Channel Punjabi
International News North America

US Election 2020: ਭਾਰਤੀ ਮੂਲ ਦੇ ਡੈਮੋਕਰੇਟਿਕ ਕਾਂਗਰਸ ਦੇ ਮੈਂਬਰ ਰਾਜਾ ਕ੍ਰਿਸ਼ਣਮੂਰਤੀ ਲਗਾਤਾਰ ਤੀਜੀ ਵਾਰ ਜੇਤੂ

ਭਾਰਤੀ ਮੂਲ ਦੇ ਡੈਮੋਕਰੇਟਿਕ ਕਾਂਗਰਸ ਦੇ ਮੈਂਬਰ ਰਾਜਾ ਕ੍ਰਿਸ਼ਣਮੂਰਤੀ ਲਗਾਤਾਰ ਤੀਜੀ ਵਾਰ ਅਮਰੀਕੀ ਪ੍ਰਤੀਨਿਧ ਸਦਨ ਲਈ ਚੁਣੇ ਗਏ ਹਨ। ਦਿਲੀ ਦੇ ਰਹਿਣ ਵਾਲੇ 47 ਸਾਲਾ ਕ੍ਰਿਸ਼ਣਾਮੂਰਤੀ ਨੇ ਲਿਬਰਟਾਰੀਅਨ ਪਾਰਟੀ ਦੇ ਪ੍ਰੇਸਟਨ ਨੈਲਸਨ ਨੂੰ ਹਰਾਇਆ। ਕ੍ਰਿਸ਼ਣਾਮੂਰਤੀ ਨੂੰ ਕੁੱਲ ਵੋਟਾਂ ਵਿਚੋਂ ਲਗਭਗ 71 ਪ੍ਰਤੀਸ਼ਤ ਵੋਟਾਂ ਮਿਲ ਚੁੱਕੀਆਂ ਹਨ।

ਦਸ ਦਈਏ ਕ੍ਰਿਸ਼ਣਾਮੂਰਤੀ ਦੇ ਮਾਂਪੇ ਤਾਮਿਲਨਾਡੂ ਦੇ ਰਹਿਣ ਵਾਲੇ ਹਨ। ਕ੍ਰਿਸ਼ਣਾਮੂਰਤੀ ਸਭ ਤੋਂ ਪਹਿਲਾਂ ਸਾਲ 2016 ਵਿਚ ਹਾਊਸ ਆਫ ਰੀਪ੍ਰੀਟੈਂਟਿਵ ਲਈ ਚੁਣੇ ਗਏ ਸਨ। ਇਸ ‘ਚ ਕਾਂਗਰਸ ਐਮੀ ਬੇਰਾ ਕੈਲੀਫੋਰਨੀਆ ਤੋਂ ਆਪਣੀ ਲਗਾਤਾਰ ਪੰਜਵੀਂ ਅਤੇ ਕੈਲੀਫੋਰਨੀਆ ਤੋਂ ਰੋ ਖੰਨਾ ਹਾਊਸ ਆਫ ਰੀਪ੍ਰੀਟੈਂਟਿਵ ‘ਚ ਤੀਜੀ ਵਾਰ ਜਿੱਤ ਦੀ ਕੋਸ਼ਿਸ਼ ਕਰ ਰਹੇ ਹਨ। ਕਾਂਗਰਸ ਮੈਂਬਰ ਮਹਿਲਾ ਪ੍ਰਮਿਲਾ ਜੈਪਾਲ ਵਾਸ਼ਿੰਗਟਨ ਰਾਜ ਤੋਂ ਆਪਣੀ ਤੀਜੀ ਵਾਰ ਚੋਣ ਜਿੱਤਣ ਦੀ ਕੋਸ਼ਿਸ਼ ਕਰ ਰਹੀ ਹੈ।

ਕੈਲੀਫੋਰਨੀਆ ਅਤੇ ਵਾਸ਼ਿੰਗਟਨ ਦੋਵਾਂ ਰਾਜਾਂ ਵਿਚ ਵੋਟਿੰਗ ਜਾਰੀ ਹੈ ਅਤੇ ਨਤੀਜੇ ਜਲਦੀ ਘੰਟਿਆਂ ਵਿਚ ਘੋਸ਼ਿਤ ਕੀਤੇ ਜਾਣ ਦੀ ਉਮੀਦ ਹੈ।

Related News

ਓਂਟਾਰੀਓ ਸਰਕਾਰ ਨੇ ਸਕੂਲਾਂ ਲਈ ਵਿਸ਼ੇਸ਼ ਐਪ ਕੀਤੀ ਲਾਂਚ

Vivek Sharma

ਭਾਰਤੀ ਮੂਲ ਦੇ ਡਾ. ਰਾਜ ਅਈਅਰ ਅਮਰੀਕੀ ਫ਼ੌਜ ਦੇ ਪਹਿਲੇ ਮੁੱਖ ਸੂਚਨਾ ਅਧਿਕਾਰੀ ਨਿਯੁਕਤ

Vivek Sharma

B.C Elections 2020: ਮਹਾਂਮਾਰੀ ਦੌਰਾਨ ਵੋਟ ਕਿਵੇਂ ਪਾਉਣੀ ਹੈ

Rajneet Kaur

Leave a Comment

[et_bloom_inline optin_id="optin_3"]