Channel Punjabi
International News USA

U.S.A. PRESIDENT ELECTION : ਆਪਣੇ ਪਤੀ ਦੇ ਲਈ ਚੋਣ ਪ੍ਰਚਾਰ ਵਾਸਤੇ ਮੈਦਾਨ ਵਿੱਚ ਨਿੱਤਰੀ ਮੇਲਾਨੀਆ ਟਰੰਪ

ਆਪਣੇ ਪਤੀ ਦੇ ਹੱਕ ‘ਚ ਪ੍ਰਚਾਰ ਕਰਨ ਪੁੱਜੀ ਮੇਲਾਨੀਆ ਟਰੰਪ

‘ਡੋਨਾਲਡ ਟਰੰਪ ਅਮਰੀਕਾ ਲਈ ਸਭ ਤੋਂ ਬਿਹਤਰ ਅਤੇ ਭਰੋਸੇਯੋਗ ਵਿਅਕਤੀ’

‘ਦੇਸ਼ ਲਈ ਸਮਾਂ ਰਹਿੰਦੇ ਚੁੱਕੇ ਕਈ ਸਖ਼ਤ ਅਤੇ ਜ਼ਰੂਰੀ ਕਦਮ’

ਚਾਰ ਸਾਲ ਲਈ ਹੋਰ ਸੇਵਾ ਦਾ ਮਿਲਣਾ ਚਾਹੀਦਾ ਹੈ ਮੌਕਾ : ਮੇਲਾਨੀਆ ਟਰੰਪ

ਵਾਸ਼ਿੰਗਟਨ : ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਪਤਨੀ ਵੀ ਮੇਲਾਨੀਆ ਵੀ ਉਹਨਾਂ ਲਈ ਲਗਾਤਾਰ ਪ੍ਰਚਾਰ ਕਰ ਰਹੇ ਨੇ। ਮੇਲਾਨੀਆ ਟਰੰਪ ਨੇ ਆਪਣੇ ਪਤੀ ਨੂੰ ਅਮਰੀਕਾ ਲਈ ਸਭ ਤੋਂ ਬਿਹਤਰ ਅਤੇ ਭਰੋਸੇਯੋਗ ਵਿਅਕਤੀ ਦੱਸਦਿਆਂ ਉਨ੍ਹਾਂ ਨੂੰ ਮੁੜ ਚੁਣਨ ਦੀ ਭਾਵੁਕ ਅਪੀਲ ਕੀਤੀ। ਉਹ ਵ੍ਹਾਈਟ ਹਾਊਸ ਦੇ ਰੋਜ਼ ਗਾਰਡਨ ਤੋਂ ਰਿਪਬਲਿਕਨ ਪਾਰਟੀ ਦੇ ਰਾਸ਼ਟਰੀ ਸੰਮੇਲਨ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਕਿਹਾ, ‘ਮੈਂ ਇੱਥੇ ਹਾਂ, ਕਿਉਂਕਿ ਮੈਂ ਆਪਣੇ ਪਤੀ ਨੂੰ ਹੋਰ ਚਾਰ ਸਾਲ ਲਈ ਰਾਸ਼ਟਰਪਤੀ ਤੇ ਕਮਾਂਡਰ ਇਨ ਚੀਫ ਦੇ ਰੂਪ ‘ਚ ਦੇਖਣਾ ਚਾਹੁੰਦੀ ਹਾਂ। ਮੇਰੇ ਪਤੀ ਆਪਣੇ ਲਈ ਲੜਨਾ ਬੰਦ ਨਹੀਂ ਕਰਨਗੇ, ਕਿਉਂਕਿ ਅਮਰੀਕਾ ਉਨ੍ਹਾਂ ਦੇ ਦਿਲ ‘ਚ ਰਹਿੰਦਾ ਹੈ। ਅਸੀਂ ਉਨ੍ਹਾਂ ਲੋਕਾਂ ਨੂੰ ਨਹੀਂ ਭੁੱਲੇ, ਜਿਨ੍ਹਾਂ ਨੇ ਇਕ ਇਹੋ ਜਿਹੇ ਕਾਰੋਬਾਰੀ ਨੂੰ ਮੌਕਾ ਦਿੱਤਾ, ਜਿਸ ਨੇ ਕਦੀ ਸਿਆਸਤ ‘ਚ ਕੰਮ ਨਹੀਂ ਕੀਤਾ ਸੀ।’

28 ਮਿੰਟ ਦੇ ਆਪਣੇ ਭਾਸ਼ਣ ‘ਚ ਅਮਰੀਕਾ ਦੀ ਪਹਿਲੀ ਮਹਿਲਾ ਨੇ ਕਿਹਾ ਕਿ ਜਿਹੋ ਜਿਹਾ ਤੁਸੀਂ ਦੇਖਿਆ ਹੈ, ਟਰੰਪ ਰਵਾਇਤੀ ਨੇਤਾ ਨਹੀਂ ਹਨ। ਉਹ ਸਿਰਫ਼ ਬੋਲਦੇ ਨਹੀਂ ਹਨ। ਉਹ ਕਦਮ ਚੁੱਕਣ ‘ਚ ਯਕੀਨ ਰੱਖਦੇ ਹਨ ਤੇ ਇਸ ਦੇ ਨਤੀਜੇ ਮਿਲਦੇ ਹਨ। ਉਨ੍ਹਾਂ ਲਈ ਸਾਡੇ ਦੇਸ਼ ਦਾ ਭਵਿੱਖ ਅਹਿਮ ਹੈ ਤੇ ਇਹੀ ਉਹ ਚੀਜ਼ ਹੈ, ਜਿਸਦੀ ਮੈਂ ਹਮੇਸ਼ਾ ਤਾਰੀਫ਼ ਕੀਤੀ ਹੈ।

ਕੋਰੋਨਾ ਇਨਫੈਕਸ਼ਨ ਨਾਲ ਜਾਨ ਗਵਾਉਣ ਵਾਲਿਆਂ ਦੇ ਪਰਿਵਾਰਾਂ ਪ੍ਰਤੀ ਹਮਦਰਦੀ ਪ੍ਰਗਟਾਉਂਦਿਆਂ ਉਨ੍ਹਾਂ ਕਿਹਾ ਕਿ ਟਰੰਪ ਉਦੋਂ ਤਕ ਚੈਨ ਨਾਲ ਨਹੀਂ ਬੈਠਣਗੇ, ਜਦੋਂ ਤਕ ਹਰੇਕ ਪੀੜਤ ਤਕ ਮਦਦ ਨਹੀਂ ਪਹੁੰਚ ਜਾਂਦੀ, ਇਸ ਦਾ ਅਸਰਦਾਰ ਇਲਾਜ ਨਹੀਂ ਲੱਭ ਲਿਆ ਜਾਂਦਾ ਤੇ ਸਾਰਿਆਂ ਲਈ ਵੈਕਸੀਨ ਉਪਲਬਧ ਨਹੀਂ ਕਰਵਾ ਦਿੱਤੀ ਜਾਂਦੀ।

ਮੂਲ ਰੂਪ ‘ਚ ਸਲੋਵੇਨੀਆ ਦੀ ਰਹਿਣ ਵਾਲੀ ਮੇਲਾਨੀਆ 2006 ‘ਚ ਟਰੰਪ ਨਾਲ ਵਿਆਹ ਤੋਂ ਬਾਅਦ ਅਮਰੀਕਾ ਦੀ ਨਾਗਰਿਕ ਬਣੀ ਹੈ। ਮੇਲਾਨੀਆ ਨੇ ਕਿਹਾ, ਉਨ੍ਹਾਂ ਨੇ ਸਿਟੀਜ਼ਨ ਟੈਸਟ ਲਈ ਪੜ੍ਹਾਈ ਕੀਤੀ ਸੀ। ਸਖ਼ਤ ਮਿਹਨਤ ਤੇ ਦਿ੍ੜ੍ਹ ਸੰਕਲਪ ਨਾਲ ਮੈਂ ਅਮਰੀਕੀ ਨਾਗਰਿਕ ਬਣ ਗਈ। ਉਨ੍ਹਾਂ ਨੇ ਦੇਸ਼ ‘ਚ ਨਸਲੀ ਭਾਈਚਾਰੇ ਦੀ ਵੀ ਜ਼ਰੂਰਤ ਦੱਸੀ।

Related News

Farmer Protest: 6 ਫਰਵਰੀ ਨੂੰ ਚੱਕਾ ਜਾਮ ਕਰਨ ਦਾ ਐਲਾਨ, ਰਾਜਧਾਨੀ ਦਿੱਲੀ ‘ਚ ਚੱਕਾ ਜਾਮ ਨਹੀਂ ਕੀਤਾ ਜਾਵੇਗਾ: ਰਾਕੇਸ਼ ਟਿਕੈਤ

Rajneet Kaur

ਕੈਨੇਡਾ ਇਸ ਹਫ਼ਤੇ ਵੈਕਸੀਨ ਦੀਆਂ 9 ਲੱਖ 44 ਹਜ਼ਾਰ 600 ਡੋਜ਼ ਕਰੇਗਾ ਹਾਸਲ : ਅਨੀਤਾ ਆਨੰਦ

Vivek Sharma

ਮਾਂਟਰੀਅਲ: ਪ੍ਰਦਰਸ਼ਨਕਾਰੀਆਂ ਨੇ ਕੈਨੇਡਾ ਦੇ ਪਹਿਲੇ ਪ੍ਰਧਾਨ ਮੰਤਰੀ ਜੌਹਨ ਏ.ਮੈਕਡਾਨਲਜ਼ ਦਾ ਬੁੱਤ ਸੁੱਟਿਆ ਹੇਠਾਂ, ਮੇਅਰ ਵੈਲਰੀ ਪਲਾਂਟ ਨੇ ਕੀਤੀ ਨਿੰਦਾ

Rajneet Kaur

Leave a Comment

[et_bloom_inline optin_id="optin_3"]