channel punjabi
International News USA

USA ਰਾਸ਼ਟਰਪਤੀ ਚੋਣਾਂ : ਦੋਹਾਂ ਧਿਰਾਂ ਵੱਲੋਂ ਭਾਰਤੀ ਮੂਲ ਦੇ ਸਿਆਸੀ ਆਗੂ ਸੰਭਾਲ ਰਹੇ ਨੇ ਮੋਰਚਾ

ਰਾਸ਼ਟਰਪਤੀ ਚੋਣਾਂ ਨੇ ਗਰਮਾਈ ਅਮਰੀਕਾ ਦੀ ਸਿਆਸਤ

ਟਰੰਪ ਅਤੇ ਬਿਡੇਨ ਵਿਚਾਲੇ ਮੁਕਾਬਲੇ ਬੇਹੱਦ ਸਖ਼ਤ

ਦੋਹਾਂ ਧਿਰਾਂ ਵੱਲੋਂ ਭਾਰਤੀ-ਅਮਰੀਕੀਆਂ ਨਾਲ ਪਾਈ ਜਾ ਰਹੀ ਹੈ ਸਾਂਝ

ਦੋਹਾਂ ਪਾਰਟੀਆਂ ਨੇ ਆਪਣੇ ਭਾਰਤੀ ਮੂਲ ਦੇ ਆਗੂਆਂ ਨੂੰ ਪ੍ਰਚਾਰ ਲਈ ਮੈਦਾਨ ‘ਚ ਉਤਾਰਿਆ

ਟਰੰਪ ਦੇ ਹੱਕ ਵਿੱਚ ਨਿੱਕੀ ਹੈਲੇ ਨੇ ਸੰਭਾਲੀ ਚੋਣ ਪ੍ਰਚਾਰ ਦੀ ਕਮਾਨ

ਨਿਕੀ ਹੇਲੀ ਕਰ ਰਹੀ ਹੈ ਜੋਅ ਬਿਡੇਨ ‘ਤੇ ਤਿੱਖੇ ਸ਼ਬਦੀ ਹਮਲੇ

ਵਾਸ਼ਿੰਗਟਨ: ਅਮਰੀਕਾ ਦੇ ਰਾਸ਼ਟਰਪਤੀ ਵਜੋਂ ਆਪਣੀ ਦੂਜੀ ਪਾਰੀ ਖੇਡਣ ਵਾਸਤੇ ਡੋਨਾਲਡ ਟਰੰਪ ਕੋਈ ਕਸਰ ਬਾਕੀ ਨਹੀਂ ਛੱਡਣਾ ਚਾਹੁੰਦੇ । ਇੱਕ ਪਾਸੇ ਜਿੱਥੇ ਉਹ ਲਗਾਤਾਰ ਪ੍ਰਚਾਰ ਵਿਚ ਜੁਟੇ ਹੋਏ ਨੇ ਤਾਂ ਦੂਜੇ ਪਾਸੇ ਉਹ ਭਾਰਤੀ-ਅਮਰੀਕੀਆਂ ਨੂੰ ਰਿਝਾਉਣ ਦੀ ਹਰ ਸੰਭਵ ਕੋਸ਼ਿਸ਼ ਕਰ ਰਹੇ ਹਨ ।

ਭਾਰਤੀਆਂ ਨੂੰ ਭਰਮਾਉਣ ਲਈ ਡੈਮੋਕ੍ਰੇਟਿਕ ਪਾਰਟੀ ਨੇ ਉਪ-ਰਾਸ਼ਟਰਪਤੀ ਅਹੁਦੇ ਲਈ ਕਮਲਾ ਹੈਰਿਸ ਨੂੰ ਮੈਦਾਨ ਵਿੱਚ ਉਤਾਰਿਆ ਹੈ। ਇਸਦੇ ਜਵਾਬ ਵਿੱਚ ਡੋਨਾਲਡ ਟਰੰਪ ਨੇ ਨਿੱਕੀ ਹੇਲੀ ਨੂੰ ਰਿਪਬਲੀਕਨ ਪਾਰਟੀ ਦੀ ਸਟਾਰ ਪ੍ਰਚਾਰਕ ਬਣਾਇਆ ਹੈ। ਨਿੱਕੀ ਹੇਲੀ ਭਾਰਤੀ ਮੂਲ ਦੀ ਅਮਰੀਕਨ ਹੈ । ਉਸ ਦੇ ਮਾਤਾ-ਪਿਤਾ ਭਾਰਤੀ ਹਨ ਅਤੇ ਉਸਦਾ ਜਨਮ ਸਾਊਥ ਕੈਰੋਲੀਨਾ ਵਿਖੇ ਹੋਇਆ ਅਤੇ ਇਸ ਸਮੇਂ ਉਹ ਸਾਊਥ ਕੈਰੋਲੀਨਾ ਦੀ ਹੀ ਗਵਰਨਰ ਹੈ । ਅਮਰੀਕਾ ਦੀ ਸਿਆਸਤ ਵਿਚ ਨਿਕੀ ਜਾਣਿਆ-ਪਛਾਣਿਆ ਨਾਂਅ ਹੈ ।

ਨਿੱਕੀ ਹੇਲੀ ਨੇ ਚੋਣ ਪ੍ਰਚਾਰ ਦੀ ਕਮਾਨ ਸੰਭਾਲਦਿਆਂ ਹੀ ਜੋਅ ਬਾਈਡਨ ਅਤੇ ਕਮਲਾ ਹੈਰਿਸ ‘ਤੇ ਤਾਬੜਤੋੜ ਸ਼ਬਦੀ ਹਮਲੇ ਸ਼ੁਰੂ ਕੀਤੇ ਹੋਏ ਹਨ । ‘ਰਿਪਬਲੀਕਨ ਨੈਸ਼ਨਲ ਕਨਵੈਨਸ਼ਨ’ ਦੇ ਪਹਿਲੇ ਦਿਨ ਸੰਯੁਕਤ ਰਾਸ਼ਟਰ ਵਿੱਚ ਅਮਰੀਕਾ ਦੀ ਸਾਬਕਾ ਰਾਜਦੂਤ ਨਿਕੀ ਹੇਲੀ ਨੇ ਅਮਰੀਕੀਆਂ ਨੂੰ ਕਿਹਾ ਕਿ ਬਿਡੇਨ-ਹੈਰਿਸ ਪ੍ਰਸ਼ਾਸਨ ਦੇਸ਼ ਨੂੰ ਸਮਾਜਵਾਦ ਦੇ ਰਾਹ ‘ਤੇ ਲੈ ਜਾ ਸਕਦਾ ਹੈ, ਜੋ ਦੁਨੀਆ ‘ਚ ਹਰ ਥਾਂ ਫੇਲ੍ਹ ਹੋਇਆ ਹੈ।

ਭਾਰਤੀ-ਅਮਰੀਕੀ ਰਾਜਨੇਤਾ ਨਿੱਕੀ ਹੇਲੀ ਨੇ ਆਰਐਨਸੀ (RNC) ਵਿੱਚ ਸਖ਼ਤ ਅਪੀਲ ਕਰਦਿਆਂ ਕਿਹਾ ਕਿ ਉਹ ਯੂਐਸ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਮੁੜ ਚੁਣਨ।
ਉਨ੍ਹਾਂ ਕੋਲ ‘ਸਫਲਤਾ ਦਾ ਰਿਕਾਰਡ’ ਹੈ ਜਦੋਂਕਿ ਉਸ ਦੇ ਡੈਮੋਕ੍ਰੇਟਿਕ ਵਿਰੋਧੀ ਜੋ ਬਿਡਨ ਕੋਲ ‘ਅਸਫਲਤਾ ਦਾ ਰਿਕਾਰਡ’ ਸੀ। ਡੋਨਾਲਡ ਟਰੰਪ ਨੇ ਇੱਕ ਵੱਖਰੀ ਪਹੁੰਚ ਅਪਣਾਈ ਹੈ। ਉਹ ਚੀਨ ਨਾਲ ਸਖ਼ਤ ਹਨ ਤੇ ਆਈਐਸਆਈਐਸ ਦੇ ਖਿਲਾਫ ਮੋਰਚਾ ਸੰਭਾਲਿਆ ਤੇ ਜਿੱਤ ਹਾਸਲ ਕੀਤੀ। ਉਨ੍ਹਾਂ ਨੇ ਦੇਸ਼ ਨੂੰ ਉਹ ਸੁਣਾਇਆ ਜੋ ਸੁਣਨ ਦੀ ਜ਼ਰੂਰਤ ਸੀ। ਇਸ ਸਬੰਧ ਵਿਚ ਨਿੱਕੀ ਹੇਲੀ ਨੇ ਵਿਰੋਧੀ ਧਿਰ ਦੇ ਆਗੂ ਆਆਜੋ ਬਿਡੇਨ ਅਤੇ ਕਮਲਾ ਹੈਰਿਸ ‘@ਤੇ ਤਿੱਖੇ ਸ਼ਬਦੀ ਹਮਲੇ ਜਾਰੀ ਰੱਖੇ ।

ਉਧਰ, ਕਈ ਸਿਆਸੀ ਮਾਹਰ ਨਿੱਕੀ ਹੈਲੇ ਨੂੰ ਭਵਿੱਖ ਦੀ ਅਮਰੀਕੀ ਰਾਸ਼ਟਰਪਤੀ ਮੰਨ ਰਹੇ ਹਨ । ਰਾਜਨੀਤਕ ਮਾਹਰ ਕਹਿੰਦੇ ਹਨ ਕਿ 48 ਸਾਲਾ ਨਿੱਕੀ ਹੇਲੀ 2024 ਦੀਆਂ ਚੋਣਾਂ ਵਿਚ ਰਾਸ਼ਟਰਪਤੀ ਅਹੁਦੇ ਦੀ ਉਮੀਦਵਾਰ ਬਣੇਗੀ। ਹਾਲਾਂਕਿ, ਉਨ੍ਹਾਂ ਨੇ ਹਮੇਸ਼ਾਂ ਦੀ ਤਰ੍ਹਾਂ ਇਸ ਬਾਰੇ ਕੋਈ ਟਿੱਪਣੀ ਕਰਨ ਤੋਂ ਇਨਕਾਰ ਕੀਤਾ ਹੈ ਤੇ ਕਿਹਾ ਹੈ ਕਿ ਹੁਣ ਉਸ ਦਾ ਉਦੇਸ਼ ਸਿਰਫ ਟਰੰਪ ਨੂੰ ਦੇਸ਼ ਦਾ ਰਾਸ਼ਟਰਪਤੀ ਬਣਾਉਣਾ ਹੈ।

ਦੱਖਣੀ ਕੈਰੋਲਿਨਾ ਤੋਂ ਦੋ ਵਾਰ ਗਵਰਨਰ ਹੇਲੀ ਨੇ ਕਿਹਾ, “ਅਮਰੀਕਾ ਨਸਲਵਾਦੀ ਹੈ, ਇਹ ਕਹਿਣਾ ਡੈਮੋਕ੍ਰੇਟਸ ਲਈ ਇੱਕ ‘ਫੈਸ਼ਨ’ ਬਣ ਗਿਆ ਹੈ। ਇਹ ਝੂਠ ਹੈ। ਅਮਰੀਕਾ ਨਸਲਵਾਦੀ ਦੇਸ਼ ਨਹੀਂ। ਇਹ ਮੇਰਾ ਨਿੱਜੀ ਤਜਰਬਾ ਹੈ। ਮੈਂ ਭਾਰਤੀ ਪ੍ਰਵਾਸੀਆਂ ਨੂੰ ਜਾਣਦੀ ਹਾਂ। ਉਨ੍ਹਾਂ ਦੀ ਬੇਟੀ ਹੋਣ ‘ਤੇ ਮਾਣ ਹੈ। ਉਹ ਅਮਰੀਕਾ ਆਏ ਤੇ ਇੱਕ ਛੋਟੇ ਜਿਹੇ ਦੱਖਣੀ ਸ਼ਹਿਰ ਵਿੱਚ ਸੈਟਲ ਹੋਏ। ਮੇਰੇ ਪਿਤਾ ਪੱਗ ਬੰਨ੍ਹਦੇ ਹਨ ਤੇ ਮੇਰੀ ਮਾਂ ਸਾੜ੍ਹੀ ਪਾਉਂਦੀ ਹੈ। ਮੈਂ ਇਸ ਕਾਲੀ ਤੇ ਚਿੱਟੇ ਰੰਗ ਦੀ ਦੁਨੀਆ ਦੀ ਇੱਕ ਕਾਲੀ ਕੁੜੀ ਸੀ।”

ਹੇਲੀ ਨੇ ਕਿਹਾ ਕਿ ਉਸ ਦੇ ਪਰਿਵਾਰ ਨੂੰ ਵਿਤਕਰੇ ਤੇ ਤੰਗੀ ਦਾ ਸਾਹਮਣਾ ਕਰਨਾ ਪਿਆ, ਪਰ ਉਸ ਦੇ ਮਾਪਿਆਂ ਨੇ ਕਦੇ ਸ਼ਿਕਾਇਤ ਤੇ ਨਫ਼ਰਤ ਨਹੀਂ ਕੀਤੀ।

ਡੋਨਾਲਡ ਟਰੰਪ ਦੇ ਹੱਕ ਵਿੱਚ ਨਿੱਕੀ ਹੈਲੇ ਨੇ ਜਿਸ ਤੇਜ਼ੀ ਨਾਲ ਮੋਰਚਾ ਸੰਭਾਲਿਆ ਹੈ ਉਸ ਤੋਂ ਸਾਫ਼ ਹੈ ਕਿ ਟਰੰਪ ਦਾ ਨਿਕੀ ਊਤੇ ਪੂਰਾ ਭਰੋਸਾ ਹੈ ਅਤੇ ਚੋਣ ਪ੍ਰਚਾਰ ਲਈ ਨਿਕੀ ਨੂੰ ਖੁੱਲ੍ਹੀ ਛੋਟ ਦੇ ਦਿੱਤੀ ਗਈ ਹੈ । ਨਿੱਕੀ ਹੇਲੀ ਦੇ ਤਾਬੜਤੋੜ ਸ਼ਬਦੀ ਹਮਲਿਆਂ ਦਾ ਡੈਮੋਕ੍ਰੇਟਿਕ ਪਾਰਟੀ ਨੂੰ ਕੋਈ ਜਵਾਬ ਨਹੀਂ ਸੁਝ ਰਿਹਾ। ਫਿਲਹਾਲ ਅਮਰੀਕਾ ਦੇ ਰਾਸ਼ਟਰਪਤੀ ਚੋਣ ਇਏਸ ਸਮੇਂ ਬੇਹੱਦ ਰੋਮਾਂਚਕ ਦੌਰ ਵਿਚ ਪਹੁੰਚ ਚੁੱਕੀ ਹੈ ।

Related News

ਟੋਰਾਂਟੋ ‘ਚ ਇਕ ਪੰਜਾਬੀ ਨੌਜਵਾਨ ਦਾ ਹੋਇਆ ਕਤਲ ,ਜਾਂਚ ਸ਼ੁਰੂ

Rajneet Kaur

ਟੋਰਾਂਟੋ: 8 ਸਾਲ ਦੀ ਬੱਚੀ ਨਾਲ ਜਿਨਸੀ ਸ਼ੋਸ਼ਣ ਕਰਨ ਦੇ ਦੋਸ਼ ‘ਚ ਮੰਦਰ ਦਾ ਪੁਜਾਰੀ ਗ੍ਰਿਫ਼ਤਾਰ

Rajneet Kaur

ਕਿਉਬਿਕ’ਚ ਕੋਵਿਡ 19 ਕੇਸਾਂ ਦੀ ਗਿਣਤੀ 1ਲੱਖ ਤੋਂ ਪਾਰ

Rajneet Kaur

Leave a Comment