channel punjabi
Canada International News North America

ਟੋਰਾਂਟੋ: ਕੋਵਿਡ-19 ਮਹਾਂਮਾਰੀ ਕਾਰਨ ਸਿਟੀ ਆਫ ਵਾਅਨ ਵੱਲੋਂ ਅਸਥਾਈ ਤੌਰ ‘ਤੇ 11,00 ਵਰਕਰਜ਼ ਦੀ ਕੀਤੀ ਜਾ ਰਹੀ ਹੈ ਛਾਂਗੀ

ਟੋਰਾਂਟੋ: ਕੋਵਿਡ-19 ਮਹਾਂਮਾਰੀ ਕਾਰਨ ਸਿਟੀ ਆਫ ਵਾਅਨ (Vaughan) ਵੱਲੋਂ ਅਸਥਾਈ ਤੌਰ ਉੱਤੇ ਆਪਣੇ 1100 ਵਰਕਰਜ਼ ਦੀ ਛਾਂਗੀ ਕੀਤੀ ਜਾ ਰਹੀ ਹੈ । ਸਿਟੀ ਦੇ ਬੁਲਾਰੇ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਕੋਵਿਡ-19 ਮਹਾਂਮਾਰੀ ਦੌਰਾਨ ਵਾਅਨ ਅਤੇ ਓਂਟਾਰੀਓ ਵਿੱਚ ਐਲਾਨੀ ਗਈ ਸਟੇਟ ਆਫ ਐਮਰਜੰਸੀ ਕਾਰਨ ਸਿਟੀ ਦੀਆਂ ਸੇਵਾਵਾਂ ਕਈ ਤਰ੍ਹਾਂ ਨਾਲ ਪ੍ਰਭਾਵਿਤ ਹੋਈਆਂ ਹਨ ।

 ਇਸ ਦੌਰਾਨ ਜਨਤਾ ਲਈ ਸਿਟੀ ਦੀਆਂ ਕਈ ਫੈਸਿਲਿਟੀਜ਼ ਆਰਜ਼ੀ ਤੌਰ ਉੱਤੇ ਬੰਦ ਕਰਨੀਆਂ ਪਈਆਂ ਹਨ ਤੇ ਕਈ ਪ੍ਰੋਗਰਾਮ ਰੱਦ ਕਰਨੇ ਪਏ ਹਨ । ਅਜਿਹੇ ਅਜੀਬ ਹਾਲਾਤ ਵਿੱਚ ਕੁੱਝ ਵਿਭਾਗਾਂ ਵਿੱਚ ਕੰਮ ਦੀ ਘਾਟ ਕਾਰਨ ਸਿਟੀ ਨੂੰ ਅੰਦਾਜ਼ਨ 1100 ਕਰਮਚਾਰੀਆਂ ਦੀ ਆਰਜ਼ੀ ਛਾਂਗੀ ਕਰਨ ਦਾ ਔਖਾ ਫੈਸਲਾ ਲੈਣਾ ਪੈ ਰਿਹਾ ਹੈ ।

 2019 ਵਿੱਚ ਸਿਟੀ ਆਫ ਵਾਅਨ ਕੋਲ 1768 ਫੁੱਲ ਟਾਈਮ ਇੰਪਲੌਈਜ਼ ਸਨ । ਅਜੇ ਇਹ ਸਪਸ਼ਟ ਨਹੀਂ ਹੋ ਸਕਿਆ ਹੈ ਕਿ ਪਾਰਟ ਟਾਈਮ ਵਰਕਰਜ਼ ਵਿੱਚੋਂ ਕਿੰਨਿਆਂ ਨੂੰ ਕੱਢਿਆ ਜਾ ਰਿਹਾ ਹੈ ਪਰ ਇਹ ਕਦਮ ਸਿਟੀ ਦੀ ਵਰਕਫੋਰਸ ਨੂੰ ਵੱਡੀ ਪੱਧਰ ਉੱਤੇ ਪ੍ਰਭਾਵਿਤ ਕਰੇਗਾ । ਸਿਟੀ ਵੱਲੋਂ ਇਹ ਖੁਲਾਸਾ ਵੀ ਨਹੀਂ ਕੀਤਾ ਗਿਆ ਹੈ ਕਿ ਇਹ ਛਾਂਗੀਆਂ ਕਿਹੜੇ ਡਿਪਾਰਟਮੈਂਟਸ ਵਿੱਚੋਂ ਹੋਣਗੀਆਂ ਤੇ ਇਹ ਕਿੰਨਾ ਚਿਰ ਰਹਿਣਗੀਆਂ ।

Related News

ਕੈਨੇਡਾ ’ਚ ਭਾਰਤੀ ਨੌਜਵਾਨ ਨੇ ਕੀਤੀ ਖੁਦਕੁਸ਼ੀ, ਟੋਰਾਂਟੋ ਦੀ ਬਹੁਮੰਜ਼ਿਲਾ ਇਮਾਰਤ ਤੋਂ ਮਾਰੀ ਛਾਲ

Vivek Sharma

ਪੰਜ ਮਹੀਨਿਆਂ ਬਾਅਦ ਖੇਡ ਮੈਦਾਨਾਂ ‘ਤੇ ਪਰਤੀ ਰੌਣਕ, ਖਿਡਾਰੀਆਂ ਅਤੇ ਕੋਚਾਂ ਲਈ ਇਹ ਨਵਾਂ ਤਜਰਬਾ !

Vivek Sharma

ਆਖ਼ਰਕਾਰ ਕੈਨੇਡਾ ‘ਚ ਵਧਣ ਲੱਗੀ ਰੁਜ਼ਗਾਰ ਦੀ ਰਫ਼ਤਾਰ : ਸੁਧਰਨ ਲੱਗੇ ਆਰਥਿਕ ਹਾਲਾਤ

Vivek Sharma

Leave a Comment