channel punjabi
International News

US ELECTION : ਮੈਂ ਇੱਕ ਦੇਸ਼ਭਗਤ ਅਮਰੀਕੀ ਨਾਗਰਿਕ, ਰਿਪਬਲਿਕਨ ਪਾਰਟੀ ਦੇ ਦੋਸ਼ ਝੂਠੇ: ਕਮਲਾ ਹੈਰਿਸ

ਵਾਸ਼ਿੰਗਟਨ : ਮੈਨੂੰ ਮਾਣ ਹੈ ਕਿ ਮੈਂ ਇੱਕ ਦੇਸ਼ਭਗਤ ਅਮਰੀਕੀ ਨਾਗਰਿਕ ਹਾਂ, ਜੋ ਆਪਣੇ ਦੇਸ਼ ਨਾਲ ਪਿਆਰ ਕਰਦੀ ਹੈ। ਇਹ ਕਹਿਣਾ ਹੈ, ਡੈਮੋਕ੍ਰੇਟ ਪਾਰਟੀ ਦੀ ਉਪ ਰਾਸ਼ਟਰਪਤੀ ਅਹੁਦੇ ਦੀ ਉਮੀਦਵਾਰ ਕਮਲਾ ਹੈਰਿਸ ਦਾ।‌ ਕਮਲਾ ਹੈਰਿਸ ਨੇ ਰੀਪਬਲਕਨ ਪਾਰਟੀ ਦੇ ਉਸ ਦੋਸ਼ ਨੂੰ ਖਾਰਿਜ ਕਰ ਦਿੱਤਾ, ਜਿਸ ਵਿਚ ਉਹਨਾਂ ਨੂੰ ਸਮਾਜਵਾਦੀ ਏਜੰਡਾ ਪ੍ਰਚਾਰਿਤ ਕਰਨ ਵਾਲਾ ਦੱਸਿਆ ਗਿਆ ਸੀ। ਹੈਰਿਸ ਨੇ ਕਿਹਾ ਕਿ ਉਹਨਾਂ ਦੀਆਂ ਕਦਰਾਂ ਕੀਮਤਾਂ ਅਮਰੀਕਾ ਦੀਆਂ ਕਦਰਾਂ ਕੀਮਤਾਂ ਨੂੰ ਦਰਸਾਉਂਦੀਆਂ ਹਨ।

ਬੁੱਧਵਾਰ ਨੂੰ ਅਰੀਜ਼ੋਨਾ ਵਿਚ ਆਖਰੀ ਚੋਣ ਪ੍ਰਚਾਰ ਮੁਹਿੰਮ ਦੇ ਦੌਰਾਨ ਟਕਸਨ ਵਿਚ ਆਯੋਜਿਤ ਇਕ ਰੈਲੀ ਵਿਚ ਹੈਰਿਸ ਨੇ ਕਿਹਾ ਕਿ ਸਭ ਕੁਝ ਦਾਅ ‘ਤੇ ਲੱਗਾ ਹੈ। ਇਸ ਦੇ ਨਾਲ ਹੀ ਉਹਨਾਂ ਨੇ ਆਪਣੇ ਭਾਸ਼ਣ ਵਿਚ ਟਰੰਪ ਪ੍ਰਸ਼ਾਸਨ ਵੱਲੋਂ ਕੋਵਿਡ-19 ਦੀ ਸਥਿਤੀ ਦੇ ਪ੍ਰਬੰਧਨ ਦੀ ਵੀ ਆਲੋਚਨਾ ਕੀਤੀ। ਕੈਲੀਫੋਰਨੀਆ ਤੋਂ ਸੈਨੇਟਰ ਹੈਰਿਸ ਨੇ ਸਮਾਜਵਾਦੀ ਏਜੰਡਾ ਪ੍ਰਚਾਰਿਤ ਕਰਨ ਦੇ ਰੀਪਬਲਕਿਨ ਪਾਰਟੀ ਦੇ ਦੇਸ਼ਾਂ ਦਾ ਵੀ ਖੰਡਨ ਕੀਤਾ। ਉਹਨਾਂ ਨੇ ਆਪਣੇ ਸਮਰਥਕਾਂ ਨੂੰ ਕਿਹਾ,’ਮੇਰੀਆਂ ਕਦਰਾਂ ਕੀਮਤਾਂ ਦੇ ਬਾਰੇ ਵਿਚ ਗੱਲ ਕੀਤੀ ਜਾ ਰਹੀ ਹੈ। ਮੈਨੂੰ ਇਕ ਦੇਸ਼ਭਗਤ ਅਮਰੀਕੀ ਹੋਣ ‘ਤੇ ਮਾਣ ਹੈ। ਮੈਂ ਆਪਣੇ ਦੇਸ਼ ਨਾਲ ਪਿਆਰ ਕਰਦੀ ਹਾਂ ਅਤੇ ਸਾਡੀਆਂ ਕਦਰਾ ਕੀਮਤਾਂ ਅਮਰੀਕਾ ਦੀਆਂ ਕਦਰਾਂ ਕੀਮਤਾਂ ਨੂੰ ਦਰਸਾਉਂਦੀਆਂ ਹਨ।’

ਆਪਣੇ ਅਤੇ ਟਰੰਪ ਦੀ ਚੋਣ ਪ੍ਰਚਾਰ ਮੁਹਿੰਮ ਦੀ ਤੁਲਨਾ ਕਰਦਿਆਂ ਹੈਰਿਸ ਨੇ ਕਿਹਾ ਕਿ ਜਿੱਥੇ ਟਰੰਪ ਦੀਆਂ ਜਨਸਭਾਵਾਂ ਵਿਚ ਸਾਰੇ ਲੋਕ ਮਾਸਕ ਨਹੀਂ ਲਗਾਉਂਦੇ ਅਤੇ ਸਮਾਜਿਕ ਦੂਰੀ ਦਾ ਪਾਲਣ ਨਹੀਂ ਕਰਦੇ, ਉੱਥੇ ਡੈਮੋਕ੍ਰੇਟ ਪਾਰਟੀ ਵੱਲੋਂ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਜੋ ਬਿਡੇਨ ਅਤੇ ਉਹ ਖੁਦ ਸ਼ੁਰੂ ਤੋਂ ਹੀ ਇਸ ਬਾਰੇ ਵਿਚ ਸਪਸ਼ੱਟ ਹਨ ਕਿ ਉਹ ਵੋਟਰਾਂ ਦੀ ਸਿਹਤ ਅਤੇ ਸੁਰੱਖਿਆ ਨੂੰ ਖਤਰੇ ਵਿਚ ਪਾ ਕੇ ਆਪਣੀਆਂ ਸਭਾਵਾਂ ਨੂੰ ਸੰਬੋਧਿਤ ਨਹੀਂ ਕਰਨਗੇ।

Related News

ਟੋਰਾਂਟੋ : ਆਊਟਡੋਰ ਦੇ ਨਾਲ-ਨਾਲ ਇਨਡੋਰ ‘ਚ ਵੀ ਮਾਸਕ ਪਹਿਨਣ ਦੀ ਹੋਣ ਲੱਗੀ ਮੰਗ !

Vivek Sharma

ਵੈਕਸੀਨ ਵੰਡ ਦੀ ਮਾੜੀ ਰਫ਼ਤਾਰ ਤੋਂ ਟਰੂਡੋ ਨਿਰਾਸ਼, ਵੈਕਸੀਨ ਵੰਡ ਨੂੰ ਤੇਜ਼ ਕਰਨ ਲਈ ਦਿੱਤੇ ਨਿਰਦੇਸ਼

Vivek Sharma

ਕੈਨੇਡਾ ‘ਚ ਵਸਦੇ ਪੰਜਾਬੀ ਦੀ ਸੜਕ ਹਾਦਸੇ ‘ਚ ਮੌਤ

Rajneet Kaur

Leave a Comment