channel punjabi
Canada International News North America

US Capitol: ਪੁਲਿਸ ਕਰਮੀ ਵਿਲੀਅਮ ਬਿਲੀ ਇਵਾਂਸ ਦੀ ਮੌਤ ਤੋਂ ਬਾਅਦ ਵ੍ਹਾਈਟ ਹਾਊਸ ਦੇ ਝੰਡੇ ਨੂੰ ਅੱਧਾ ਝੁਕਾਇਆ

ਅਮਰੀਕੀ ਸੰਸਦ ਦੇ ਕੋਲ ਇਕ ਕਾਰ ਚਾਲਕ ਨੇ ਦੋ ਪੁਲਿਸ ਕਰਮੀਆਂ ਨੂੰ ਟੱਕਰ ਮਾਰ ਦਿੱਤੀ ਸੀ। ਜਿਸ ਤੋਂ ਬਾਅਦ ਹਸਪਤਾਲ ‘ਚ ਭਰਤੀ ਇਕ ਪੁਲਿਸ ਕਰਮੀ ਦੀ ਮੌਤ ਹੋ ਗਈ। ਇਸ ਤੋਂ ਬਾਅਦ ਯੂਐੱਸ ਕੈਪੀਟਲ ਭਵਨ ਨੂੰ ਲਾਕਡਾਊਨ ਕਰ ਦਿੱਤਾ ਗਿਆ ਹੈ। ਪੁਲਿਸ ਕਰਮੀ ਵਿਲੀਅਮ ਬਿਲੀ ਇਵਾਂਸ ਦੀ ਮੌਤ ਤੋਂ ਬਾਅਦ ਵ੍ਹਾਈਟ ਹਾਊਸ ਦੇ ਝੰਡੇ ਨੂੰ ਅੱਧਾ ਝੁਕਾ ਦਿੱਤਾ ਗਿਆ ਹੈ। ਰਾਸ਼ਟਰਪਤੀ ਜੋ ਬਾਇਡਨ ਨੇ ਕਿਹਾ ਕਿ ਮੈਂ ਤੇ ਪਤਨੀ ਜਿਲ ਦੋਵੇਂ ਇਸ ਗੱਲ ਤੋਂ ਦੁਖੀ ਹਾਂ ਕਿ ਇਸ ਘਟਨਾ ‘ਚ ਅਫਸਰ ਵਿਲਿਅਮ ਇਵਾਂਸ ਦੀ ਮੌਤ ਹੋ ਗਈ। ਉਨ੍ਹਾਂ ਕਿਹਾ ਕਿ, ‘ਮੈਂ ਉਨ੍ਹਾਂ ਦੇ ਪਰਿਵਾਰ ਪ੍ਰਤੀ ਸੰਵੇਦਨਾ ਜਤਾਉਂਦਾ ਹਾਂ। ਮੈਂ ਜਾਣਦਾ ਹਾਂ ਕਿ ਅਮਰੀਕੀ ਸੰਸਦ ‘ਚ ਕੰਮ ਕਰ ਰਹੇ ਸਾਰੇ ਲੋਕਾਂ ਤੇ ਸੁਰੱਖਿਆ ਕਰਮੀਆਂ ਲਈ ਇਹ ਬੇਹੱਦ ਬੁਰਾ ਸਮਾਂ ਹੈ। ਮੈਂ ਪੂਰੀ ਤਰ੍ਹਾਂ ਮਾਮਲੇ ‘ਚ ਨਜ਼ਰ ਬਣਾਈ ਹੋਈ ਹੈ ਤੇ ਜਾਂਚ ਦੀ ਪਲ-ਪਲ ਖ਼ਬਰ ਲੈ ਰਿਹਾ ਹਾਂ।’ ਰਾਸ਼ਟਰਪਤੀ ਨੇ ਕਿਹਾ ਅਸੀਂ ਅਧਿਕਾਰੀ ਇਵਾਂਸ ਦੇ ਪਰਿਵਾਰ ਲਈ ਦਿਲੋਂ ਦੁੱਖ ਤੇ ਸ਼ੌਕ ਪ੍ਰਗਟ ਕਰਦੇ ਹਾਂ।

ਇਲਾਕੇ ’ਚ ਗੋਲ਼ੀਬਾਰੀ ਦੀ ਸੂਚਨਾ ਤੋਂ ਬਾਅਦ ਪੁਲਿਸ ਨੇ ਸ਼ੁੱਕਰਵਾਰ ਦੁਪਹਿਰ ਯੂਐੱਸ ਕੈਪੀਟਲ ਨੂੰ ਬੰਦ ਕਰ ਦਿੱਤਾ। ਅਮਰੀਕੀ ਕੈਪੀਟਲ ਪੁਲਿਸ ਦਾ ਕਹਿਣਾ ਹੈ ਕਿ ਸਾਰੀਆਂ ਕੈਪੀਟਲ ਇਮਾਰਤਾਂ ‘ਬਾਹਰੀ ਸੁਰੱਖਿਆ ਖ਼ਤਰੇ ਦੇ ਚਲਦੇ’ ਬੰਦ ਕਰ ਦਿੱਤੀਆਂ ਗਈਆਂ ਹਨ ਤੇ ਕਰਮਚਾਰੀਆਂ ਨੂੰ ਸੂੂਚਿਤ ਕਰ ਦਿੱਤਾ ਗਿਆ ਹੈ ਕਿ ਉਹ ਇਮਾਰਤਾਂ ’ਚ ‘ਐਂਟਰੀ’ ਜਾਂ ‘ਐਗਜ਼ਿਟ’ ਨਹੀਂ ਕਰ ਸਕਦੇ।

Related News

ਓਂਟਾਰੀਓ ਨੇ ਨਵੇਂ ਕੋਵਿਡ 19 ਸਟ੍ਰੇਨ ਦੇ ਤਿੰਨ ਹੋਰ ਮਾਮਲਿਆਂ ਦੀ ਕੀਤੀ ਪੁਸ਼ਟੀ

Rajneet Kaur

ਜੂਲੀ ਪੇਯੇਟ ਦੇ ਹੱਕ ‘ਚ ਟਰੂਡੋ

Rajneet Kaur

ਬ੍ਰਿਟੇਨ ਦੀ ਸੰਸਦ ਵਿੱਚ ਗੂੰਜਿਆ ਕਿਸਾਨੀ ਅੰਦੋਲਨ: ਭਾਰਤ ਨੇ ਬ੍ਰਿਟੇਨ ਦੇ ਰਾਜਦੂਤ ਐਲੈਕਸ ਐਲਿਸ ਨੂੰ ਸੱਦ ਕੇ ਜਤਾਇਆ ਤਿੱਖਾ ਵਿਰੋਧ

Vivek Sharma

Leave a Comment