channel punjabi
Canada International News North America

ਵੈਨਕੁਵਰ ਦੀ ਬੱਸ ‘ਚ 4 ਨੌਜਵਾਨਾਂ ਵਲੋਂ ਯੂ.ਬੀ.ਸੀ ਦੀ ਵਿਦਿਆਰਥਣ ਨੂੰ ਕੁੱਟਿਆ ਅਤੇ ਲੁੱਟਿਆ ਗਿਆ

ਵੈਨਕੁਵਰ : ਥੋੜੇ ਸਮੇਂ ਤੋਂ ਕੁਝ ਐਵੇਂ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਹਨ ਜਿਸ ‘ਚ ਕੁੜੀਆਂ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਨਹੀਂ ਕਰ ਰਹੀਆਂ । ਇਕੱਲੇ ਕਿਤੇ ਬਾਹਰ ਜਾਣਾ ਉਨ੍ਹਾਂ ਲਈ ਅਤੇ ਉਨ੍ਹਾਂ ਦੇ ਮਾਂਪਿਆ ਲਈ ਆਪਣੀ ਇਕਲੀ ਕੁੜੀ ਨੂੰ ਕਿਤੇ ਪੇਜਣਾ
ਮੁਸ਼ਕਿਲ ਹੁੰਦਾ ਜਾਪ ਰਿਹਾ ਹੈ।

ਕੁਝ ਐਵੇ ਦੀ ਖਬਰ ਕੈਨੇਡਾ ਤੋਂ ਸਾਹਮਣੇ ਆਈ ਹੈ। ਜਿਥੇ ਯੂ.ਬੀ.ਸੀ ਦੀ ਵਿਦਿਆਰਥਣ ਦੇ ਕਹਿਣ ਤੋਂ ਟ੍ਰਾਂਜ਼ਿਟ ਪੁਲਿਸ ਜਾਂਚ ਕਰ ਰਹੀ ਹੈ ਕਿ ਉਸਨੂੰ ਸ਼ੁਕਰਵਾਰ ਰਾਤ ਨੂੰ ਇਕ ਬੱਸ ‘ਚ ਨੌਜਵਾਨਾ ਦੇ ਸਮੂਹ ਨੇ ਕੁੱਟਿਆ ਅਤੇ ਉਸ ਦਾ ਸਮਾਨ ਲੁੱਟ ਲਿਆ । ਉਸ ਨੇ ਦਸਿਆ ਕਿ ਇਸ ਘਟਨਾ ਦੇ ਦੌਰਾਨ ਬੱਸ ਵਿੱਚ ਬੈਠੇ ਕਿਸੇ ਵੀ ਵਿਅਕਤੀ ਨੇ ਉਸਦੀ ਮਦਦ ਨਹੀਂ ਕੀਤੀ।

ਉਸ ਨੇ ਦੱਸਿਆ ਕਿ ਉਹ ਸ਼ੁਕੱਰਵਾਰ ਨੂੰ ਸ਼ਾਮ 10.45 ‘ਤੇ ਬਸ ‘ਚ ਘਰ ਜਾ ਰਹੀ ਸੀ। 4 ਮੁੰਡੇ-ਕੁੜੀਆਂ ਬੱਸ ‘ਚ ਚੱੜ੍ਹੇ ਅਤੇ ਉਸ ਵੱਲੋਂ ਖਰੀਦੇ ਵੱਡੇ ਪ੍ਰਿੰਟਰ ਦਾ ਮਜ਼ਾਕ ਉਡਾਉਣ ਲੱਗੇ। ਇਸਤੋਂ ਬਾਅਦ ਉਹ ਬਸ ‘ਚ ਬੈਠ ਕੇ ਵੋਡਕਾ ਪੀਣ ਲੱਗੇ ਅਤੇ ਉੱਚੀ- ਉੱਚੀ ਰੌਲਾ ਪਾਉਣ ਤੇ ਉਸ ਨੂੰ ਖਿਝਾਉਣ  ਲੱਗ ਗਏ। ਵਿਦਿਆਰਥਣ ਨੇ ਕਿਹਾ ਬੱਸ ਡਰਾਈਵਰ ਜਾ ਕਿਸੇ ਵੀ ਬਸ ‘ਚ ਬੈਠੇ ਵਿਅਕਤੀਆਂ ਨੇ ਉਨ੍ਹਾਂ ਨੂੰ ਕੁਝ ਨਾ ਕਿਹਾ। ਉਨ੍ਹਾਂ 4 ਮੁੰਡੇ-ਕੁੜਅੀਾਂ ‘ਚੋਂ ਇਕ ਕੁੜੀ ਆਕੇ ਉਸਦੇ ਚਿਹਰੇ ‘ਤੇ ਮੁੱਕੇ ਮਾਰਨ ਲੱਗ ਗਈ।

ਜਦ ਉਸਦਾ ਬਸ ਸਟਾਪ ਆਇਆਂ ਤਾਂ ਉਸਨੇ ਉਨ੍ਹਾਂ ਨੂੰ ਫੜਨ ਦੀ ਕੋਸ਼ਿਸ਼ ਕੀਤੀ ਤਾਂ ਜੋ ਪੁਲਿਸ ਕੋਲ ਸ਼ਿਕਾਇਤ ਕਰ ਸਕੇ ਪਰ ਬਾਕੀਆਂ ਨੇ ਉਸਦੇ ਬੈਗ ਨੂੰ ਚੁਕ ਲਿਆ, ਜਿਸ ‘ਚ ਉਸਦਾ ਲੈਪਟਾਪ ,ਪਰਸ ਅਤੇ  ਫੋਨ ਸੀ।

ਇਸ ਦੌਰਾਨ ਉਸਨੂੰ ਕਾਫੀ ਸਟਾਂ ਲੱਗੀਆਂ ਹਨ। ਦੱਸ ਦਈਏ ਉਹ ਦੱਖਣੀ ਕੋਰੀਆ ਮੂਲ ਦੀ ਹੈ ਤੇ ਇਥੇ ਰਹਿ ਰਹੀ ਹੈ। ਪਰ ਉਸਨੇ ਦੱਸਿਆ ਕਿ ਹੁਣ ਉਸਨੂੰ ਕੈਨੇਡਾ ਰਹਿਣ ‘ਚ ਡਰ ਲਗ ਰਿਹਾ ਹੈ।

 

 

Related News

ਸਪੇਸਐਕਸ-ਨਾਸਾ ਦੇ ਕਰੂ ਡ੍ਰੈਗਨ ਨੂੰ ਮਿਲੀ ਵੱਡੀ ਸਫਲਤਾ, ਸੁਰੱਖਿਅਤ ਅੰਤਰਰਾਸ਼ਟਰੀ ਪੁਲਾੜ ਕੇਂਦਰ ਪਹੁੰਚਿਆ ਸਪੇਸਕ੍ਰਾਫਟ

channelpunjabi

ਅਮਰੀਕਾ ਸਰਕਾਰ ਨੂੰ ਵਿਦਿਆਰਥੀਆਂ ਦੀ ਅਪੀਲ, ਨਵੇਂ ਨਿਯਮਾਂ ਨੂੰ ਕਰੋ ਨਰਮ

Vivek Sharma

ਪ੍ਰਿੰਸ ਹੈਰੀ ਤੇ ਮੇਘਨ ਮਰਕਲ ਦੇ ਵਿਵਾਦਤ ਇੰਟਰਵਿਊ ਪਿੱਛੋਂ ਪਹਿਲੀ ਵਾਰ ਜਨਤਕ ਤੌਰ ‘ਤੇ ਸਾਹਮਣੇ ਆਈ ਮਹਾਰਾਣੀ, ਟਿੱਪਣੀ ਕਰਨ ਤੋਂ ਕੀਤਾ ਇਨਕਾਰ

Vivek Sharma

Leave a Comment