channel punjabi
International News North America

WHO ਨੇ ਕੋਵਿਡ-19 ਨਾਲ ਨਜਿੱਠਣ ਲਈ ਭਾਰਤ ਵਿੱਚ ਕਈ ਪ੍ਰੋਗਰਾਮ ਕੀਤੇ ਸ਼ੁਰੂ

ਵਿਸ਼ਵ ਸਿਹਤ ਸੰਗਠਨ (WHO) ਨੇ ਮੰਗਲਵਾਰ ਨੂੰ ਕਿਹਾ ਕਿ ਉਨ੍ਹਾਂ ਕੋਵਿਡ-19 ਨਾਲ ਨਜਿੱਠਣ ਲਈ ਭਾਰਤ ਵਿੱਚ ਕਈ ਪ੍ਰੋਗਰਾਮ ਸ਼ੁਰੂ ਕੀਤੇ ਹਨ। ਇਸ ਤਹਿਤ 2600 ਹੈਲਥ ਐਕਸਪਰਟ ਨੂੰ ਤਾਇਨਾਤ ਕੀਤਾ ਗਿਆ ਜੋ ਵੱਖ-ਵੱਖ ਸਮਾਗਮਾਂ ਦੇ ਤਹਿਤ ਹਰ ਰੋਜ਼ ਦੇਸ਼ ‘ਚ ਆਉਣ ਵਾਲੇ ਇਨਫੈਕਸ਼ਨ ਦੇ ਨਵੇਂ ਮਾਮਲੇ ਤੇ ਨਵੀਂ ਮੌਤਾਂ ਨੂੰ ਰੋਕ ਸਕੇ। WHO ਨੇ ਮੰਗਲਵਾਰ ਨੂੰ ਦੇਸ਼ ਵਿੱਚ ਕੋਰੋਨਾ ਸੰਕਰਮਣ ਦੇ ਬੇਕਾਬੂ ਹੋਣ ਲਈ ਲੋਕਾਂ ਦੇ ਹਸਪਤਾਲ ਵਿਚ ਭੱਜਣ ਦੀਆਂ ਬੇਲੋੜੀਆਂ ਕੋਸ਼ਿਸ਼ਾਂ ਨੂੰ ਜ਼ਿੰਮੇਵਾਰ ਠਹਿਰਾਇਆ। ਸੰਗਠਨ ਨੇ ਕਿਹਾ ਕਿ ਭੀੜ ਭਰੇ ਇਕੱਠ, ਵਧੇਰੇ ਸੰਕਰਮਣ ਕੋਰੋਨਾ ਵੈਰੀਐਂਟਸ ਤੇ ਘੱਟ ਗਤੀ ਨਾਲ ਕੋਰੋਨਾ ਟੀਕਾਕਰਣ ਭਾਰਤ ਵਿਚ ਕੋਰੋਨਾ ਵਾਇਰਸ ਦੀ ਦੂਜੀ ਲਹਿਰ ਲਈ ਜ਼ਿੰਮੇਵਾਰ ਹਨ। ਹਾਲਾਂਕਿ, ਹਸਪਤਾਲ ਵਿਚ ਲੋਕਾਂ ਦੀ ਭੀੜ ਤੇ ਕਾਹਲੀ ਨੇ ਇਸ ਨੂੰ ਬੇਕਾਬੂ ਕਰ ਦਿੱਤਾ।

CNN ਨੂੰ ਭੇਜੇ ਗਈ ਇਕ ਈਮੇਲ ‘ਚ WHO ਦੇ ਬੁਲਾਰਾ ਤਾਰਿਕ ਜਾਸਰੇਵਿਕ ਦਾ ਕਹਿਣਾ ਹੈ ਕਿ ਹਸਪਤਾਲਾਂ ‘ਚ ਭੀੜ ਦੀ ਪਰੇਸ਼ਾਨੀ ਇਸਲਈ ਵੀ ਹੈ ਕਿਉਂਕਿ ਜਿਨ੍ਹਾਂ ਨੂੰ ਲੋੜ ਨਹੀਂ ਹੈ ਉਹ ਵੀ ਉੱਥੇ ਹਨ। ਸਿਹਤ ਵਿਭਾਗ ਦਾ ਕਹਿਣਾ ਹੈ ਕਿ ਲੋਕ ਇਸਲਈ ਹਸਪਤਾਲ ‘ਚ ਹਨ ਕਿਉਂਕਿ ਉਨ੍ਹਾਂ ‘ਚ ਜਾਣਕਾਰੀ ਦੀ ਕਮੀ ਹੈ। ਜੋ ਘਰ ‘ਚ ਰਹਿ ਕੇ ਸਿਹਤਮੰਦ ਹੋ ਸਕਦੇ ਹਨ ਉਹ ਵੀ ਹਸਪਤਾਲ ਪਹੁੰਚ ਰਹੇ ਹਨ। WHO ਦੇ ਬੁਲਾਰੇ ਨੇ ਅੱਗੇ ਕਿਹਾ ਕਿ ਲਾਗ ਦੀ ਚਪੇਟ ਵਿਚ ਆਏ 15% ਤੋਂ ਘੱਟ ਲੋਕਾਂ ਨੂੰ ਹਸਪਤਾਲ ਦੀ ਜ਼ਰੂਰਤ ਹੁੰਦੀ ਹੈ ਤੇ ਸਿਰਫ ਬਹੁਤ ਘੱਟ ਲੋਕਾਂ ਨੂੰ ਆਕਸੀਜਨ ਦੀ ਜ਼ਰੂਰਤ ਹੋਏਗੀ।

Related News

ਐੱਮ.ਐੱਸ. ਧੋਨੀ ਨੇ ਅੰਤਰਰਾਸ਼ਟਰੀ ਕ੍ਰਿਕਟ ਨੂੰ ਕਿਹਾ ਅਲਵਿਦਾ

Vivek Sharma

‘ਖ਼ਾਲਸਾ ਏਡ’ ਦੇ ਸੰਸਥਾਪਕ ਰਵਿੰਦਰ ਸਿੰਘ ਨੂੰ ਵੀ ਹੋਇਆ ਕੋਰੋਨਾ, ਪਰਿਵਾਰ ਦੇ ਕਈ ਮੈਂਬਰਾਂ ਦੀ ਰਿਪੋਰਟ ਪਾਜ਼ੀਟਿਵ

Vivek Sharma

ਪੀਲ ਰੀਜ਼ਨ ਦੇ ਸਕੂਲ ਅਗਲੇ ਦੋ ਹਫ਼ਤਿਆਂ ਤੱਕ ਲਈ ਕੀਤੇ ਗਏ ਬੰਦ, ਐਲੀਮੈਂਟਰੀ ਟੀਚਰਸ ਫੈਡਰੇਸ਼ਨ ਦੀ ਮੰਗ ਅੱਗੇ ਝੁਕੀ ਸਰਕਾਰ

Vivek Sharma

Leave a Comment