channel punjabi
Canada International News North America

ਟੋਰਾਂਟੋ ‘ਚ ਘਰ ਬੈਠਿਆਂ ਨੂੰ ਹਸਾਉਣ ਲਈ ਵਰਚੁਅਲ ਮੀਟਿੰਗ ਅਟੈਂਡ ਕਰਦਾ ਹੈ ਇਹ ਗਧਾ

ਟੋਰਾਂਟੋ: ਕੋਰੋਨਾ ਵਾਇਰਸ ਮਹਾਂਮਾਰੀ ਨੇ ਸਾਰਿਆਂ ਨੂੰ ਘਰ ‘ਚ ਬੈਠਣ ਲਈ ਮਜਬੂਰ ਕਰ ਦਿਤਾ ਹੈ। ਕਈ ਆਪਣਾ ਓਫੀਸ਼ੀਅਲ ਕੰਮ ਕਰ ਬੈਠ ਕੇ ਕਰ ਰਹੇ ਹਨ। ਸਾਰਾ ਦਿਨ ਘਰ ‘ਚ ਬੈਠਣ ਕਾਰਨ ਕਈ ਬੋਰ ਹੋਣਾ ਸ਼ੁਰੂ ਹੋ ਜਾਂਦੇ ਨੇ ਅਤੇ ਸਾਰੇ ਇਕ ਦੂਜੇ ਨੂੰ ਕਾਲ, ਵੀਡੀਓ ਕਾਨਫਰੰਸ ‘ਤੇ ਗੱਲ ਕਰਕੇ ਆਪਣੇ ਆਪ ਨੂੰ ਖੁਸ਼ ਰਖਦੇ ਹਨ।

ਟੋਰਾਂਟੋ ‘ਚ ਜ਼ੂਮ ਐਪ ਨੇ ਤੇਜ਼ੀ ਨਾਲ ਆਪਣੇ ਪ੍ਰਸ਼ੰਸਕਾਂ ਨੂੰ ਆਪਣੇ ਵੱਲ ਖਿੱਚਿਆ ਹੈ। ਸਾਰਿਆਂ ਦੀ ਬੋਰੀਅਤ(Boring) ਨੂੰ ਦੂਰ ਕਰਨ ਲਈ ਕੈਨੇਡਾ ਦੀ ਇੱਕ ਸੈਂਚੂਰੀ ਨੇ ਅਨੋਖਾ ਤਰੀਕਾ ਕੱਢਿਆ ਹੈ। ਫਾਰਮ ਹਾਊਸ ਐਨੀਮਲ ਹੋਮ ਸੈਂਚੂਰੀ (Farmhouse Garden Animal Home) ਨੇ ਅਪਣੇ ਬੱਕਵੀਟ (Buckwheat) ਨਾਮ ਦੇ ਗਧੇ ਨੂੰ ਜ਼ੂਮ ਮੀਟਿੰਗ(zoom Meeting )ਲਈ ਕਿਰਾਏ ‘ਤੇ ਦਿੰਦੀ ਹੈ। ਸੁਣਨ ‘ਚ ਬੇਸ਼ੱਕ ਅਜੀਬ ਲੱਗ ਰਿਹਾ ਹੈ ਪਰ ਲੋਕ ਵਰਚੂਅਲ ਮੀਟਿੰਗ ਲਈ ਆਪਣਾ ਸਭ ਕੁਝ ਭੁੱਲ ਕੇ ਹਸਣ ਲਈ ਬਕਾਇਦਾ ਬੱਕਵੀਟ ਕਿਰਾਏ ‘ਤੇ ਲੈ ਰਹੇ ਹਨ।

ਜ਼ੂਮ ਕਾਲ(zoom call) ‘ਤੇ ਸੈਂਚੂਰੀ ਦੇ ਵਲੰਟੀਅਰ ਟਿਮ ਫੋਰਸ (Tim Fors) ਗ੍ਰੇ ਅਤੇ ਚਿੱਟੇ ਰੰਗ ਦੀ ਬੱਕਵੀਟ ਪੇਸ਼ ਕਰਦਾ ਹੈ , ਅਤੇ ਕਹਿੰਦਾ ਹੈ,’ ਹੈਲੋ,ਬੱਕਵੀਟ ਨੂੰ ਮਿਲੋ,ਇਹ ਤੁਹਾਡੀ ਵਰਚੁਅਲ ਮੁਲਾਕਾਤ ਨੂੰ ਕ੍ਰੈਸ਼ (crash) ਕਰਨ ਲਈ ਆਇਆ ਹੈ।

ਕੁਝ ਸਮੇਂ ਲਈ ਵੀਡੀਓ ਕਾਲ ਅਟੈਂਡ ਕਰਨ ਵਾਲਾ ਅਗਲਾ ਵਿਅਕਤੀ ਹੈਰਾਨ ਹੋ ਜਾਂਦਾ ਹੈ ਜਦੋਂ ਅਚਾਨਕ ਸਕਰੀਨ ‘ਤੇ ਬੱਕਵੀਟ ਦੀ ਤਸਵੀਰ ਨਜ਼ਰ ਆਉਂਦੀ ਹੈ। ਫਿਰ ਜਦੋਂ ਉਨ੍ਹਾਂ ਨੂੰ ਅਸਲੀਅਤ ਦਾ ਪਤਾ ਲਗਦਾ ਹੈ ਤਾਂ ਉਹ ਖੁੱਲ੍ਹ ਕੇ ਹੱਸ ਪੈਂਦੇ ਹਨ।

ਦੱਸ ਦਈਏ ਕੋਰੋਨਾ ਵਾਇਰਸ ਕਾਰਨ ਸਭ ਕਾਰੋਬਾਰ ਬੰਦ ਹੋ ਗਏ ਹਨ। ਜਿਸ ਨਾਲ ਸੈਂਚੂਰੀ ਦੀ ਆਮਦਨ ਵੀ ਲੱਗਭਗ ਬੰਦ ਹੋ ਗਈ ਹੈ। ਇਸੀ ਦੌਰਾਨ ਬੱਕਵੀਟ ਉਨ੍ਹਾਂ ਲਈ ਵਰਦਾਨ ਦਾ ਕੰਮ ਕਰ ਰਿਹਾ ਹੈ। ਬੱਕਵੀਟ ਪੈਸੇ ਕਮਾਉਣ ਲਈ ਲੋਕਾਂ ਦੀ ਵਰਚੁਅਲ ਮੀਟਿੰਗ ਕ੍ਰੈਸ਼ ਕਰ ਰਿਹਾ ਹੈ। ਜਿਸ ਲਈ ਲੋਕ ਡੋਨੇਸ਼ਨ ਦੇ ਰਹੇ ਹਨ।

ਇਹ ਫਾਰਮ ਹਾਊਸ ਗਾਰਡਨ ਹੋਮ ਟੋਰਾਂਟੋ ਦੇ ਉੱਤਰ-ਪੁਰਵ ‘ਚ ਲੱਗਭਗ ਇੱਕ ਘੰਟੇ ਦੀ ਦੂਰੀ ‘ਤੇ Uxbridge‘ਚ ਸਥਿਤ ਹੈ। ਸੈਂਚੂਰੀ ਦਾ ਖਰਚਾ ਇਥੇ ਆਉਣ ਵਾਲੇ ਲੋਕਾਂ ਤੋਂ ਚਲਦਾ ਹੈ। ਇਸ ਫਾਰਮ ਹਾਊਸ ‘ਚ 20 ਗਾਵਾਂ,ਮੁਰਗੀਆਂ,ਬੱਤਖਾਂ,ਘੋੜੇ ਅਤੇ ਮਾਦਾ ਬੱਕਵੀਟ ਨਾਮ ਦਾ ਗਧਾ ਹੈ। ਬੱਕਵੀਟ ਦੀ ਉਮਰ 12 ਸਾਲ ਹੈ।

ਸੈਂਚੂਰੀ ਦੀ ਵੈਬਸਾਈਟ ਦੇ ਮੁਤਾਬਕ, ਬੱਕਵੀਟ ਦੀ ਸੇਵਾ ਲੈਣ ਲਈ ਇਕ ਫਾਰਮ ਭਰਨਾ ਹੁੰਦਾ ਹੈ। ਸੈਂਚੂਰੀ ਦੇ ਸਹਿ-ਸੰਸਥਾਪਕ ਐਡੀਥ ਬਰਬਾਸ਼ (Edith Barabash) ਨੇ ਟੋਰਾਂਟੋ ਲਾਈਫ ਮੈਗਜ਼ੀਨ ਨੂੰ ਦੱਸਿਆ ਕਿ ਬੱਕਵੀਟ ਨੂੰ 10 ਮਿੰਟ ਦੀ ਜ਼ੂਮ ਮੀਟਿੰਗ ਦਾ ਹਿੱਸਾ ਬਨਵਾਉਣ ਲਈ 75 ਡਾਲਰ (C AN $75 (US $55)  ਦਾ ਭੁਗਤਾਨ ਕਰਨ ਪੈਂਦਾ ਹੈ, ਅਤੇ 30 ਮਿੰਟ ਲਈ 125 ਡਾਲਰ (CAN $125 ) ਕਿਰਾਇਆ ਦੇਣਾ ਹੁੰਦਾ ਹੈ।

ਦੱਸ ਦਈਏ ਅਪ੍ਰੈਲ ਦੇ ਆਖਿਰ ‘ਚ ਸ਼ੁਰੂ ਕੀਤੀ ਗਈ ਇਸ ਸੇਵਾ ਨੂੰ ਜਬਰਦਸਤ ਰਿਸਪਾਂਸ ਮਿਲ ਰਿਹਾ ਹੈ। ਬੱਕਵੀਟ ਹੁਣ ਤੱਕ 100 ਤੋਂ ਵਧ ਵਰਚੁਅਲ ਮੀਟਿੰਗਾਂ ‘ਚ ਹਿੱਸਾ ਲੈ ਚੁੱਕਿਆ ਹੈ।

Related News

ਦਿੱਲੀ ਪੁਲਸ ਨੇ ਗਣਤੰਤਰ ਦਿਵਸ ਮੌਕੇ ਕਿਸਾਨ ਟਰੈਕਟਰ ਪਰੇਡ ਦੌਰਾਨ ਹੋਈ ਹਿੰਸਾ ਦੇ ਸਬੰਧ ‘ਚ 200 ਲੋਕਾਂ ਨੂੰ ਲਿਆ ਹਿਰਾਸਤ ‘ਚ

Rajneet Kaur

ਐਨਡੀਪੀ ਪੀਟਰ ਜੂਲੀਅਨ ਨੇ ਕੰਜ਼ਰਵੇਟਿਵਜ਼ ਉੱਤੇ ‘ਇਰਾਟਿਕ’ ਰਣਨੀਤੀ ਦਾ ਲਗਾਇਆ ਇਲਜ਼ਾਮ, ਜੋ ਚੋਣ ਕਾਲ ਨੂੰ ਠਹਿਰਾ ਸਕਦੀ ਹੈ ਜਾਇਜ਼

Rajneet Kaur

ਕੈਨੇਡਾ : ਪੋਰਟ ਹੋਪ ‘ਚ ਸਕੂਲ ਬੱਸ ਦੀ ਉਡੀਕ ਕਰ ਰਹੇ ਬੱਚਿਆਂ ਨੂੰ ਵਾਹਨ ਨੇ ਮਾਰੀ ਟੱਕਰ,ਭਰਾ ਦੀ ਮੌਤ ਤੇ ਭੈਣ ਜ਼ਖ਼ਮੀ

Rajneet Kaur

Leave a Comment