channel punjabi
Canada International News North America

ਹਵਾ ‘ਚ ਫੈਲ ਸਕਦਾ ਹੈ ਕੋਰੋਨਾ ਵਾਇਰਸ, WHO ਨੇ ਜਾਰੀ ਕੀਤੇ ਨਵੇਂ ਦਿਸ਼ਾ-ਨਿਰਦੇਸ਼

ਜਿਨੇਵਾ: ਵਿਸ਼ਵ ਸਿਹਤ ਸੰਗਠਨ ਨੇ ਨਾਵਲ ਕੋਰੋਨਾ ਵਾਇਰਸ ਦੇ ਪ੍ਰਸਾਰਣ ਬਾਰੇ ਨਵੇਂ ਦਿਸ਼ਾ ਨਿਰਦੇਸ਼ ਜਾਰੀ ਕੀਤੇ ਹਨ। ਕੋਵਿਡ-19 ਸੰਚਾਰ ਬਾਰੇ ਅਪਡੇਟ ਕੀਤੇ ਵਿਗਿਆਨਕ ਸੰਖੇਪ ‘ਚ, ਸੰਯੁਕਤ ਰਾਸ਼ਟਰ ਦੀ ਸਿਹਤ ਏਜੰਸੀ ਨੇ ਕਿਹਾ ਕਿ ਕੋਰੋਨਾ ਵਾਇਰਸ ਹਵਾ ਵਿੱਚ ਫੈਲ ਸਕਦਾ ਹੈ।

ਵਿਸ਼ਵ ਸਿਹਤ ਸੰਗਠਨ ਦੇ ਮੁੱਖੀ ਦਾ ਕਹਿਣਾ ਹੈ ਕਿ ਕੋਰੋਨਾ ਵਾਇਰਸ ਨੂੰ ਕਾਬੂ ਕਰਨਾ ਅਜੇ ਵੀ ਸੰਭਵ ਹੋ ਸਕਦਾ ਹੈ। ਪਿਛਲੇ ਹਫ਼ਤਿਆਂ ਵਿੱਚ ਕੋਰੋਨਾ ਵਾਇਰਸ ਦੀ ਗਿਣਤੀ ਵਿੱਚ ਬੇਸ਼ੱਕ ਇਜ਼ਾਫਾ ਹੋਇਆ ਹੈ ਪਰ ਇਸ ਦੇ ਬਾਵਜੂਦ ਇਸਨੂੰ ਨਿਯੰਤਰਣ ਕੀਤਾ ਜਾ ਸਕਦਾ ਹੈ।

ਤਕਰੀਬਨ 32 ਦੇਸ਼ਾਂ ਦੇ ਵਿਗਿਆਨੀਆਂ ਨੇ ਦਾਅਵਾ ਕੀਤਾ ਸੀ ਕਿ ਕੋਰੋਨਾ ਵਾਇਰਸ ਹਵਾ ਦੁਆਰਾ ਵੀ ਫੈਲ ਸਕਦਾ ਹੈ। ਜਿਸਤੋਂ ਬਾਅਦ ਵਿਸ਼ਵ ਸਿਹਤ ਸੰਗਠਨ ਨੇ ਨਵੀਆਂ ਗਾੲਡਿਲਾਈਨਜ਼ ਜਾਰੀ ਕੀਤੀਆਂ ਹਨ। ਜਿਸ ਵਿੱਚ ਦੱਸਿਆ ਗਿਆ ਕਿ ਹਵਾ ਰਾਹੀਂ ਫੈਲਣ ਵਾਲੇ ਕੋਰੋਨਾ ਵਾਇਰਸ ਇਨਫੈਕਸ਼ਨ ਤੋਂ ਕਿਵੇਂ ਬਚਿਆ ਜਾ ਸਕਦਾ ਹੈ। ਜ਼ਿਆਦਾ ਭੀੜ ਵਾਲੀ ਥਾਵਾਂ,ਰੈਸਤਰਾਂ ਤੇ ਫਿਟਨੈੱਸ ਕਲਾਸਿਸ ਵਿੱਚ ਵੀ ਹਵਾ ਦੇ ਰਾਹੀਂ ਕੋਰੋਨਾ ਵਾਇਰਸ ਫੈਲਣ ਦੀ ਗੱਲ ਕਹੀ ਗਈ ਹੈ। ਇਸਦੇ ਨਾਲ ਹੀ ਇਸ ਗੱਲ ‘ਤੇ ਵੀ ਸ਼ੱਕ ਜਤਾਇਆ ਹੈ ਕਿ ਕਿਸੇ ਬੰਦ ਥਾਂ ‘ਤੇ ਲੰਬੇ ਸਮੇਂ ਤੱਕ ਰੁੱਕੇ ਇਨਫੈਕਟਿਡ ਵਿਅਕਤੀ ਕਾਰਨ ਵੀ ਕੋਰੋਨਾ ਵਾਇਰਸ ਹਵਾ ਰਾਹੀਂ ਫੈਲ ਸਕਦਾ ਹੈ।

ਵਿਸ਼ਵ ਸਿਹਤ ਸੰਗਠਨ ਨੇ ਇਸ ਬਾਰੇ ਦੱਸਿਆ ਕਿ ਉਹ ਹੁਣ ਵੀ ਦੁਨੀਆਂ ਦੇ ਵੱਖ-ਵੱਖ ਦੇਸ਼ਾਂ ਦੇ ਵਿਗਿਆਨੀਆਂ ਨਾਲ ਮਿਲ ਕੇ ਇਸ ‘ਤੇ ਕੰਮ ਕਰ ਰਿਹਾ ਹੈ ਕਿ ਹਵਾ ਰਾਹੀਂ ਕੋਰੋਨਾ ਵਾਇਰਸ ਹੋਰ ਕਿਹੜੀਆਂ ਥਾਵਾਂ ‘ਤੇ ਅਤੇ ਕਿਵੇਂ ਫੈਲ ਸਕਦਾ ਹੈ।

WHO ਦੀ ਨਵੀਂ ਗਾੲਡਿਲਾਈਨ ਵਿੱਚ ਲੋਕਾਂ ਨੂੰ ਦੱਸਿਆ ਜਾ ਰਿਹਾ ਹੈ ਕਿ ਉਹ ਭੀੜ ਵਾਲੀ ਥਾਵਾਂ ‘ਤੇ ਜਾਣ ਤੋਂ ਗੁਰੇਜ਼ ਕਰਨ। ਜੇਕਰ ਬਾਹਰ ਜਾਣਾ ਹੁੰਦਾ ਹੈ ਤਾਂ ਮਾਸਕ ਜ਼ਰੂਰ ਪਹਿਨਣ, ਅਤੇ ਸੋਸ਼ਲ ਡਿਸਟੈਂਸਿੰਗ ਦਾ ਪਾਲਣ ਕਰਨ ਤਾਂ ਜੋ ਕੋਰੋਨਾ ਵਾਇਰਸ ਇਨਫੈਕਸ਼ਨ ਤੋਂ ਬਚਿਆ ਜਾ ਸਕੇ।

Related News

BIG NEWS : ‘ਫਿੱਚ ਰੇਟਿੰਗਜ਼’ ਨੇ ਘਟਾਈ ਕੈਨੇਡਾ ਦੀ ਦਰਜਾਬੰਦੀ

Vivek Sharma

ਤਕਰੀਬਨ ਤਿੰਨ ਮਹੀਨੇ ਤੋਂ ਤ੍ਰਿਨਾ ਹੰਟ ਲਾਪਤਾ, ਮਾਂਪਿਆ ਨੇ ਫੇਸਬੁੱਕ ‘ਤੇ ਪੋਸਟ ਕੀਤੀ ਸ਼ੇਅਰ,ਪੁਲਿਸ ਵਲੋਂ ਭਾਲ ਜਾਰੀ

Rajneet Kaur

ਟੋਰਾਂਟੋ ਦੇ ਫੈਸ਼ਨ ਡਿਸਟ੍ਰਿਕਟ ‘ਚ ਵਾਪਰੀ ਛੁਰੇਬਾਜ਼ੀ ਦੀ ਘਟਨਾ, ਇੱਕ ਵਿਅਕਤੀ ਗੰਭੀਰ

Rajneet Kaur

Leave a Comment