channel punjabi
Canada International News North America

Wayne Gretzky’s ਦੇ ਪਿਤਾ ਅਤੇ ‘ ਕੈਨੇਡਾ ਦੇ ਹਾਕੀ ਡੈਡ’ ਦਾ 82 ਸਾਲਾ ‘ਚ ਹੋਇਆ ਦਿਹਾਂਤ

Wayne Gretzky’s ਦੇ ਪਿਤਾ ਅਤੇ ‘ ਕੈਨੇਡਾ ਦੇ ਹਾਕੀ ਡੈਡ’ ਦਾ ਦੇਹਾਂਤ ਹੋ ਗਿਆ ਹੈ। ਸੇਵਾਮੁਕਤ ਬੈੱਲ ਟੈਲੀਫੋਨ ਟੈਕਨੀਸ਼ੀਅਨ ਨੂੰ ਅਕਸਰ ਕੈਨੇਡਾ ਦਾ ਸਭ ਤੋਂ ਮਸ਼ਹੂਰ ਹਾਕੀ ਡੈਡ ਕਿਹਾ ਜਾਂਦਾ ਸੀ। ਵੇਨ ਨੇ ਟਵਿੱਟਰ ‘ਤੇ ਵੀਰਵਾਰ ਦੀ ਸ਼ਾਮ ਆਪਣੇ ਪਿਤਾ ਦੇ ਦੇਹਾਂਤ ਹੋਣ ਦੀ ਖ਼ਬਰ ਦਾ ਐਲਾਨ ਕਰਦਿਆਂ ਕਿਹਾ ਕਿ ਵਾਲਟਰ 82 ਸਾਲਾ ਦੇ ਸਨ ਉਹ ਪਿਛਲੇ ਕੁਝ ਮਹੀਨਿਆਂ ਤੋਂ ਪਾਰਕਿਨਸਨ ਅਤੇ ਸਿਹਤ ਦੇ ਹੋਰ ਮੁੱਦਿਆਂ ਨਾਲ ਲੜ ਰਹੇ ਸਨ।

ਵੇਨ ਨੇ ਲਿਖਿਆ ਕਿ ਮੇਰੇ ਲਈ, ਉਹ ਹੀ ਕਾਰਨ ਸਨ ਜਿੰਨ੍ਹਾਂ ਕਰਕੇ ਮੈਨੂੰ ਹਾਕੀ ਦੀ ਖੇਡ ਨਾਲ ਪਿਆਰ ਹੋ ਗਿਆ। ਉਨ੍ਹਾਂ ਨੇ ਮੈਨੂੰ ਹਾਕੀ ਦੀ ਖੇਡ ਵਿਚ ਹੀ ਨਹੀਂ ਬਲਕਿ ਜ਼ਿੰਦਗੀ ਵਿਚ ਸਭ ਤੋਂ ਉੱਤਮ ਬਣਨ ਲਈ ਪ੍ਰੇਰਿਤ ਕੀਤਾ।

ਗ੍ਰੇਟਜ਼ਕੀ ਦਾ ਜਨਮ 1938 ਓਂਟਾਰੀਓ ਦੇ ਕੈਨਿੰਗ ਵਿੱਚ ਪਰਿਵਾਰਕ ਫਾਰਮ ਵਿੱਚ ਹੋਇਆ ਸੀ।ਉਸ ਦੇ ਪਿਤਾ, ਰੂਸ ਤੋਂ, ਵਾਈਨ ਬਣਾਉਣ ਵਿਚ ਮਾਹਰ ਸਨ।ਗ੍ਰੇਟਜ਼ਕੀ ਸਕੂਲ ਖ਼ਤਮ ਕਰਨ ਤੋਂ ਬਾਅਦ ਬੈੱਲ ਕੈਨੇਡਾ ਲਈ ਕੰਮ ਕਰਨ ਗਿਆ ਸੀ, ਅਤੇ ਨੌਕਰੀ ਦੌਰਾਨ ਸੱਟ ਲੱਗਣ ਤੋਂ ਬਾਅਦ ਉਨ੍ਹਾਂ ਨੂੰ ਇਕ ਕੰਨ ਤੋਂ ਸੁਨਣਾ ਬੰਦ ਹੋ ਗਿਆ ਸੀ। ਉਹ 1991 ਤੱਕ ਕੰਪਨੀ ਨਾਲ ਰਿਹਾ ਅਤੇ 34 ਸਾਲਾਂ ਬਾਅਦ ਰਿਟਾਇਰ ਹੋਇਆ ਸੀ। ਐਲਡਰ ਗਰੇਟਜ਼ਕੀ ਨੇ ਵੀ ਵੱਖ-ਵੱਖ ਪੱਧਰਾਂ ‘ਤੇ ਕੋਚਿੰਗ ਦਿੱਤੀ, ਖੇਡ ਬਾਰੇ ਦੋ ਕਿਤਾਬਾਂ ਲਿਖੀਆਂ, ਅਤੇ ਵਾਲਟਰ ਗਰੇਟਜ਼ਕੀ ਸਟ੍ਰੀਟ ਹਾਕੀ ਟੂਰਨਾਮੈਂਟ ਅਤੇ ਕਈ ਹੋਰ ਪ੍ਰੋਗਰਾਮਾਂ ਦੁਆਰਾ ਅਨੇਕਾਂ ਚੈਰੀਟੀਆਂ ਦਾ ਸਮਰਥਨ ਕੀਤਾ।ਉਸ ਨੂੰ ਕੈਨੇਡੀਅਨ ਹਾਕੀ ਅਤੇ ਉਸਦੇ ਪਰਉਪਕਾਰੀ ਕੰਮਾਂ ਵਿੱਚ ਪਾਏ ਯੋਗਦਾਨਾਂ ਲਈ, ਉਸਦੀ ਕੋਸ਼ਿਸ਼ਾਂ ਲਈ ਓਨਟਾਰੀਓ ਦੇ ਆਰਡਰ ਆਫ਼ ਪ੍ਰਾਪਤ ਕਰਨ ਤੋਂ ਚਾਰ ਸਾਲ ਬਾਅਦ, 2007 ਵਿੱਚ ਉਸਨੂੰ ਆਰਡਰ ਆਫ਼ ਕਨੇਡਾ ਦਾ ਨਾਮ ਦਿੱਤਾ ਗਿਆ ਸੀ।

Related News

ਕੈਨੇਡਾ ਵਿੱਚ ਨਾਵਲ ਕੋਰੋਨਾ ਵਾਇਰਸ ਦੇ 336 ਨਵੇਂ ਕੇਸ ਆਏ ਸਾਹਮਣੇ

Rajneet Kaur

ਸ਼ੱਕੀ ਚੋਰ ਦਾ ਅਪਰਾਧ ਕਰਦੇ ਸਮੇਂ ਗਿਰਿਆ ਵੋਲੇਟ, ਪੁਲਿਸ ਨੇ ਘਰ ਜਾਕੇ ਕੀਤਾ ਗ੍ਰਿਫਤਾਰ

Rajneet Kaur

ਕੈਨੇਡਾ ਦੇ ਫੁੱਟਹਿਲਜ਼ ਹਸਪਤਾਲ ‘ਚ ਕੋਵਿਡ 19 ਦੇ 18 ਨਵੇਂ ਕੇਸਾਂ ਦੀ ਪੁਸ਼ਟੀ,ਇਕ ਦੀ ਮੌਤ

Rajneet Kaur

Leave a Comment