channel punjabi
Canada International News North America

ਟੈਕਸਾਸ ‘ਚ ਤੂਫ਼ਾਨ ਹੰਨਾ ਨੇ ਮਚਾਈ ਤਬਾਹੀ , ਮੌਸਮ ਵਿਭਾਗ ਵਲੋਂ ਹਾਈ ਅਲਰਟ ਜਾਰੀ, ਇਕ ਹੋਰ ਤੂਫ਼ਾਨ ਨਾਲ ਵੀ ਕਰਨਾ ਪੈ ਸਕਦੈ ਸਾਮਨਾ

ਕੋਰੋਨਾ ਵਾਇਰਸ ਮਹਾਂਮਾਰੀ ਤੋਂ ਸਭ ਤੋਂ ਜ਼ਿਆਦਾ ਪ੍ਰਭਾਵਿਤ ਹੋਣ ਵਾਲੇ ਅਮਰੀਕਾ ਨੂੰ ਇਕ ਹੋਰ ਮੁਸੀਬਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਐਤਵਾਰ ਨੂੰ ਟੈਕਸਾਸ ਦੇ ਤੱਟੀ ਇਲਾਕਿਆਂ ‘ਚ ਸਮੁੰਦਰੀ ਤੂਫ਼ਾਨ ਹੰਨਾ (Hanna) ਨੇ ਭਿਆਨਕ ਰੂਪ ਧਾਰਨ ਕਰਕੇ ਭਾਰੀ ਤਬਾਹੀ ਮਚਾਹੀ ਹੈ । ਹੰਨਾ ਤੂਫ਼ਾਨ ਕਾਰਨ ਟੈਕਸਾਸ ‘ਚ ਭਾਰੀ ਮੀਂਹ ਪਿਆ ਅਤੇ ਤੇਜ਼ ਹਵਾਵਾਂ ਚੱਲੀਆਂ।

ਪਹਿਲਾਂ ਹੀ ਤੁਫ਼ਾਨ ਦੀ ਚਿਤਾਵਨੀ ਦੇ ਮੱਦੇਨਜ਼ਰ ਪ੍ਰਸ਼ਾਸਨ ਨੇ ਹਾਈ ਅਲਰਟ ਕਰ ਦਿੱਤਾ ਸੀ। ਦੱਸਿਆ ਜਾ ਰਿਹਾ ਹੈ ਕਿ ਹੰਨਾ ਅਤੇ ਡਗਲਸ ਨਾਮ ਦੇ ਦੋ ਤੂਫ਼ਾਨ ਅਮਰੀਕਾ ਲਈ ਵਿਨਾਸ਼ਕਾਰੀ ਸਾਬਿਤ ਹੋ ਸਕਦੇ ਹਨ ਅਤੇ ਦੇਸ਼ ਦੇ ਵੱਖ-ਵੱਖ ਇਲਾਕਿਆਂ ਨੂੰ ਪ੍ਰਭਾਵਿਤ ਕਰ ਸਕਦੇ ਹਨ।

ਮੌਸਮ ਵਿਭਾਗ ਨੇ ਚਿਤਾਵਨੀ ਜਾਰੀ ਕਰਕੇ ਲੋਕਾਂ ਨੂੰ ਆਪਣੇ ਘਰਾਂ ਦੇ ਅੰਦਰ ਰਹਿਣ ਲਈ ਕਿਹਾ ਸੀ।

ਅਮਰੀਕਾ ਰਾਸ਼ਟਰ ਤੂਫਾਨ ਕੇਂਦਰ ਨੇ ਸ਼ਨੀਵਾਰ ਨੂੰ ਸਵੇਰੇ ਜਾਣਕਾਰੀ ਦਿੰਦਿਆ ਦੱਸਿਆ ਕਿ ਇਹ ਤੂਫ਼ਾਨ ਜਮੀਨੀ ਇਲਾਕਿਆਂ ‘ਤੇ ਤਬਾਹੀ ਮਚਾ ਸਕਦਾ ਹੈ, ਕਿਉਂਕਿ ਇਸਦੀ ਰਫਤਾਰ ਵੱਧ ਕੇ 120 ਕਿਲੋਮੀਟਰ ਪ੍ਰਤੀ ਘੰਟਾ ਪਹੁੰਚ ਗਈ ਹੈ। ਉਨ੍ਹਾਂ ਨੇ ਕਿਹਾ ਹੈ ਹੰਨਾ ਅਤੇ ਡਗਲਸ ਤੋਂ ਇਲਾਵਾ ਇਕ ਹੋਰ ਤੂਫ਼ਾਨ ਯਾਨੀ ਕਿ ਗੋਂਜ਼ਾਲੋ ਤੂਫ਼ਾਨ ਨਾਲ ਵੀ ਲੋਕਾਂ ਨੂੰ ਸਾਮਨਾ ਕਰਨਾ ਪੈ ਸਕਦਾ ਹੈ।

ਤੱਟੀ ਇਲਾਕਿਆਂ ‘ਚ ਮੂਸਲਾਧਾਰ ਮੀਂਹ ਨਾਲ ਤੀਬਰ ਗਤੀ ਦੀਆਂ ਹਵਾਵਾਂ ਨੇ ਇਥੋਂ ਦੇ ਜਨਜੀਵਨ ਨੂੰ ਪੂਰੀ ਤਰ੍ਹਾਂ ਤੋਂ ਠੱਪ ਕਰ ਦਿੱਤਾ। ਹਵਾ ਦੀ ਰਫ਼ਤਾਰ ਦਾ ਅੰਦਾਜ਼ਾ ਇਸ ਗੱਲ ਤੋਂ ਲਾਇਆ ਜਾ ਸਕਦਾ ਹੈ ਕਿ ਇਨ੍ਹਾਂ ਦੇ ਵੇਗ ਨਾਲ ਸੜਕਾਂ ‘ਤੇ ਖੜੇ ਟਰੈਕਟਰ ਤੇ ਟ੍ਰੇਲਰ ਪਲਟ ਗਏ।

ਬਿਜਲੀ ਦੇ ਖੰਭੇ ਵੀ ਉਖੜ ਕੇ ਦੂਰ ਜਾ ਡਿੱਗੇ। ਇਨ੍ਹਾਂ ਹੀ ਨਹੀਂ ਅਮਰੀਕਾ-ਮੈਕਸੀਕੋ ਸਰਹੱਦ ਦੀ ਮਜ਼ਬੂਤ ਕੰਧ ਵੀ ਤੇਜ਼ ਹਵਾ ਦੇ ਵੇਗ ਤੇ ਮੂਸਲਾਧਾਰ ਮੀਂਹ ਕਾਰਨ ਡਿੱਗ ਗਈ ਹੈ। ਤੂਫ਼ਾਨ ਕਾਰਨ 283,000 ਘਰਾਂ ਤੇ ਵਪਾਰਕ ਸੰਸਥਾਵਾਂ ਦੀ ਬਿਜਲੀ ਗੁੱਲ ਹੋ ਗਈ ਤੇ ਚਾਰੇ ਪਾਸੇ ਹਨ੍ਹੇਰੇ ਛਾ ਗਿਆ। ਰਾਹਤ ਦੀ ਗੱਲ ਕਰੀਏ ਤਾਂ ਇਸ ਨਾਲ ਸਮੁੰਦਰੀ ਜਹਾਜ਼, ਤੇਲ ਤੇ ਗੈਸ ਉਤਪਾਦਨ ਪ੍ਰਭਾਵਿਤ ਨਹੀਂ ਹੋਇਆ।

ਦੱਸ ਦਈਏ 3 ਸਾਲ ਪਹਿਲਾਂ ਹਾਰਵੇ ਤੂਫਾਨ ਨੇ ਇੱਥੇ ਤਬਾਹੀ ਮਚਾਈ ਸੀ। ਹਾਰਵੇ ਕਾਰਨ 68 ਲੋਕਾਂ ਦੀ ਮੌਤ ਹੋ ਗਈ ਸੀ ਅਤੇ ਤਕਰੀਬਨ 125 ਅਰਬ ਡਾਲਰ ਦਾ ਨੁਕਸਾਨ ਹੋਇਆ ਸੀ।

Related News

ਤੇਲ ਲੀਕ ਮਾਮਲੇ ‘ਚ ਮੌਰੀਸ਼ਸ ‘ਚ ਭਾਰਤੀ ਕਪਤਾਨ ਗ੍ਰਿਫਤਾਰ

Rajneet Kaur

ਬਰੈਂਪਟਨ ਦੇ ਟਾਊਨ ਕੈਲੇਡਨ ਅਤੇ ਨੇੜਲੇ ਖੇਤਰਾਂ ਵਿਚ ਡਾਕ ਡੱਬਿਆਂ ਚੋਂ ਚਿੱਠੀਆਂ-ਪਾਰਸਲਾਂ ਦੀਆਂ ਚੋਰੀਆਂ ਦੇ ਸਬੰਧ ਵਿੱਚ ਤਿੰਨ ਪੰਜਾਬੀ ਨੌਜਵਾਨ ਗ੍ਰਿਫਤਾਰ

Rajneet Kaur

ਸਾਊਦੀ ਅਰਬ ਦੇ ਕ੍ਰਾਊਨ ਪ੍ਰਿੰਸ ਖ਼ਿਲਾਫ਼ ਮੀਡੀਆ ਸੰਗਠਨ ਨੇ ਦਰਜ ਕਰਵਾਈ ਸ਼ਿਕਾਇਤ

Vivek Sharma

Leave a Comment