Channel Punjabi
International News USA

U.S. ਰਾਸ਼ਟਰਪਤੀ ਚੋਣਾਂ ‘ਚ ਸਿਰਫ਼ ਇੱਕ ਦਿਨ ਬਾਕੀ: ਟਰੰਪ ਅਤੇ ਬਿਡੇਨ ਵੱਲੋਂ ਆਪੋ-ਆਪਣੀ ਜਿੱਤ ਦੇ ਦਾਅਵੇ, ਓਬਾਮਾ ਨੇ ਟਰੰਪ ਨੂੰ ਲਾਏ ਰਗੜੇ

ਵਾਸ਼ਿੰਗਟਨ : ਅਮਰੀਕਾ ਵਿਚ ਰਾਸ਼ਟਰਪਤੀ ਚੋਣ ਦਾ ਪ੍ਰਚਾਰ ਆਖਰੀ ਪੜਾਅ ‘ਤੇ ਹੈ। ਰਾਸ਼ਟਰਪਤੀ ਡੋਨਾਲਡ ਟਰੰਪ ਆਪਣੀ ਦੂਜੀ ਪਾਰੀ ਲਈ ਵੱਡੀ ਜਿੱਤ ਅਤੇ ਜੋ ਬਿਡੇਨ ਟਰੰਪ ਨੂੰ ਸੱਤਾ ਤੋਂ ਬਾਹਰ ਕਰਨ ਦੇ ਦਾਅਵੇ ਕਰ ਰਹੇ ਹਨ।
ਰਿਪਬਲਿਕਨ ਉਮੀਦਵਾਰ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਚੋਣ ਵਿਚ ਆਪਣੀ ਵੱਡੀ ਜਿੱਤ ਦੀ ਭਵਿੱਖਵਾਣੀ ਕੀਤੀ ਹੈ। ਉਨ੍ਹਾਂ ਦਾਅਵਾ ਕੀਤਾ ਕਿ ਇਸ ਵਾਰ ਦੀ ਜਿੱਤ ਚਾਰ ਸਾਲ ਪਹਿਲੇ ਮਿਲੀ ਜਿੱਤ ਤੋਂ ਵੱਡੀ ਹੋਵੇਗੀ। ਉਧਰ, ਡੈਮੋਕ੍ਰੇਟਿਕ ਪਾਰਟੀ ਵੱਲੋਂ ਉਮੀਦਵਾਰ ਜੋ ਬਿਡੇਨ ਨੇ ਟਰੰਪ ਨੂੰ ਰਾਸ਼ਟਰਪਤੀ ਅਹੁਦੇ ਤੋਂ ਹਟਾਉਣ ਲਈ ਅਮਰੀਕੀਆਂ ਨੂੰ ਵੋਟ ਦੇਣ ਦੀ ਅਪੀਲ ਕੀਤੀ ਹੈ। ਉਨ੍ਹਾਂ ਦੋਸ਼ ਲਇਆ ਹੈ ਕਿ ਪਿਛਲੇ ਚਾਰ ਸਾਲਾਂ ਦੌਰਾਨ ਟਰੰਪ ਨੇ ਰਾਸ਼ਟਰ ਨੂੰ ਵੰਡਿਆ ਹੈ। ਸਖ਼ਤ ਮੁਕਾਬਲੇ ਵਾਲੇ ਸੂਬੇ ਪੈਨਸਿਲਵੇਨੀਆ ਵਿਚ ਚਾਰ ਵੱਖ-ਵੱਖ ਰੈਲੀਆਂ ਨੂੰ ਸੰਬੋਧਨ ਕਰਦੇ ਹੋਏ ਟਰੰਪ ਨੇ ਕਿਹਾ ਕਿ ਸਾਡੀ ਸਰਕਾਰ ਨੇ ਚਾਰ ਸਾਲਾਂ ਦੌਰਾਨ ਜ਼ਬਰਦਸਤ ਉਪਲੱਬਧੀਆਂ ਹਾਸਲ ਕੀਤੀਆਂ ਹਨ। ਇਸ ਵਾਰ ਦਾ ਮੰਗਲਵਾਰ ਬਹੁਤ ਦਿਲਚਸਪ ਹੋਣ ਜਾ ਰਿਹਾ ਹੈ। ਅਜਿਹਾ ਪਹਿਲੇ ਕਦੇ ਕਿਸੇ ਨੇ ਨਹੀਂ ਦੇਖਿਆ ਹੋਵੇਗਾ। ਰੈਲੀ ਦੌਰਾਨ ਟਰੰਪ ਨੇ ਵਿਰੋਧੀ ਬਿਡੇਨ ‘ਤੇ ਭਿ੍ਸ਼ਟਾਚਾਰ ਦਾ ਦੋਸ਼ ਲਗਾਉਣ ਦੇ ਨਾਲ ਹੀ ਕਿਹਾ ਕਿ ਜੇਕਰ ਉਹ ਚੋਣ ਜਿੱਤੇ ਤਾਂ ਦੇਸ਼ ਨੂੰ ਸਮਾਜਵਾਦ ਦੇ ਰਸਤੇ ‘ਤੇ ਲੈ ਆਉਣਗੇ ।

ਪੈਨਸਿਲਵੇਨੀਆ ਸਮੇਤ ਸਖ਼ਤ ਮੁਕਾਬਲੇ ਵਾਲੇ ਹੋਰ ਸੂਬਿਆਂ ਵਿਚ ਬਿਡੇਨ ਤੋਂ ਪਿੱਛੇ ਚੱਲ ਰਹੇ ਟਰੰਪ ਨੇ ਕਿਹਾ ਕਿ ਉਹ ਇਨ੍ਹਾਂ ਸੂਬਿਆਂ ਵਿਚ ਹਰ ਹਾਲ ਵਿਚ ਜਿੱਤ ਦਰਜ ਕਰਨਗੇ ਅਤੇ ਉਨ੍ਹਾਂ ਦੀ ਜਿੱਤ ਦਾ ਅੰਤਰ ਸਾਲ 2016 ਤੋਂ ਵੀ ਜ਼ਿਆਦਾ ਹੋਵੇਗਾ।

ਦੂਜੇ ਪਾਸੇ ਮਿਸ਼ੀਗਨ ਵਿਚ ਇਕ ਕਾਰ ਰੈਲੀ ਨੂੰ ਸੰਬੋਧਨ ਕਰਦੇ ਹੋਏ ਬਿਡੇਨ ਨੇ ਕਿਹਾ ਕਿ ਛੇਤੀ ਹੀ ਅਸੀਂ ਅਜਿਹੇ ਵਿਅਕਤੀ ਨੂੰ ਹਟਾਉਣ ਜਾ ਰਹੇ ਹਾਂ ਜਿਸ ਨੇ ਦੇਸ਼ ਨੂੰ ਵੰਡਣ ਦਾ ਕੰਮ ਕੀਤਾ ਹੈ, ਜਿਸ ਨੇ ਦੇਸ਼ ਨੂੰ ਨਫ਼ਰਤ ਦੀ ਅੱਗ ਵਿਚ ਝੋਕ ਦਿੱਤਾ ਹੈ। ਸਾਬਕਾ ਉਪ ਰਾਸ਼ਟਰਪਤੀ ਬਿਡੇਨ ਨੇ ਕਿਹਾ ਕਿ ਉਹ ਇਸ ਬਾਰੇ ਵਿਚ ਪੂਰੀ ਤਰ੍ਹਾਂ ਭਰੋਸੇਮੰਦ ਹਨ ਕਿ ਇਸ ਵਾਰ ਅਮਰੀਕੀ ਟਰੰਪ ਨੂੰ ਸੱਤਾ ਤੋਂ ਬਾਹਰ ਕਰਨ ਲਈ ਵੋਟ ਕਰਨਗੇ। ਉਨ੍ਹਾਂ ਕਿਹਾ ਕਿ ਲੱਖਾਂ ਅਮਰੀਕੀ ਪਹਿਲੇ ਹੀ ਵੋਟ ਕਰ ਚੁੱਕੇ ਹਨ। ਆਉਣ ਵਾਲੇ ਦਿਨਾਂ ਵਿਚ ਲੱਖਾਂ ਹੋਰ ਲੋਕ ਵੋਟਾਂ ਪਾਉਣਗੇ। ਮੇਰਾ ਤੁਹਾਡੇ ਲਈ ਬਹੁਤ ਹੀ ਸਰਲ ਸੰਦੇਸ਼ ਹੈ। ਇਸ ਦੇਸ਼ ਨੂੰ ਬਦਲਣ ਦੀ ਸ਼ਕਤੀ ਤੁਹਾਡੇ ਹੱਥਾਂ ਵਿਚ ਹੈ।

ਰਾਸ਼ਟਰਪਤੀ ਚੋਣਾਂ ਦੇ ਪ੍ਰਚਾਰ ਦੌਰਾਨ ਇਕ ਹੋਰ ਦਿਲਚਸਪ ਪਹਿਲੂ ਇਹ ਰਿਹਾ ਕਿ ਚੋਣ ਪ੍ਰਚਾਰ ਮੁਹਿੰਮ ਦੇ ਆਖਰੀ ਪੜਾਅ ਵਿੱਚ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਨੇ ਜੋ ਬਿਡੇਨ ਅਤੇ ਕਮਲਾ ਹੈਰਿਸ ਦੇ ਹੱਕ ਵਿੱਚ ਪ੍ਰਚਾਰ ਕਰਦੇ ਹੋਏ ਡੋਨਾਲਡ ਟਰੰਪ ਨੂੰ ਜੰਮ ਕੇ ਰਗੜੇ ਲਗਾਏ ।
ਓਬਾਮਾ ਨੇ ਰਾਸ਼ਟਰਪਤੀ ਡੋਨਾਲਡ ਟਰੰਪ ‘ਤੇ ਕੋਰੋਨਾ ਮਹਾਮਾਰੀ ਨੂੰ ਗੰਭੀਰਤਾ ਨਾਲ ਨਾ ਲੈਣ ਦਾ ਦੋਸ਼ ਲਾਇਆ ਹੈ। ਮਿਸ਼ੀਗਨ ਵਿਚ ਬਿਡੇਨ ਦੇ ਸਮਰਥਨ ਵਿਚ ਰੈਲੀ ਨੂੰ ਸੰਬੋਧਨ ਕਰਦੇ ਹੋਏ ਬਰਾਕ ਓਬਾਮਾ ਨੇ ਕਿਹਾ ਕਿ ਪਿਛਲੇ ਚਾਰ ਸਾਲਾਂ ਦੌਰਾਨ ਟਰੰਪ ਨੇ ਸਿਰਫ਼ ਖ਼ੁਦ ਦੇ ਹਿੱਤ ਹੀ ਸਾਧੇ ਹਨ , ਟਰੰਪ ਨੇ ਦੇਸ਼ ਦੀ ਕਿਸੇ ਵੀ ਸਮੱਸਿਆ ਨੂੰ ਸੁਲਝਾਉਣ ਵਿਚ ਕਦੇ ਕੋਈ ਦਿਲਚਸਪੀ ਨਹੀਂ ਦਿਖਾਈ। ਬਿਡੇਨ ਦੀ ਪ੍ਰਸ਼ੰਸਾ ਕਰਦੇ ਹੋਏ ਓਬਾਮਾ ਨੇ ਉਨ੍ਹਾਂ ਨੂੰ ਆਪਣਾ ਭਰਾ ਦੱਸਿਆ। ਉਨ੍ਹਾਂ ਕਿਹਾ ਕਿ ਬਿਡੇਨ ਇਕ ਮਹਾਨ ਰਾਸ਼ਟਰਪਤੀ ਸਾਬਿਤ ਹੋਣਗੇ ਅਤੇ ਉਹ ਸਾਰਿਆਂ ਨਾਲ ਇਕ ਸਮਾਨ ਵਿਹਾਰ ਕਰਨਗੇ।

Related News

BIG NEWS : ਭਾਰਤ ਵਿੱਚ ਕੋਰੋਨਾ ਵੈਕਸੀਨ ਟੀਕਾਕਰਨ ਦੇ ਦੂਜੇ ਪੜਾਅ ਦੀ ਸ਼ੁਰੂਆਤ, PM ਮੋਦੀ ਨੇ ਲਗਵਾਇਆ ਵੈਕਸੀਨ ਦੀ ਪਹਿਲਾ ਟੀਕਾ

Vivek Sharma

ਇੱਕ ਹੋਰ ਪੰਜਾਬੀ ਨੇ ਵਧਾਇਆ ਦੇਸ਼ ਦਾ ਮਾਣ, ਸ਼ਿਵਇੰਦਰਜੀਤ ਸਿੰਘ ਯੋਰਬਾ ਲਿੰਡਾ ਸ਼ਹਿਰ ਦੇ ਪਲੈਨਿੰਗ ਕਮਿਸ਼ਨਰ ਬਣੇ

Vivek Sharma

ਕੈਨੇਡਾ ਦੇ ਪ੍ਰਧਾਨਮੰਤਰੀ ਨੇ ਸੰਭਾਵਿਤ ਚੋਣਾਂ ਤੋਂ ਪਹਿਲਾਂ ਕੈਬਨਿਟ ਦੇ ਚੋਟੀ ਦੇ ਖਿਡਾਰੀਆਂ ਨੂੰ ਬਦਲਿਆ

Rajneet Kaur

Leave a Comment

[et_bloom_inline optin_id="optin_3"]