channel punjabi
Canada International News North America

ਕੋਰੋਨਾ ਵਾਇਰਸ ਦਾ ਕਹਿਰ ਲਗਾਤਾਰ ਜਾਰੀ, ਠੀਕ ਹੋਣ ‘ਚ ਲੱਗ ਸਕਦੈ 2 ਸਾਲ ਤੱਕ ਦਾ ਸਮਾਂ : ਮਾਹਿਰ

ਦੁਨੀਆ ਭਰ ਵਿੱਚ ਵਧ ਰਹੇ ਕੋਰੋਨਾ ਵਾਇਰਸ ਦੇ ਮਾਮਲਿਆਂ ਵਿੱਚ,  ਉਸਦੀ ਵੈਕਸੀਨ ਲੱਭਣ ਦਾ ਕੰਮ ਵੀ ਤੇਜ਼ੀ ਨਾਲ ਚੱਲ ਰਿਹਾ ਹੈ। ਪਰ ਹੁਣ ਤੱਕ, 100 ਫੀਸਦੀ ਸਫਲਤਾ ਹਾਸਲ ਨਹੀਂ ਹੋ ਸਕੀ । ਹਾਲ ਹੀ ਵਿੱਚ, ਆਕਸਫੋਰਡ ਯੂਨੀਵਰਸਿਟੀ ਦੇ ਮਾਹਰਾਂ ਨੇ ਵੈਕਸੀਨ ਤੋਂ ਇੱਕ ਉਮੀਦ ਦੀ ਕਿਰਨ ਜਗਾਈ ਹੈ।

ਮਾਹਿਰ  ਨੇ ਮੰਗਲਵਾਰ ਨੂੰ ਜਾਣਕਾਰੀ ਦਿੱਤੀ ਹੈ ਕਿ ਆਕਸਫੋਰਡ ਯੂਨੀਵਰਸਿਟੀ ਦੀ ਕੋਰੋਨਾ ਵੈਕਸੀਨ ਦੇ ਇਸ ਸਾਲ ਦੇ ਅੰਤ ਤਕ ਆਉਣ ਦੀ ਸੰਭਾਵਨਾ ਹੈ। ਪਰ ਇਹ ਤੈਅ ਨਹੀਂ ਹੈ ਕਿ ਵੈਕਸੀਨ ਆ ਹੀ ਜਾਵੇਗੀ ।

ਆਕਸਫੋਰਡ ਯੂਨੀਵਰਸਿਟੀ ਦੇ ਵਿਗਿਆਨੀਆਂ ਦਾ ਕਹਿਣਾ ਹੈ ਕਿ ਜੇਕਰ ਸਾਰੇ ਪੜਾਅ ਦੇ ਟ੍ਰਾਇਲ ਕਾਮਯਾਬ ਰਹਿੰਦੇ ਹਨ ਤਾਂ ਸਤੰਬਰ ਦੇ ਅਖ਼ੀਰ ਤਕ ਇਸ ਦੀ 10 ਲੱਖ ਖ਼ੁਰਾਕ ਦਾ ਉਤਪਾਦਨ ਹੋ ਜਾਵੇਗਾ।

ਇਥੇ ਹੁਣ ਚੀਨ ਦੇ ਇੱਕ ਪ੍ਰਮੁੱਖ ਡਾਕਟਰ ਝਾਂਗ ਵੇਨਹੋਂਗ ਨੇ ਐਤਵਾਰ ਨੂੰ ਕਿਹਾ ਕਿ ਦੁਨੀਆਂ ਨੂੰ ਕੋਰੋਨਾ ਵਾਇਰਸ ‘ਤੇ ਕਾਬੂ ਪਾਉਣ ‘ਚ 2 ਸਾਲ ਦਾ ਸਮਾਂ ਲਗੇਗਾ। ਵੇਨਹੋਂਗ ਚੀਨ ‘ਚ ਕੋਰੋਨਾ ਵਾਇਰਸ ਦੇ ਵਿਰੁਧ ਲੜਾਈ ‘ਚ ਅਗਵਾਈ ਕਰਨ ਵਾਲੇ ਡਾਕਟਰਾਂ ‘ਚ ਸ਼ਾਮਿਲ ਹਨ। ਝਾਂਗ ਦਾ ਕਹਿਣਾ ਹੈ ਕਿ ‘ ਮੈਂ ਸੋਚਦਾ ਹਾਂ ਕਿ ਹੁਣ ਵਾਇਰਸ ਦੀ ਚੇਨ ਨੂੰ ਤੋੜਨਾ ਅਸਲ ਵਿਚ ਕਾਫੀ ਮੁਸ਼ਕਲ ਹੋ ਗਿਆ ਹੈ।

ਕੋਰੋਨਾ ਵਾਇਰਸ ਨਾਲ ਹੁਣ ਤੱਕ ਦੁਨੀਆ ਭਰ ‘ਚ 6.1 ਲੱਖ ਲੋਕਾਂ ਦੀ ਮੌਤ ਹੋ ਚੁੱਕੀ ਹੈ।

Related News

ਮੈਨੀਟੋਬਾ ‘ਚ ਕੋਵਿਡ 19 ਕਾਰਨ ਦੋ ਮੌਤਾਂ ਅਤੇ 20 ਹੋਰ ਨਵੇਂ ਕੇਸ ਆਏ ਸਾਹਮਣੇ

Rajneet Kaur

ਕੈਨੇਡਾ ‘ਚ ਪਾਬੰਦੀਆਂ ਹੋਈਆਂ ਸਖ਼ਤ : 40% ਤੋਂ ਵੱਧ ਕੈਨੇਡੀਅਨ ਪਰਿਵਾਰਕ ਇਕੱਠਾਂ ‘ਚ ਸ਼ਿਰਕਤ ਨੂੰ ਮੰਨਦੇ ਹਨ ਸੁਰੱਖਿਅਤ

Vivek Sharma

ਪੁਲਿਸ ਨੇ ਟੋਰਾਂਟੋ ਅਤੇ ਵੋਹਾਨ ‘ਚ 600,000 ਡਾਲਰ ਤੋਂ ਵੱਧ ਦੀ ਚੋਰੀ ਹੋਈ ਚਾਕਲੇਟ ਅਤੇ ਸੁੱਕੇ ਮੇਵੇ ਕੀਤੇ ਬਰਾਮਦ

Rajneet Kaur

Leave a Comment