Channel Punjabi
Canada International News North America

ਕੋਵਿਡ-19 ਦਾ ਹੋਰ ਭਿਆਨਕ ਸਮਾਂ ਆਉਣਾ ਅਜੇ ਬਾਕੀ: WHO

ਵਾਸ਼ਿੰਗਟਨ: ਕੋਰੋਨਾ ਵਾਇਰਸ ਜਿਸ ਤੋਂ ਪੁਰੀ ਦੁਨੀਆਂ ਪ੍ਰਭਾਵਿਤ ਹੋਈ ਹੈ। ਥੋੜੇ ਸਮੇਂ ਵਿੱਚ ਹੀ ਇਸ ਵਾਇਰਸ ਨੇ 1 ਕਰੋੜ ਤੋਂ ਉਪੱਰ ਲੋਕਾਂ ਨੂੰ ਅਪਣੀ ਲਪੇਟ ‘ਚ ਲਿਆ ਹੈ। ਵਿਸ਼ਵ ਸਿਹਤ ਸੰਗਠਨ ਦੇ ਮੁੱਖੀ ਟੇਡ੍ਰੋਸ ਐਡਹਨਾਮ ਗਿਬ੍ਰਯੇਸਾਸ ਨੇ ਕਿਹਾ ਹੈ ਕਿ ਕੋਵਿਡ-19 ਮਹਾਂਮਾਰੀ ਤੇਜ਼ ਹੋ ਰਹੀ ਹੈ, ਅਤੇ ਟੇਡ੍ਰੋਸ ਨੇ ਉਨ੍ਹਾਂ ਸਰਕਾਰਾਂ ਦੀ ਅਲ਼ੋਚਨਾ ਕੀਤੀ ਹੈ ਜੋ ਕੋਰੋਨਾ ਵਾਇਰਸ ਦੇ ਫੈਲਣ ਨੂੰ ਰੋਕਣ ਲਈ ਭਰੋਸੇਯੋਗ ਸਪੰਰਕ ਟਰੇਸਿੰਗ ਸਥਾਪਤ ਕਰਨ ਵਿੱਚ ਅਸਫਲ ਰਹੀਆਂ ਹਨ।

ਟੇਡ੍ਰੋਸ ਨੇ ਇਹ ਵੀ ਕਿਹਾ ਹੈ ਕਿ ‘ਅਸੀ ਸਾਰੇ ਚਾਹੁੰਦੇ ਹਾਂ ਕਿ ਕੋਵਿਡ-19 ਜਲਦ ਖ਼ਤਮ ਹੋ ਜਾਵੇ। ਅਸੀ ਸਾਰੇ ਆਪਣੀ ਜ਼ਿੰਦਗੀ ਨਾਲ ਅੱਗੇ ਵਧਣਾ ਚਾਹੁੰਦੇ ਹਾਂ, ਪਰ ਹਕੀਕਤ ਇਹ ਹੈ ਕਿ ਇਹ ਖ਼ਤਮ ਹੋਣ ਦੇ ਨੇੜੇ ਵੀ ਨਹੀਂ ਹੈ’।ਹਾਲਾਂਕਿ ਬਹੁਤ ਸਾਰੇ ਦੇਸ਼ਾਂ ਨੇ ਕੁਝ ਤਰੱਕੀ ਕੀਤੀ ਹੈ, ਪਰ ਵਿਸ਼ਵਵਿਆਪੀ ਮਹਾਂਮਾਰੀ ਅਸਲ ਵਿੱਚ ਤੇਜ਼ੀ ਨਾਲ ਵੱਧ ਰਹੀ ਹੈ’। ਉਨ੍ਹਾਂ ਦਾ ਕਹਿਣਾ ਹੈ ਕਿ ਰਾਸ਼ਟਰੀ ਏਕਤਾ ਦੀ ਘਾਟ , ਗਲੋਬਲ ਏਕਤਾ ਦੀ ਘਾਟ ਅਤੇ ਕਈ ਭਾਗਾਂ ਵਿੱਚ ਸੰਸਾਰ ਵੰਡਿਆ ਹੋਇਆ ਹੈ ਜੋ ਕਿ ਅਸਲ ਵਿੱਚ ਵਾਇਰਸ ਨੂੰ ਫੈਲਣ ਵਿੱਚ ਸਹਾਇਤਾ ਕਰ ਰਿਹਾ ਹੈ। ਇਸ ਲਈ ਇਸਤੋਂ ਹੋਰ ਬੁਰਾ ਸਮਾਂ ਆੳੇੁਣਾ ਅਜੇ ਬਾਕੀ ਹੈ।

ਡਬਲਿਊ.ਐਚ.ਓ ਦੇ ਐਮਰਜੈਂਸੀ ਪ੍ਰੋਗਰਾਮ ਦੇ ਮੁੱਖੀ ਮਾਈਕ ਰਿਆਨ ਦਾ ਕਹਿਣਾ ਹੈ ਕਿ ‘ਕੋਰੋਨਾ ਵਾਇਰਸ ਟੀਕੇ ਪ੍ਰਤੀ ਜਬਰਦਸਤ ਕੰਮ ਹੋਇਆ ਹੈ, ਪਰ ਨਾਲ ਹੀ ਕਿਹਾ ਕਿ ਸਫਲਤਾ ਦੀ ਕੋਈ ਗਰੰਟੀ ਨਹੀਂ ਹੈ।
ਟੇਡ੍ਰੋਸ ਨੇ ਸਰਕਾਰਾਂ ਤੋਂ ਜਰਮਨੀ,ਦੱਖਣੀ ਕੋਰੀਆਂ ਅਤੇ ਜਾਪਾਨ ਦੇ ਰਾਹ ‘ਤੇ ਚੱਲਣ ਦਾ ਜ਼ਿਕਰ ਕੀਤਾ ਹੈ।ਇਸ ਵਿੱਚ ਇਨ੍ਹਾਂ ਦੇਸ਼ਾਂ ਵੱਲੋਂ ਲਗਾਤਾਰ ਕੀਤੀ ਜਾ ਰਹੀ ਟੈਸਟਿੰਗ ਅਤੇ ਟਰੇਸਿੰਗ ਸ਼ਾਮਿਲ ਹੈ।

Related News

ਸਟੀਲਜ਼ ਵੈਸਟ ਕੋਰੀਡੋਰ ਲਈ ਬਰੈਂਪਟਨ ਟ੍ਰਾਂਜ਼ਿਟ ਸੇਵਾ ਬੁੱਧਵਾਰ ਤੋਂ ਅਸਥਾਈ ਤੌਰ ਤੇ ਹੋਵੇਗੀ ਬੰਦ,ਕਰਮਚਾਰੀਆਂ ਨੇ ਕੀਤਾ ਸਕਾਰਾਤਮਕ ਟੈਸਟ

Rajneet Kaur

ਵਿਨੀਪੈਗ ‘ਚ ਕਿਸਾਨਾਂ ਦੇ ਸੰਘਰਸ਼ ਦੀ ਹਿਮਾਇਤ ਕਰਨ ਲਈ ਲਗਭਗ 1000 ਵਾਹਨਾਂ ‘ਤੇ ਸਵਾਰ ਹੋ ਕੇ ਲੋਕਾਂ ਨੇ ਵਿਰੋਧ ਕੀਤਾ ਦਰਜ

Rajneet Kaur

ਟੋਰਾਂਟੋ ਅਤੇ ਇਸ ਦੇ ਆਲੇ-ਦੁਆਲੇ ਦੇ ਸ਼ਹਿਰ ਦੀਆਂ ਸੜਕਾਂ ਤੇ ਛੱਤਾਂ ਦੇ ਨਾਲ-ਨਾਲ ਦਰਖ਼ਤਾਂ ਨੂੰ ਇਸ ਸੀਜ਼ਨ ਦੀ ਪਹਿਲੀ ਬਰਫ਼ਬਾਰੀ ਨੇ ਢੱਕਿਆ

Rajneet Kaur

Leave a Comment

[et_bloom_inline optin_id="optin_3"]