channel punjabi
Canada International News North America

ਸੰਯੁਕਤ ਰਾਜ-ਕੈਨੇਡਾ ਦੀ ਸਰਹੱਦ ਅਗਲੇ ਸਾਲ ਤੱਕ ਰਖਣੀ ਚਾਹੀਦੀ ਹੈ ਬੰਦ: ਡਾ. ਆਈਸੈਕ ਬੋਗੋਚ

ਓਟਾਵਾ : ਡਾਕਟਰ ਆਈਸੈਕ ਬੋਗੋਚ(Dr. Isaac Bogoch) ਨੇ ਕਿਹਾ ਹੈ ਕਿ ਸੰਯੁਕਤ ਰਾਜ-ਕੈਨੇਡਾ ਦੀ ਸਰਹੱਦ ਨੂੰ ਅਗਲੇ ਸਾਲ ਤੱਕ ਬੰਦ ਹੀ ਰਖਣਾ ਚਾਹੀਦਾ ਹੈ। ਜਦੋਂ ਤੱਕ ਕੋਰੋਨਾ ਵਾਇਰਸ ਮਹਾਂਮਾਰੀ ਘੱਟ ਨਹੀਂ ਹੁੰਦੀ। ਉਨ੍ਹਾਂ ਕਿਹਾ ਸੰਯੁਕਤ ਰਾਜ ਅਮਰੀਕਾ ‘ਚ ਰੋਜ਼ਾਨਾ 50,000 ਤੋਂ ਵੱਧ ਨਵੇਂ ਮਾਮਲੇ ਸਾਹਮਣੇ ਆਉਂਦੇ ਹਨ। ਅਜਿਹਾ ਨਹੀਂ ਲੱਗ ਰਿਹਾ ਕਿ ਉਹ ਇਸ ਮਹਾਂਮਾਰੀ ਨੂੰ ਕਾਬੂ ਵਿੱਚ ਕਰ ਰਹੇ ਹਨ।

ਕੈਨੇਡਾ ਅਤੇ ਯੂ.ਐਸ ਨੇ ਮਾਰਚ ‘ਚ ਸਰੱਹਦ ਨੂੰ ਅਸਥਾਈ ਤੌਰ ਤੇ ਬੰਦ ਕੀਤਾ ਸੀ, ਪਰ  ਵਪਾਰਕ ਕੰਮ ਲਈ ਲੰਘਣ ਵਾਲੇ ਜ਼ਰੂਰੀ ਕਰਮਚਾਰੀਆਂ ਲਈ ਸਰਹੱਦ ਨੂੰ ਖੁਲ੍ਹਾ ਰਖਿਆ ਹੈ। ਹੁਣ ਮਾਹਰਾਂ ਦਾ ਮੰਨਣਾ ਹੈ ਕਿ ਸੰਯੁਕਤ ਰਾਜ-ਕੈਨੇਡਾ ਦੀ ਸਰਹੱਦ ਖੁੱਲਣ ਦਾ ਹੋਰ ਇੰਤਜ਼ਾਰ ਕਰਨਾ ਪੈ ਸਕਦਾ ਹੈ।

ਸਰਹੱਦ ਬੰਦ ਦੇ ਫੈਸਲੇ ਨੂੰ ਹਰ ਮਹੀਨੇ ਵਧਾਇਆ ਜਾਂਦਾ ਹੈ, ਹੁਣ ਇਸਨੂੰ 21 ਜੁਲਾਈ ਤੱਕ ਕੀਤਾ ਗਿਆ ਸੀ। ਅਮਰੀਕਾ ਦੇ ਨਾਗਰਿਕਾਂ ਨੂੰ ਜ਼ਰੂਰੀ ਕਾਰਨਾਂ ਕਰਕੇ ਅਲਾਸਕਾ ਪਹੁੰਚਣ ਲਈ ਕੈਨੇਡਾ ਦੇ ਰਸਤੇ ਤੋਂ ਜਾਣ ਲਈ ਛੋਟ ਹੈ, ਪਰ ਬਿੰਨ੍ਹਾਂ ਕਿਤੇ ਰੁੱਕੇ।

ਯਾਤਰੀਆਂ ਨੂੰ ਰੁੱਕਣ ਦੀ ਮਨਾਹੀ ਹੈ ਪਰ ਫਿਰ ਵੀ  ਕਈ ਕਾਰਾਂ ਸਾਹਮਣੇ ਆਈਆਂ ਹਨ ਕਿ ਯੂ.ਐਸ ਦੀਆਂ ਕਾਰਾ ਬੀ.ਸੀ,ਅਲਬਰਟਾ,ਅਤੇ ਯੂਕੋਨ ਵਿੱਚ ਸੈਰ ਕਰਨ ਅਤੇ ਖਰੀਦਦਾਰੀ ਲਈ ਰੁਕੀਆਂ ਹਨ। ਹਾਲਾਂਕਿ ਕਈ ਯਾਰਤੀਆਂ ਨੂੰ ਜ਼ੁਰਮਾਨਾ ਵੀ ਲਗਾਇਆ ਹੈ।  ਬੋਗੋਚ ਦਾ ਕਹਿਣਾ ਹੈ ਕਿ ਵਿਦੇਸ਼ ਤੋਂ ਆਉਣ ਵਾਲੇ ਯਾਰਤੀਆਂ ਨੂੰ 14 ਦਿਨਾਂ ਲਈ ਅੱਲਗ ਰੱਖਣ ਦੀ ਜ਼ਰੂਰਤ ਹੈ।

Related News

ਕਮਲੂਪਜ਼ ਦੇ ਸਿਹਤ ਅਧਿਕਾਰੀ ਨੇ ਕਿਹਾ ਹਫਤੇ ਦੇ ਅੰਤ ਵਿੱਚ ਹੋਈ ਪਾਰਟੀ ਵਧੇਰੇ ਕੋਵਿਡ 19 ਪ੍ਰਸਾਰਣ ਦੀ ਕਰ ਸਕਦੀ ਹੈ ਅਗਵਾਈ

Rajneet Kaur

ਅਮਰੀਕਾ ‘ਚ ਗ਼ੈਰ ਕਾਨੂੰਨੀ ਤਰੀਕੇ ਨਾਲ ਰਹਿੰਦੇ ਹਨ ਕਰੀਬ 5 ਲੱਖ ਭਾਰਤੀ, ਖ਼ਰਚ ਕਰਦੇ ਹਨ ਸਾਲਾਨਾ 15.5 ਅਰਬ ਡਾਲਰ !

Vivek Sharma

ਸਾਂਤਾ ਰੋਜ਼ਾ ਗੈਂਗ ਦੇ ਨੇਤਾ ਦੀ ਗ੍ਰਿਫਤਾਰੀ ਤੋਂ ਬਾਅਦ ਹਿੰਸਾ ਘੱਟ ਜਾਣ ਦੀ ਸੀ ਉਮੀਦ, ਪਰ ਹਿੰਸਾ ਨੇ ਲਿਆ ਨਵਾ ਰੂਪ, 7 ਲੋਕਾਂ ਦੀਆਂ ਮਿਲ਼ੀਆਂ ਲਾਸ਼ਾਂ

Rajneet Kaur

Leave a Comment