channel punjabi
International News

US PRESIDENT ELECTION : ਭਾਰਤੀ ਮੂਲ ਦੇ ਲੋਕਾਂ ਵਿੱਚ ਬਿਡੇਨ ਅਤੇ ਹੈਰਿਸ, ਟਰੰਪ ਨਾਲੋੱ ਜ਼ਿਆਦਾ ਹਰਮਨ ਪਿਆਰੇ

ਵਾਸ਼ਿੰਗਟਨ: 3 ਨਵੰਬਰ ਨੂੰ ਹੋਣ ਵਾਲੀਆਂ ਅਮਰੀਕਾ ਦੇ ਰਾਸ਼ਟਰਪਤੀ ਅਹੂਦੇ ਦੀਆਂ ਚੋਣਾਂ ‘ਚ ਡੈਮੋਕਰੇਟਿਕ ਪਾਰਟੀ ਲੀਡ ਲੈਂਦੀ ਹੋਈ ਨਜ਼ਰ ਆ ਰਹੀ ਹੈ । ਡੈਮੋਕਰੇਟਿਕ ਉਮੀਦਵਾਰ ਜੋਅ ਬਿਡੇਨ ਅਤੇ ਉਪ-ਰਾਸ਼ਟਰਪਤੀ ਅਹੁਦੇ ਦੀ ਉਮੀਦਵਾਰ ਭਾਰਤੀ-ਅਮਰੀਕੀ ਸੈਨੇਟਰ ਕਮਲਾ ਹੈਰਿਸ ਭਾਰਤੀ ਮੂਲ ਦੇ ਲੋਕਾਂ ਦੀ ਪਹਿਲੀ ਪਸੰਦ ਬਣ ਚੁੱਕੇ ਹਨ। ਬਿਡੇਨ-ਹੈਰਿਸ ਦੇ ਸਮਰਥਕ ਭਾਰਤੀ-ਅਮਰੀਕੀਆਂ ਨੇ ਕਿਹਾ ਹੈ ਕਿ ਡੈਮੋਕਰੇਟਿਕ ਉਮੀਦਵਾਰ ਕਮਿਊਨਿਟੀ ਨੂੰ ਬਿਹਤਰ ਸਮਝਦੇ ਹਨ, ਜਦੋਂ ਕਿ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਇੱਥੇ ‘ਦੁਸ਼ਮਣ’ ਹਨ ਜੋ ਵਿਸ਼ਵਵਿਆਪੀ ਮੰਚ ‘ਤੇ ਭਾਰਤ ਦੀ ਆਲੋਚਨਾ ਕਰਦੇ ਹਨ।

ਭਾਰਤੀ ਅਮਰੀਕੀਆਂ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਬਿਡੇਨ ਨੇ ਯੂਐਸ ਦੇ ਸੈਨੇਟਰ ਅਤੇ ਉਪ ਰਾਸ਼ਟਰਪਤੀ ਵਜੋਂ ਕਮਿਊਨਿਟੀ ਦੀ ਮਦਦ ਕੀਤੀ।

ਸਿਲੀਕਾਨ ਵੈਲੀ ਦੇ ਉਦਮੀ ਭਾਰਤੀ ਮੂਲ ਦੇ ਅਜੈ ਜੈਨ ਨੇ ਕਿਹਾ,’ਟਰੰਪ ਪ੍ਰਸ਼ਾਸਨ ਦੇ ਚਾਰ ਸਾਲਾਂ ਬਾਅਦ ਅਸੀਂ ਇਹ ਜਾਣਦੇ ਹਾਂ ਕਿ ਸਾਡੇ ਬੱਚਿਆਂ ਅਤੇ ਪੋਤੇ-ਪੋਤੀਆਂ ਨੂੰ ਉਹ ਮੌਕੇ ਨਹੀਂ ਮਿਲਣਗੇ ਜੋ ਸਾਡੇ ਕੋਲ ਸੀ। ਸਾਨੂੰ ਇੱਕ ਅਜਿਹੇ ਨੇਤਾ ਦੀ ਲੋੜ ਹੈ ਜੋ ਸਾਡੀ ਕਮਿਊਨਿਟੀ, ਸਾਡੇ ਕਦਰਾਂ-ਕੀਮਤਾਂ, ਸਾਡੇ ਮਾਣ ਨੂੰ ਸਮਝੇ, ਜੋ ਸਾਡੀ ਮਿਹਨਤ ਦੀ ਕਦਰ ਕਰਦਾ ਹੈ ਅਤੇ ਆਪਣੇ ਪ੍ਰਸ਼ਾਸਨ ਵਿਚ ਬਰਾਬਰ ਦਾ ਮੌਕਾ ਦਿੰਦਾ ਹੈ ਅਤੇ ਸਾਡੀ ਰਾਏ ਲੈਂਦਾ ਹੈ।’

ਸ਼ੁੱਕਰਵਾਰ ਦੀ ਟਰੰਪ ਅਤੇ ਬਿਡੇਨ ਵਿਚਾਲੇ ਆਖਰੀ ਰਾਸ਼ਟਰਪਤੀ ਬਹਿਸ ਦਾ ਜ਼ਿਕਰ ਕਰਦੇ ਹੋਏ ਭੁਟੋਰਿਆ ਨੇ
ਕਿਹਾ ਕਿ ਰਾਸ਼ਟਰਪਤੀ ਨੇ ਇੱਕ ਆਲਮੀ ਮੰਚ ‘ਤੇ ਭਾਰਤ ਦੀ ਆਲੋਚਨਾ ਕੀਤੀ।

ਭੂਟੋਰੀਆ ਨੇ ਕਿਹਾ, “ਬਿਡੇਨ ਨੇ (ਸਾਬਕਾ ਅਮਰੀਕੀ ਰਾਸ਼ਟਰਪਤੀ ਬਰਾਕ) ਓਬਾਮਾ ਨਾਲ ਵ੍ਹਾਈਟ ਹਾਊਸ ਵਿੱਚ ਦੀਪਵਾਲੀ ਮਣਾਈ।” ਉਸਨੇ ਕਿਹਾ ਕਿ ਬਿਡੇਨ ਅਤੇ ਹੈਰਿਸ ਦਾ ਭਾਰਤੀ-ਅਮਰੀਕੀਆਂ ਨਾਲ ਗਹਿਰਾ ਰਿਸ਼ਤਾ ਹੈ।

ਕੈਲੀਫੋਰਨੀਆ ਸਟੇਟ ਅਸੈਂਬਲੀ ਮੈਂਬਰ ਏਸ਼ ਕਾਲਰਾ ਨੇ ਕਿਹਾ ਕਿ ਉਹ ਪਿਛਲੇ ਦੋ ਦਹਾਕਿਆਂ ਤੋਂ ਹੈਰਿਸ ਅਤੇ ਉਸਦੀ ਭੈਣ ਮਾਇਆ ਨੂੰ ਜਾਣਦੀ ਹੈ। ਉਨ੍ਹਾਂ ਕਿਹਾ ਕਿ ਹੈਰਿਸ ਨੂੰ ਉਸਦੀ ਭਾਰਤੀ ਵਿਰਾਸਤ ‘ਤੇ ਮਾਣ ਹੈ। ਕਾਰੋਬਾਰੀ ਅਸ਼ੋਕ ਭੱਟ ਨੇ ਕਿਹਾ ਕਿ ਓਬਾਮਾ-ਬਿਡੇਨ ਦੇ ਸਾਬਕਾ ਪ੍ਰਸ਼ਾਸਨ ਨੇ ਭਾਰਤ ਨੂੰ ਪਹਿਲ ਦਿੱਤੀ ਸੀ।

Related News

ਗਣਤੰਤਰ ਦਿਵਸ ਮੌਕੇ ਦਿੱਲੀ ਵਿਚ ਫੈਲੀ ਹਿੰਸਾ ਅਤੇ ਲਾਲ ਕਿਲੇ ‘ਚ ਕੇਸਰੀ ਝੰਡਾ ਲਹਿਰਾਉਣ ਦੇ ਮਾਮਲੇ ‘ਚ ਦਿੱਲੀ ਪੁਲੀਸ ਨੇ 8 ਲੋਕਾਂ ‘ਤੇ ਇਨਾਮ ਦਾ ਕੀਤਾ ਐਲਾਨ

Rajneet Kaur

ਵੱਡੀ ਖ਼ਬਰ: ਅਮਰੀਕੀ ਰਾਜ ਇਦਾਹੋ ਦੀ ਕੋਇਰ ਡੀ ਅਲੇਨ ਝੀਲ ‘ਤੇ ਦੋ ਜਹਾਜ਼ਾਂ ਦੀ ਟੱਕਰ, 8 ਲੋਕਾਂ ਦੀ ਹੋਈ ਮੌਤ

team punjabi

ਅਮਰੀਕਾ ’ਚ ਦਲਿਤ ਸ਼ੋਸ਼ਣ ਦਾ ਮਾਮਲਾ ਪੁੱਜਿਆ ਸੁਪਰੀਮ ਕੋਰਟ, 9 ਮਾਰਚ ਨੂੰ ਹੋਵੇਗੀ ਸੁਣਵਾਈ

Vivek Sharma

Leave a Comment