channel punjabi
Canada News North America

ਕੋਰੋਨਾ ਦੀ ਮੌਜੂਦਾ ਸਥਿਤੀ ਵੱਡਾ ਚੈਲੇਂਜ, ਜਨਤਾ ਦੇ ਹਿੱਤ ‘ਚ ਹੀ ਲਏ ਸਖ਼ਤ ਫੈ਼ਸਲੇ: ਜੌਹਨ ਟੋਰੀ

ਟੋਰਾਂਟੋ : ਕੋਰੋਨਾ ਪ੍ਰਭਾਵਿਤਾਂ ਦੀ ਵਧਦੀ ਰਫ਼ਤਾਰ ਨੇ ਪ੍ਰਸ਼ਾਸਨ ਨੂੰ ਵੀ ਆਪਣੀ ਰਣਨੀਤੀ ਬਦਲਣ ਲਈ ਮਜਬੂਰ ਕਰ ਦਿੱਤਾ ਹੈ । ਕੋਰੋਨਾ ਦੀਆਂ ਸ਼ੁਰੂਆਤੀ ਪਾਬੰਦੀਆਂ ਤੋਂ ਬਾਅਦ ਦਿੱਤੀ ਗਈ ਢਿੱਲ ਸਬੰਧੀ ਪ੍ਰਸ਼ਾਸ਼ਨ ਨੂੰ ਮੁੜ ਤੋਂ ਸੁਧਾਰ ਕਰਨਾ ਪੈ ਰਿਹਾ ਹੈ । ਪ੍ਰਸ਼ਾਸ਼ਨ ਨਹੀਂ ਚਾਹੁੰਦਾ ਕਿ ਭਾਰੀ ਇਕੱਠ ਕੀਤੇ ਜਾਣ, ਖੁਸ਼ੀ ਜਾਂ ਗਮ ਦੇ ਮੌਕੇ ਵੱਡੀ ਗਿਣਤੀ ਲੋਕਾਂ ਦੀ ਭੀੜ ਲੱਗੇ। ਫਿਲਹਾਲ ਕੋਰੋਨਾ ਦੀ ਮੌਜੂਦਾ ਰਫ਼ਤਾਰ ਰੋਕਣ ਅਤੇ ਇਸ ਤੋਂ ਬਚਾਅ ਲਈ ਸਰਕਾਰ ਨੂੰ ਵਾਰ-ਵਾਰ ਆਪਣੇ ਬਣਾਏ ਨਿਯਮਾਂ ਵਿੱਚ ਸੁਧਾਰ ਕਰਨਾ ਪੈ ਰਿਹਾ ਹੈ।

ਬਾਰਜ਼ ਤੇ ਰੈਸਟੋਰੈਂਟਸ ਵਿੱਚ ਕੋਵਿਡ-19 ਦੇ ਪਸਾਰ ਨੂੰ ਰੋਕਣ ਲਈ ਟੋਰਾਂਟੋ ਸਿਟੀ ਕਾਉਂਸਲ ਵੱਲੋਂ ਕਈ ਨਵੇਂ ਮਾਪਦੰਡਾਂ ਨੂੰ ਮਨਜ਼ੂਰੀ ਦਿੱਤੀ ਗਈ ਹੈ|ਇਨ੍ਹਾਂ ਬਾਰਜ਼ ਤੇ ਰੈਸਟੋਰੈਂਟਸ ਉੱਤੇ ਨਵੇਂ ਮਾਪਦੰਡ ਲਾਗੂ ਕਰਨ ਲਈ ਬੋਰਡ ਵੱਲੋਂ ਸਰਬਸੰਮਤੀ ਨਾਲ ਫੈਸਲਾ ਲਿਆ ਗਿਆ| ਇਸ ਦੌਰਾਨ ਲੋਕਾਂ ਦੇ ਇੱਕਠ ਦੀ ਹੱਦ 100 ਤੋਂ ਘਟਾ ਕੇ 75 ਕਰ ਦਿੱਤੀ ਗਈ ਹੈ । ਨਵੇਂ ਨਿਯਮਾਂ ਅਨੁਸਾਰ ਹੁਣ ਇੱਕ ਟੇਬਲ ਉੱਤੇ 10 ਦੀ ਥਾਂ ਉੱਤੇ 6 ਲੋਕ ਹੀ ਇੱਕ ਵਾਰੀ ਵਿੱਚ ਬੈਠ ਸਕਣਗੇ| ਇਸ ਤੋਂ ਇਲਾਵਾ, ਟੇਬਲ ਉੱਤੇ ਮੌਜੂਦ ਹਰ ਵਿਅਕਤੀ ਨੂੰ ਕਾਂਟੈਕਟ ਟਰੇਸਿੰਗ ਵਜੋਂ ਆਪਣੀ ਨਿਜੀ ਜਾਣਕਾਰੀ ਇੰਪਲੋਈ ਕੋਲ ਛੱਡਣੀ ਹੋਵੇਗੀ।

ਮੇਅਰ ਜੌਹਨ ਟੋਰੀ ਨੇ ਆਖਿਆ ਕਿ ਇਹ ਮੁਸ਼ਕਲ ਫੈਸਲਾ ਹੈ ਪਰ ਲੋਕਾਂ ਨੂੰ ਸਿਹਤਮੰਦ ਰੱਖਣ ਅਤੇ ਆਰਥਿਕ ਸਥਿਰਤਾ ਨੂੰ ਬਰਕਰਾਰ ਰੱਖਣ ਲਈ ਇਹ ਜ਼ਰੂਰੀ ਵੀ ਹੈ| ਮੇਅਰ ਨੇ ਆਖਿਆ ਕਿ ਅਸੀਂ ਉਹੀ ਕੁੱਝ ਕਰ ਰਹੇ ਹਾਂ ਜੋ ਠੀਕ ਹੈ| ਇਨ੍ਹਾਂ ਨਿਯਮਾਂ ਦੀ ਪਾਲਣਾ ਨਾ ਕਰਨ ਦੇ ਜਿਹੜੇ ਨਤੀਜੇ ਨਿਕਲਦੇ ਹਨ ਉਨ੍ਹਾਂ ਤੋਂ ਅਸੀਂ ਭਲੀ ਭਾਂਤ ਜਾਣੂ ਹਾਂ| ਇਨ੍ਹਾਂ ਨਵੀਆਂ ਪਾਬੰਦੀਆਂ ਨੂੰ ਕਿੰਨਾਂ ਲੰਮਾਂ ਸਮਾਂ ਲਾਗੂ ਕੀਤਾ ਜਾਵੇਗਾ ਇਸ ਬਾਰੇ ਅਜੇ ਸਥਿਤੀ ਸਪਸ਼ਟ ਨਹੀਂ ਹੈ ।

Related News

ਓਂਟਾਰੀਓ ‘ਚ ਕੋਰੋਨਾ ਵਾਇਰਸ ਦਾ ਕਹਿਰ ਜਾਰੀ,ਕ੍ਰਿਸਮਸ ਈਵ ਤੋਂ ਅਗਲੇ 4 ਦਿਨਾਂ ‘ਚ 2 ਹਜ਼ਾਰ ਤੋਂ ਵੱਧ ਲੋਕ ਕੋਰੋਨਾ ਦੇ ਹੋਏ ਸ਼ਿਕਾਰ

Rajneet Kaur

ਕੇਂਦਰ ਸਰਕਾਰ ਵਲੋਂ ਭੇਜੀ ਗਈ ਦੂਜੀ ਚਿੱਠੀ ‘ਤੇ ਸੰਯੁਕਤ ਕਿਸਾਨ ਮੋਰਚੇ ਦੇ ਕਿਸਾਨਾਂ ਨੇ ਕੀਤਾ ਮੰਥਨ, ਕਿਸਾਨ ਆਗੂਆਂ ਨੇ ਸਰਕਾਰ ਨਾਲ ਮੀਟਿੰਗ ਦਾ ਸਮਾਂ ਕੀਤਾ ਤੈਅ

Rajneet Kaur

ਅਮਰੀਕੀ ਰਾਸ਼ਟਰਪਤੀ Joe Biden ਨੇ ਚੀਨ ਦੀ ਲਾਈ ਕਲਾਸ, ਦਿੱਤੀ ਚਿਤਾਵਨੀ

Vivek Sharma

Leave a Comment