channel punjabi
International News North America

WHO ਦੀ ਚਿਤਾਵਨੀ, ਕੋਰੋਨਾ ਵਾਇਰਸ ਦੇ ਵਧਣ ਕਾਰਨ ਹਰ 16 ਸੈਕਿੰਡ ‘ਚ ਹੋਵੇਗਾ ਇਹ ਵੱਡਾ ਖਤਰਾ

ਵਿਸ਼ਵ ਸਿਹਤ ਸੰਗਠਨ, UNICEF ਤੇ ਉਨ੍ਹਾਂ ਦੇ ਸਹਿਯੋਗੀ ਸੰਗਠਨਾਂ ਨੇ ਕੋਰੋਨਾ ਵਾਇਰਸ ਦੇ ਵਧਦੇ ਪ੍ਰਭਾਵ ਨੂੰ ਲੈਕੇ ਚੇਤਾਵਨੀ ਜਾਰੀ ਕੀਤੀ ਹੈ। ਉਨ੍ਹਾਂ ਕਿਹਾ ਕਿ ਵਿਸ਼ਵ ‘ਚ ਤਕਰੀਬਨ 20 ਲੱਖ ਹਰ ਸਾਲ ਮਰੇ ਹੋਏ ਬੱਚੇ ਜਨਮ ਲੈਂਦੇ ਹਨ, ਅਤੇ ਕੋਰੋਨਾ ਵਾਇਰਸ ਕਾਰਨ ਇਹ ਮਾਮਲੇ ਹੋਰ ਵਧ ਸਕਦੇ ਹਨ। WHO ਦੇ ਮੁਤਾਕ ਜੇਕਰ ਕੋਰੋਨਾ ਵਾਇਰਸ ਹੋਰ ਵਧਿਆ ਤਾਂ ਹਰ 16 ਸਕਿੰਟ ‘ਚ ਇਕ ਮਰਿਆ ਬੱਚਾ ਜਨਮ ਲਵੇਗਾ। ਦਰਅਸਲ ਗਰਭ ਧਾਰਨ ਦੇ 28 ਹਫਤੇ ਜਾਂ ਉਸ ਤੋਂ ਬਾਅਦ ਮ੍ਰਿਤਕ ਬੱਚੇ ਦੇ ਪੈਦਾ ਹੋਣ ਜਾਂ ਜਨਮ ਦੌਰਾਨ ਬੱਚੇ ਦੀ ਮੌਤ ਹੋ ਜਾਂਦੀ ਹੈ ਤਾਂ ਉਸ ਅਵਸਥਾ ਨੂੰ ਸਟਿਲਬਰਥ ਕਿਹਾ ਜਾਂਦਾ ਹੈ।

ਰਿਪੋਰਟ ਵਿਚ ਕਿਹਾ ਗਿਆ ਹੈ ਕਿ ਜਣੇਪੇ ਦੌਰਾਨ ਬਹੁਤੇ ਬੱਚੇ ਅਜੇ ਵੀ ਜਨਮ ਸਮੇਂ ਮਰ ਜਾਂਦੇ ਹਨ। ਇਸ ਦਾ ਇਕ ਮੁੱਖ ਕਾਰਨ ਡਾਕਟਰ ਦੀ ਗੈਰਹਾਜ਼ਰੀ ਹੈ । ਸੰਯੁਕਤ ਰਾਸ਼ਟਰ ਫੰਡ ਦੀ ਕਾਰਜਕਾਰੀ ਨਿਰਦੇਸ਼ਕ ਹੈਨਰਿਟਾ ਫੋਰਨ ਨੇ ਕਿਹਾ ਕਿ ਵਧੀਆ ਨਿਗਰਾਨੀ,ਡਲਿਵਰੀ ਸਮੇਂ ਚੰਗੀ ਦੇਖਭਾਲ ਨਾਲ ਇਸਨੂੰ ਰੋਕਿਆ ਜਾ ਸਕਦਾ ਹੈ। ਅਜੋਕੇ ਸਮੇਂ ਵਿੱਚ, ਕੋਰੋਨਾ ਮਹਾਂਮਾਰੀ ਦੇ ਕਾਰਨ, ਡਾਕਟਰੀ ਸੇਵਾਵਾਂ ਵਿੱਚ 50 ਪ੍ਰਤੀਸ਼ਤ ਦੀ ਗਿਰਾਵਟ ਦਰਜ ਕੀਤੀ ਗਈ ਹੈ। ਜੇ ਇਸ ਵਿਚ ਸੁਧਾਰ ਨਾ ਕੀਤਾ ਗਿਆ ਤਾਂ ਆਉਣ ਵਾਲੇ ਸਮੇਂ ਵਿਚ ਇਸ ਦੇ ਮਾੜੇ ਨਤੀਜੇ ਹੋ ਸਕਦੇ ਹਨ। ਅਗਲੇ ਸਾਲ 117 ਵਿਕਾਸਸ਼ੀਲ ਦੇਸ਼ਾਂ ‘ਚ 20 ਲੱਖ ਤੋਂ ਜ਼ਿਆਦਾ ਸਟਿਲਬਰਥ ਦੇ ਮਾਮਲੇ ਦੇਖਣ ਨੂੰ ਮਿਲ ਸਕਦੇ ਹਨ।

ਜੋਨਜ਼ ਹੌਪਕਿੰਸ ਬਲੂਮਬਰਗ ਸਕੂਲ ਆਫ਼ ਪਬਲਿਕ ਹੈਲਥ ਦੇ ਖੋਜਕਰਤਾਵਾਂ ਦੀ ਰਿਪੋਰਟ ਦੇ ਅਨੁਸਾਰ, 13 ਦੇਸ਼ਾਂ ਵਿੱਚ 12 ਮਹੀਨਿਆਂ ਦੀ ਮਿਆਦ ਦੇ ਦੌਰਾਨ ਜਣੇਪਿਆਂ ਦੀ ਗਿਣਤੀ ਵਿੱਚ 20 ਪ੍ਰਤੀਸ਼ਤ ਜਾਂ ਵਧੇਰੇ ਵਾਧਾ ਵੇਖਿਆ ਜਾ ਸਕਦਾ ਹੈ।

Related News

ਪ੍ਰਿੰਸ ਫਿਲਿਪ ਦੇ ਦੇਹਾਂਤ ‘ਤੇ ਦੁਨੀਆ ਭਰ ਦੇ ਆਗੂਆਂ ਨੇ ਜਤਾਇਆ ਅਫ਼ਸੋਸ

Vivek Sharma

BIG NEWS : ਅਮਰੀਕਾ ਵਿੱਚ ਬ੍ਰਿਟੇਨ ਵਾਲੇ ਵਾਇਰਸ ਦਾ ਪਹਿਲਾ ਮਾਮਲਾ ਆਇਆ ਸਾਹਮਣੇ !

Vivek Sharma

ਟੋਰਾਂਟੋ: ਡੁੰਡਾਸ ਸਟ੍ਰੀਟ ਈਸਟ ਅਤੇ ਬਾਂਡ ਸਟ੍ਰੀਟ ਖੇਤਰ ਵਿੱਚ ਇੱਕ ਇਮਾਰਤ ਦੇ ਹਾਲਵੇ ‘ਚ ਲੱਗੀ ਅੱਗ

Rajneet Kaur

Leave a Comment