Channel Punjabi
International News North America

US Presidential Election 2020:ਅਮਰੀਕਾ ਵਿੱਚ ਰਾਸ਼ਟਰਪਤੀ ਅਹੁਦੇ ਲਈ ਅੱਜ ਹੋਵੇਗੀ ਵੋਟਿੰਗ

ਵਾਸ਼ਿੰਗਟਨ: ਅਮਰੀਕਾ ਵਿੱਚ ਰਾਸ਼ਟਰਪਤੀ ਅਹੁਦੇ ਲਈ ਅੱਜ ਵੋਟਿੰਗ ਹੋਵੇਗੀ। ਇਸ ਚੋਣਾਂ ‘ਚ ਵਰਤਮਾਨ ਰਾਸ਼ਟਰਪਤੀ ਤੇ ਰਿਪਬਲਿਕਨ ਪਾਰਟੀ ਦੇ ਉਮੀਦਵਾਰ ਡੋਨਾਲਡ ਟਰੰਪ ਨੂੰ ਡੈਮੋਕ੍ਰੇਟਿਕ ਪਾਰਟੀ ਦੇ ਉਮੀਦਵਾਰ ਬਿਡੇਨ ਚੁਣੌਤੀ ਦੇ ਰਹੇ ਹਨ। ਬਿਡੇਨ ਦੋ ਵਾਰ ਉਪਰਾਸ਼ਟਰਪਤੀ ਰਹਿ ਚੁੱਕੇ ਹਨ।

ਅਮਰੀਕਾ ਦੀਆਂ ਇਹ ਚੋਣਾਂ ਸਿਰਫ਼ ਅਮਰੀਕਾ ਲਈ ਨਹੀਂ ਸਗੋਂ ਪੂਰੀ ਦੁਨੀਆਂ ਲਈ ਕਾਫ਼ੀ ਮਹੱਤਵ ਰੱਖਦੀਆਂ ਹਨ। ਲੋਕਾਂ ਦੀ ਨਜ਼ਰ ਇਸ ਗੱਲ ਤੇ ਟਿਕੀ ਹੈ ਕਿ, ਕੀ ਟਰੰਪ ਫਿਰ ਸੱਤਾ ਵਿਚ ਵਾਪਸੀ ਕਰ ਸਕਣਗੇ। ਕਈ ਸਿਆਸੀ ਜਾਣਕਾਰ ਮੰਨ ਰਹੇ ਹਨ ਕਿ ਟਰੰਪ ਚੋਣਾਂ ਹਾਰ ਸਕਦੇ ਹਨ, ਕਿਉਂਕਿ ਇਸ ਵਾਰ ਜੋ ਬਾਇਡਨ ਦਾ ਪੱਖ ਭਾਰੀ ਲੱਗ ਰਿਹਾ ਹੈ। ਜੇਕਰ ਅਜਿਹਾ ਹੋਇਆ ਤਾਂ 1992 ਤੋਂ ਬਾਅਦ ਪਹਿਲੀ ਵਾਰ ਹੋਵੇਗਾ ਜਦੋਂ ਕੋਈ ਰਾਸ਼ਟਰਪਤੀ ਦੁਬਾਰਾ ਨਹੀਂ ਚੁਣਿਆ ਗਿਆ ਹੋਵੇ।

ਅਮਰੀਕੀ ਰਾਸ਼ਟਰਪਤੀ ਅਹੁਦੇ ਲਈ ਜ਼ਿਆਦਾਤਰ ਸੂਬਿਆਂ ‘ਚ ਵੋਟਿੰਗ ਸਥਾਨਕ ਸਮੇਂ ਮੁਤਾਬਿਕ ਸਵੇਰੇ 6 ਵਜੇ (ਭਾਰਤੀ ਸਮੇਂ ਮੁਤਾਬਿਕ ਮੰਗਲਵਾਰ ਦੁਪਹਿਰ 4.30 ਵਜੇ) ਤੋਂ ਹੋਵੇਗੀ। ਵੋਟਿੰਗ ਭਾਰਤੀ ਸਮੇਂ ਮੁਤਾਬਿਕ ਬੁੱਧਵਾਰ ਸਵੇਰੇ 7.30 ਵਜੇ ਤਕ ਚੱਲੇਗੀ। ਵੈਸੇ Vermont ‘ਚ ਵੋਟਿੰਗ ਸਥਾਨਕ ਸਮੇਂ ਮੁਤਾਬਿਕ ਸਵੇਰੇ 5 ਵਜੇ (ਭਾਰਤੀ ਸਮੇਂ ਮੁਤਾਬਿਕ ਦੁਪਹਿਰ 2.30 ਵਜੇ) ਤੋਂ ਸ਼ੁਰੂ ਹੋਵੇਗੀ।

ਅਮਰੀਕਾ ਰਾਸ਼ਟਰਪਤੀ ਚੋਣਾਂ ‘ਚ ਵੋਟਿੰਗ ਲਈ ਉਹੀ ਵੋਟਰ ਸ਼ਾਮਲ ਹੋਣਗੇ ਜਿਨ੍ਹਾਂ ਨੇ ਹੁਣ ਤਕ ਪੋਸਟਲ ਬੈਲੇਟ ਜ਼ਰੀਏ ਵੋਟ ਨਹੀਂ ਕੀਤੀ । ਦੱਸ ਦਈਏ ਕਿ ਅਮਰੀਕਾ ਵਿੱਚ 50 ਫ਼ੀਸਦੀ ਵੋਟਰ ਪਹਿਲਾਂ ਹੀ ਪੋਸਟਲ ਬੈਲੇਟ ਜ਼ਰੀਏ ਵੋਟਿੰਗ ਕਰ ਚੁੱਕੇ ਹਨ। ਇਸ ਵਾਰ ਕੋਵਿਡ-19 ਮਹਾਮਾਰੀ ਕਾਰਨ ਵੱਡੀ ਗਿਣਤੀ ‘ਚ ਪੋਸਟਲ ਬੈਲੇਟ ‘ਤੇ ਮੇਲ ਇਨ ਬੈਲੇਟ ਰਾਹੀਂ ਵੋਟਿੰਗ ਹੋਈ ਹੈ। ਚੋਣਾਂ ਦੇ ਨਤੀਜ਼ੇ ਕਦੋਂ ਤਕ ਆਉਣਗੇ, ਅਜੇ ਇਸ ਬਾਰੇ ‘ਚ ਸਪਸ਼ਟ ਤੌਰ ‘ਤੇ ਕੁਝ ਨਹੀਂ ਕਿਹਾ ਜਾ ਸਕਦਾ ਹੈ।

Related News

WEATHER ALEART : ਵਾਤਾਵਰਣ ਵਿਭਾਗ ਵੱਲੋਂ ਓਟਾਵਾ ‘ਚ ਭਾਰੀ ਬਰਫ਼ਬਾਰੀ ਦੀ ਚਿਤਾਵਨੀ, ਅਗਲੇ ਤਿੰਨ ਦਿਨਾਂ ਦੌਰਾਨ ਹੋਰ ਵਧੇਗੀ ਠੰਡ

Vivek Sharma

BIG NEWS : ਓਂਟਾਰੀਓ ਸੂਬੇ ‘ਚ ਸੋਮਵਾਰ ਤੋਂ ਲਾਗੂ ਹੋਣਗੀਆਂ ਨਵੀਆਂ ਪਾਬੰਦੀਆਂ, ਪ੍ਰੀਮੀਅਰ ਡਗ ਫੋਰਡ ਨੇ ਕੀਤਾ ਐਲਾਨ

Vivek Sharma

ਸੁਪਰੀਮ ਕੋਰਟ ‘ਚ ਹੋਈ ਹੁਆਵੇ ਦੀ ਅਧਿਕਾਰੀ ਮੇਂਗ ਵਾਨਜ਼ੂ ਕੇਸ ਦੀ ਸੁਣਵਾਈ, ਹੋਈ ਤਿੱਖੀ ਬਹਿਸ

Vivek Sharma

Leave a Comment

[et_bloom_inline optin_id="optin_3"]