈਸਲਕੀ ਨੇ ਕਿਸਾਨਾਂ ਨੂੰ ਯਕੀਨ ਦਿਵਾਇਆ ਕਿ ਉਹ ਸਾਰੇ ਸ਼ਹਿਰ ਵਾਸੀਆਂ ਦੇ ਹਿੱਤ ਵਿਚ ਫ਼ੈਸਲਾ ਕਰਨਗੇ ਤੇ ਕਿਸਾਨ ਭਾਈਚਾਰੇ ਦੀਆਂ ਮੰਗਾਂ ਦਾ ਪੂਰਾ ਸਨਮਾਨ ਕਰਨਗੇ। ਇਸ ਬਾਰੇ ਅੰਤਿਮ ਫ਼ੈਸਲਾ ਦਸੰਬਰ ਵਿਚ ਕੀਤਾ ਜਾਵੇਗਾ।

Related News

ਟੋਰਾਂਟੋ ਦਾ ਇੱਕ ਡਾਕਟਰ ਟਿਕਟਾਕ ਰਾਹੀਂ ਚਲਾ ਰਿਹਾ ਹੈ ਕੋਰੋਨਾ ਖ਼ਿਲਾਫ਼ ਮੁਹਿੰਮ

Vivek Sharma

ਬਰੈਂਪਟਨ:ਜੀਟੀਏ ‘ਚ ਕਿਸਾਨ ਹਮਾਇਤੀ ਗਰੁੱਪ ਨੇ ਭਾਰਤ ਦੇ ਕਿਸਾਨੀ ਸੰਘਰਸ਼ ਦੀ ਕੀਤੀ ਹਮਾਇਤ

Rajneet Kaur

ਦੁਨੀਆ ਭਰ ‘ਚ ਕੋਰੋਨਾ ਦੇ ਮਾਮਲੇ ਘਟੇ, ਪਰ ਇਹ ਸਮਾਂ ਢਿੱਲ ਦੇਣ ਦਾ ਨਹੀਂ : ਵਿਸ਼ਵ ਸਿਹਤ ਸੰਗਠਨ

Vivek Sharma

Leave a Comment