channel punjabi
Canada International News North America

ਕੋਵਿਡ-19 ਦੌਰਾਨ ਵਿੱਤੀ ਤੌਰ ‘ਤੇ ਕੈਨੇਡੀਅਨਾਂ ਦੀ ਮਦਦ ਲਈ ਸ਼ੁਰੂ ਕੀਤਾ CERB ਪ੍ਰੋਗਰਾਮ ਹੋਇਆ ਖਤਮ

ਓਟਾਵਾ: ਕੋਵਿਡ-19 ਮਹਾਂਮਾਰੀ ਦੌਰਾਨ ਵਿੱਤੀ ਤੌਰ ਉੱਤੇ ਕੈਨੇਡੀਅਨਾਂ ਦੀ ਮਦਦ ਲਈ ਸ਼ੁਰੂ ਕੀਤਾ ਗਿਆ ਕੈਨੇਡਾ ਐਮਰਜੰਸੀ ਰਿਸਪਾਂਸ ਬੈਨੇਫਿਟ (CERB) ਪ੍ਰੋਗਰਾਮ ਐਤਵਾਰ ਨੂੰ ਮੁੱਕ ਗਿਆ।

6 ਅਪਰੈਲ ਨੂੰ ਸ਼ੁਰੂ ਹੋਏ ਇਸ ਫੈਡਰਲ ਇਨਕਮ ਅਸਿਸਟੈਂਸ ਪ੍ਰੋਗਰਾਮ ਤਹਿਤ 8.5 ਮਿਲੀਅਨ ਕੈਨੇਡੀਅਨਜ਼ ਨੂੰ ਮਹੀਨੇ ਦੇ 2000 ਡਾਲਰ (ਪ੍ਰਤੀ ਵਿਅਕਤੀ) ਮੁਹੱਈਆ ਕਰਵਾਏ ਗਏ। ਇਸ ਦੀ ਥਾਂ ਉੱਤੇ ਹੁਣ ਇੰਪਲਾਇਮੈਂਟ ਇੰਸ਼ੋਰੈਂਸ (ਈਆਈ) ਹੈ।

ਜਿਸ ਕਿਸੇ ਨੇ ਵੀ ਸੀ ਈ ਆਰ ਬੀ ਲਈ ਅਪਲਾਈ ਕੀਤਾ ਹੈ ਤੇ ਸਰਵਿਸ ਕੈਨੇਡਾ ਰਾਹੀਂ ਇਸ ਨੂੰ ਹਾਸਲ ਕੀਤਾ ਹੈ ਉਸ ਨੂੰ ਹੁਣ ਆਟੋਮੈਟਿਕਲੀ ਇੰਪਲਾਇਮੈਂਟ ਇੰਸ਼ੋਰੈਂਸ ਹਾਸਲ ਹੋਵੇਗੀ। ਜੇ ਕਿਸੇ ਨੇ ਸੀਆਰਏ ਰਾਹੀਂ ਸੀ ਈ ਆਰ ਬੀ ਲਈ ਅਪਲਾਈ ਕੀਤਾ ਤੇ ਇਸ ਨੂੰ ਹਾਸਲ ਕੀਤਾ ਸੀ ਉਸ ਨੂੰ ਨਵੇਂ ਸਿਰੇ ਤੋਂ ਈ ਆਈ ਲਈ ਅਪਲਾਈ ਕਰਨਾ ਹੋਵੇਗਾ।

ਸਰਕਾਰ ਨੇ ਸਪਸ਼ਟ ਕੀਤਾ ਹੈ ਕਿ ਇਸ ਦੀ ਪਹਿਲੀ ਅਦਾਇਗੀ 11 ਅਕਤੂਬਰ ਤੋਂ ਹੋਣੀ ਸ਼ੁਰੂ ਹੋਵੇਗੀ ਤੇ 14 ਅਕਤੂਬਰ ਤੱਕ 80 ਫੀਸਦੀ ਨੂੰ ਅਦਾਇਗੀਆਂ ਹੋਣ ਦੀ ਸੰਭਾਵਨਾ ਹੈ। ਬਾਕੀ ਰਹਿੰਦੇ 10 ਫੀਸਦੀ ਕੈਨੇਡੀਅਨਾਂ ਨੂੰ ਅਗਲੇ ਦੋ ਹਫਤਿਆਂ ਵਿੱਚ ਇਸ ਦੀਆਂ ਅਦਾਇਗੀਆਂ ਹੋਣ ਦੀ ਉਮੀਦ ਹੈ।

Related News

ਟੋਰਾਂਟੋ: ਕੋਵਿਡ 19 ਦੇ ਕਾਰਨ 9 TDSB ਸਕੂਲ ਜਨਵਰੀ ਤੱਕ ਰਹਿਣਗੇ ਬੰਦ

Rajneet Kaur

ਕੈਨੇਡਾ ਵਾਸੀਆਂ ਨੂੰ ਜਲਦੀ ਹੀ ਮਿਲੇਗੀ ਕੋਰੋਨਾ ਤੋਂ ਮੁਕਤੀ, ਜਲਦੀ ਹੀ ਸ਼ੁਰੂ ਹੋਵੇਗੀ ‘ਵੈਕਸੀਨ’ ਸਪਲਾਈ

Vivek Sharma

ਕੈਨੇਡਾ ਵਿਖੇ ਚੀਨ ਦੇ ਫੌਜੀਆਂ ਨੂੰ ਨਹੀਂ ਦਿੱਤੀ ਜਾ ਰਹੀ ਟ੍ਰੇਨਿੰਗ, ਰੱਖਿਆ ਮੰਤਰੀ ਹਰਜੀਤ ਸੱਜਣ ਨੇ ਦਿੱਤੀ ਸਫ਼ਾਈ

Vivek Sharma

Leave a Comment