channel punjabi
Canada International News North America

ਸੰਯੁਕਤ ਰਾਜ ਅਮਰੀਕਾ ਨੇ ਕੈਨੇਡੀਅਨ ਅਲੂਮੀਨੀਅਮ ਤੇ ਟੈਰਿਫ ਘਟਾਉਣ ਦਾ ਕੀਤਾ ਐਲਾਨ

ਸੰਯੁਕਤ ਰਾਜ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸਰਹੱਦ ਦੇ ਦੋਵਾਂ ਪਾਸਿਆਂ ਤੋਂ ਐਲੂਮੀਨੀਅਮ ਸੰਗਠਨਾਂ ਦੀ ਨਿੰਦਾ ਦੇ ਬਾਵਜੂਦ 16 ਅਗਸਤ ਨੂੰ ਕੈਨੇਡਾ ਤੋਂ ਕੱਚੇ ਅਲੂਮੀਨੀਅਮ ਤੇ 10 ਫੀਸਦ ਦਾ ਟੈਰਿਫ ਲਗਾਇਆ । ਹਾਲਾਂਕਿ ਟਰੰਪ ਦੇ ਇਸ ਫੈਸਲੇ ਦਾ ਦੋਵਾਂ ਦੇਸ਼ਾਂ ਦੀਆਂ ਐਲੂਮੀਨੀਅਮ ਆਰਗੇਨਾਈਜੇਸ਼ਨ ਵਲੋਂ ਵਿਰੋਧ ਕੀਤਾ ਗਿਆ। ਜਿਵੇਂ ਹੀ ਟਰੰਪ ਵਲੋਂ ਟੈਰਿਫਜ਼ ਦਾ ਐਲਾਨ ਕੀਤਾ ਗਿਆ ਤਾਂ ਕੈਨੇਡੀਅਨ ਅਧਿਕਾਰੀਆਂ ਨੇ ਜਵਾਬੀ ਕਾਰਵਾਈ ਕਰਨ ਦੀ ਗੱਲ ਆਖੀ, ਸੋਮਵਾਰ ਨੂੰ ਕੈਬਿਨਿਟ ਬੈਠਕ ਤੋਂ ਪਹਿਲਾਂ ਬਦਲਾ ਲੈਣ ਸਬੰਧੀ ਬੋਲਦਿਆਂ ਵਿਦੇਸ਼ ਮਾਮਲਿਆਂ ਦੇ ਮੰਤਰੀ ਫ੍ਰਾਂਸਕੋ ਫਿਲਿਪ ਨੇ ਕਿਹਾ ਕਿ ਟਰੰਪ ਵਲੋਂ ਚੁੱਕੇ ਗਏ ਇਸ ਕਦਮ ਤੇ ਅਸੀ ਜਵਾਬੀ ਕਾਰਵਾਈ ਕਰਾਂਗੇ।  ਕੈਨੇਡਾ ਵਲੋਂ ਵੀ ਜਵਾਬੀ ਕਾਰਵਾਈ ਲਈ 3.6 ਬਿਲੀਅਨ ਡਾਲਰ ਦੀ ਟੈਰਿਫ ਯੋਜਨਾ ਤਿਆਰ ਕੀਤੀ ਜਾ ਰਹੀ ਸੀ ।

ਦਸ ਦਈਏ ਹੁਣ ਸੰਯੁਕਤ ਰਾਜ ਅਮਰੀਕਾ ਨੇ ਕੈਨੇਡੀਅਨ ਐਲੂਮੀਨੀਅਮ ਤੇ ਟੈਰਿਫ ਘਟਾ ਦਿੱਤਾ ਹੈ। ਟਰੂਡੋ ਸਰਕਾਰ ਦੀ ਜਵਾਬੀ ਕਾਰਵਾਈ ਵਾਲੇ ਬਿਆਨ ਤੋਂ ਕੁਝ ਘੰਟੇ ਪਹਿਲਾਂ ਹੀ ਸੰਯੁਕਤ ਰਾਜ ਨੇ ਕੈਨੇਡੀਅਨ ਅਲੂਮੀਨੀਅਮ ਤੇ ਆਪਣੇ ਟੈਰਿਫਾਂ ਨੂੰ ਛੱਡ ਦਿਤਾ। ਅਮਰੀਕਾ ਨੇ ਪਿਛਲੇ ਮਹੀਨੇ ਕੈਨੇਡੀਅਨ ਐਲੂਮੀਨੀਅਮ ਤੇ 10 ਫੀਸਦ ਰਾਸ਼ਟਰੀ ਸੁਰਖਿਆ ਦਰਾਂ ਲਾਗੂ ਕਰ ਦਿਤੀਆਂ ਸਨ।

ਵਿਦੇਸ਼ ਮਾਮਲਿਆਂ ਦੇ ਮੰਤਰੀ ਨੇ ਸੋਮਵਾਰ ਨੂੰ ਇਹ ਕਹਿਣ ਦੇ ਬਾਵਜੂਦ ਕਿ ਓਟਾਵਾ ਅਜੇ ਵੀ ਗੱਲਬਾਤ ਰਾਹੀ ਇਸ ਮਸਲੇ ਨੂੰ ਸੁਲਝਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਜਦੋਂਕਿ ਮੰਗਲਵਾਰ ਨੂੰ ਟਰੂਡੋ ਨੇ ਇਹ ਕਹਿ ਦਿਤਾ ਕਿ ਹੁਣ ਕਾਰਵਾਈ ਦਾ ਸਮਾਂ ਆ ਗਿਆ ਹੈ। ਟਰੂਡੋ ਨੇ ਕਿਹਾ ਸੀ ਕਿ ਅਸੀ ਆਪਣੇ ਐਲੂਮੀਨੀਅਮ ਸੈਕਟਰ ਦਾ ਬਚਾਅ ਕਰਾਂਗੇ। ਇਹ ਅਜੇ ਸਾਫ ਨਹੀਂ  ਸੀ ਕਿ ਕੈਨੇਡਾ ਬਦਲਾ ਲੈਣ ਵਾਲੇ ਟੈਰਿਫਾਂ ‘ਚ ਕਿਹੜੇ ਉਤਪਾਦ ਸ਼ਾਮਿਲ ਕਰੇਗਾ। ਸੰਭਾਵਤ ਚੀਜ਼ਾਂ ‘ਚ ਗੋਲਫ ਕਲਬ, ਸਾਈਕਲ, ਬੀਅਰ ਤੇ ਪੌਪ ਕੌਨ ਵਰਗੇ ਉਤਪਾਦ ਸ਼ਾਮਿਲ ਹੋ ਸਕਦੇ ਹਨ। ਅਮਰੀਕਾ ਨੇ ਕੈਨੇਡੀਅਨ ਐਲੂਮੀਨੀਅਮ ਤੇ 10 ਫੀਸਦ ਟੈਰਿਫ ਨੂੰ ਹਟਾ ਕਿ ਕਿਸੇ ਵੀ ਤਰਾਂ ਦੇ ਵਿਵਾਦਤ ਵਪਾਰ ਤੋਂ ਕਿਨਾਰਾ ਕਰ ਲਿਆ ਹੈ।

Related News

ਇਥੋਪੀਆ ਵਿੱਚ ਅੱਤਵਾਦੀ ਹਮਲਾ, 34 ਲੋਕਾਂ ਦੀ ਮੌਤ

Vivek Sharma

ਕੈਨੇਡਾ ‘ਚ ਹੁਣ ਤੱਕ ਕੋਰੋਨਾ ਪੀੜਿਤਾਂ ਦੀ ਗਿਣਤੀ 3,51,133 ਅਤੇ 11,776 ਲੋਕਾਂ ਦੀ ਹੋਈ ਮੌਤ

Rajneet Kaur

ਕੋਵਿਡ 19 ਦੌਰਾਨ ਕੈਨੇਡਾ ਦੇ ਵੱਖ-ਵੱਖ ਨਿਯਮਾਂ ਨੂੰ ਤੋੜਨ ‘ਤੇ ਪੁਲਿਸ ਨੇ 77 ਜੁਰਮਾਨੇ ਜਾਰੀ ਕੀਤੇ ਅਤੇ 7 ਲੋਕਾਂ ‘ਤੇ ਕੁਆਰੰਟੀਨ ਐਕਟ ਦੀ ਉਲੰਘਣਾ ਕਰਨ ਦੇ ਦੋਸ਼ ਲਾਏ

Rajneet Kaur

Leave a Comment