channel punjabi
International News USA

US PRESIDENT ELECTION : ਟਰੰਪ ਦੀ ਹਮਾਇਤ ਵਿੱਚ ਡਟਿਆ ਸਿੱਖ ਭਾਈਚਾਰਾ

ਚਾਰ ਦਿਨ ਬਾਅਦ ਅਮਰੀਕਾ ਵਿੱਚ ਹੋਣ ਜਾ ਰਹੀਆਂ ਰਾਸ਼ਟਰਪਤੀ ਚੋਣਾਂ ਵਿੱਚ ਪ੍ਰਵਾਸੀ ਭਾਰਤੀ ਵੀ ਅਹਿਮ ਭੂਮਿਕਾ ਨਿਭਾਉਣ ਜਾ ਰਹੇ ਹਨ। ਅਮਰੀਕਾ ਵਿਚ ਵੱਡੀ ਗਿਣਤੀ ਵਸਦੇ ਭਾਰਤੀ-ਅਮਰੀਕੀ ਚੋਣਾਂ ਦੀ ਦਿਸ਼ਾ ਤੈਅ ਕਰ ਸਕਦੇ ਹਨ । ਸਿੱਖ ਭਾਈਚਾਰੇ ਦੇ ਆਗੂਆਂ ਅਨੁਸਾਰ ਪਿਛਲੀ ਵਾਰ ਦੇ ਉਲਟ ਇਸ ਵਾਰ ਰਾਸ਼ਟਰਪਤੀ ਚੋਣਾਂ ਵਿੱਚ ਸਿੱਖ ਭਾਈਚਾਰੇ ਵਲੋਂ ਰਾਸ਼ਟਰਪਤੀ ਡੋਨਲਡ ਟਰੰਪ ਦਾ ਸਾਥ ਦਿੱਤਾ ਜਾ ਰਿਹਾ ਹੈ, ਜਿਸ ਦਾ ਕਾਰਨ ਉਨ੍ਹਾਂ ਦੀਆਂ ਛੋਟੇ ਕਾਰੋਬਾਰਾਂ ਪ੍ਰਤੀ ਨੀਤੀਆਂ ਅਤੇ ਭਾਰਤ-ਅਮਰੀਕਾ ਸਬੰਧਾਂ ਦੀ ਮਜ਼ਬੂਤੀ ਹੈ।

3 ਨਵੰਬਰ ਨੂੰ ਹੋਣ ਵਾਲੀਆਂ ਰਾਸ਼ਟਰਪਤੀ ਚੋਣਾਂ ਵਿੱਚ ਟਰੰਪ ਮੁੜ ਚੁਣੇ ਜਾਣ ਲਈ ਰਿਪਬਲਿਕਨ ਪਾਰਟੀ ਵਲੋਂ ਊਮੀਦਵਾਰ ਹਨ। ਅਮਰੀਕਾ ਵਿਚ ਫਸਵੇਂ ਮੁਕਾਬਲਿਆਂ ਵਾਲੇ ਸੂਬਿਆਂ ਮਿਸ਼ੀਗਨ, ਵਿਸਕੌਨਸਿਨ, ਫਲੋਰਿਡਾ ਅਤੇ ਪੈਨਸਿਲਵੇਨੀਆ ਵਿੱਚ ਵੱਡੀ ਗਿਣਤੀ ਸਿੱਖ ਭਾਈਚਾਰਾ ਵਸਿਆ ਹੋਇਆ ਹੈ। ਵਿਸਕੌਨਸਿਨ ਦੇ ਮਿਲਵਾਕੀ ਖੇਤਰ ਦੇ ਸਿੱਖ ਆਗੂ ਅਤੇ ਸਫ਼ਲ ਕਾਰੋਬਾਰੀ ਦਰਸ਼ਨ ਸਿੰਘ ਧਾਲੀਵਾਲ ਨੇ ਕਿਹਾ, ‘ਮੱਧ-ਪੱਛਮ ਵਿੱਚ ਸਾਡੇ ਵਿੱਚੋਂ ਜ਼ਿਆਦਾਤਰ ਕਾਰੋਬਾਰੀ ਹਨ। ਅਤੇ ਊਹ ਸਾਰੇ ਟਰੰਪ ਨਾਲ ਹਨ।’ ਉਨ੍ਹਾਂ ਕਿਹਾ ਕਿ ਟਰੰਪ ਵਲੋਂ ਭਾਰਤ ਨਾਲ ਰਿਸ਼ਤੇ ਮਜ਼ਬੂਤ ਕਰਨ ਲਈ ਕੀਤੀਆਂ ਕੋਸ਼ਿਸ਼ਾਂ ਅਤੇ ਉਨ੍ਹਾਂ ਦੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਦੋਸਤੀ ਕਾਰਨ ਦੇਸ਼ ਭਰ ਵਿੱਚ ਅਤੇ ਖਾਸ ਕਰਕੇ ਇਸ ਖੇਤਰ ਵਿੱਚ ਸਿੱਖ ਉਨ੍ਹਾਂ ਦਾ ਸਾਥ ਦੇ ਰਹੇ ਹਨ।

ਸਾਲ 2016 ਵਿੱਚ ਸਿੱਖਸ ਫਾਰ ਟਰੰਪ ਨਾਂ ਦੀ ਜਥੇਬੰਦੀ ਬਣਾਊਣ ਵਾਲੇ ਜੱਸੀ ਸਿੰਘ ਨੇ ਕਿਹਾ,‘ਟਰੰਪ ਲਈ ਸਿੱਖ ਭਾਈਚਾਰੇ ਦੇ ਸਮਰਥਨ ਵਿੱਚ ਵੱਡੀ ਤਬਦੀਲੀ ਆਈ ਹੈ। ਇਸ ਵਾਰ, ਮੈਨੂੰ ਲੱਗਦਾ ਹੈ ਕਿ ਜ਼ਿਆਦਾਤਰ ਸਿੱਖ ਟਰੰਪ ਨੂੰ ਵੋਟਾਂ ਪਾਉਣਗੇ।’

ਇਲੀਨੌਇ ਵਿੱਚ ਸਿੱਖ ਗੁਰਦੁਆਰਾ ਸਿਲਵੀਸ ਦੇ ਪ੍ਰਧਾਨ ਜਸਵਿੰਦਰ ਸਿੰਘ ਜੱਸੀ ਨੇੇ ਕਿਹਾ ਕਿ ਟਰੰਪ ਵਲੋਂ ਛੋਟੇ ਕਾਰੋਬਾਰੀਆਂ ਲਈ ਕੀਤੇ ਕੰਮਾਂ ਤੇ ਭਾਰਤ-ਅਮਰੀਕਾ ਸਬੰਧਾਂ ਦੀ ਮਜ਼ਬੂਤੀ ਲਈ ਕੀਤੀਆਂ ਕੋਸ਼ਿਸ਼ਾਂ ਸਦਕਾ ਇਸ ਵਾਰ ਸਿੱਖ ਭਾਈਚਾਰਾ ਪੂਰੀ ਤਰ੍ਹਾਂ ਨਾਲ ਉਨ੍ਹਾਂ ਦਾ ਸਾਥ ਦੇ ਰਿਹਾ ਹੈ। 3 ਨਵੰਬਰ ਨੂੰ ਪੈਣ ਜਾਂ ਰਹੀਆਂ ਵੋਟਾਂ ਦੌਰਾਨ ਸਿੱਖ ਭਾਈਚਾਰਾ ਟਰੰਪ ਦੀ ਮੁੜ ਚੋਣ ਵਿੱਚ ਅਹਿਮ ਭੂਮਿਕਾ ਅਦਾ ਕਰ ਸਕਦਾ ਹੈ।

Related News

ਅਮਰੀਕਾ ਵਿੱਚ ਵਧੀ ਬੇਰੁਜ਼ਗਾਰੀ ਕਾਰਨ, ਟਰੰਪ ਲੈ ਸਕਦੈ ਅਹਿਮ ਫੈਸਲਾ

team punjabi

ਲਿੰਡਸੇ ਗੈਲੋਵੇਅ ਬਣੇ ਕੈਲਗਰੀ ਹੈਰੀਟੇਜ ਪਾਰਕ ਦੇ ਨਵੇਂ ਪ੍ਰਧਾਨ ਅਤੇ CEO

Rajneet Kaur

ਬਰੈਂਪਟਨ ਦੇ ਰਿਹਾਇਸ਼ੀ ਇਲਾਕੇ ਦੇ ਘਰਾਂ ਦੇ ਬਾਹਰ ਲੱਗੀ ਅੱਗ, ਇੱਕ ਲਾਸ਼ ਬਰਾਮਦ, ਪੁਲਿਸ ਵਲੋਂ ਜਾਂਚ ਸ਼ੁਰੂ

Rajneet Kaur

Leave a Comment