channel punjabi
News North America

ਅਮਰੀਕਾ ਵਿੱਚ ਵਧੀ ਬੇਰੁਜ਼ਗਾਰੀ ਕਾਰਨ, ਟਰੰਪ ਲੈ ਸਕਦੈ ਅਹਿਮ ਫੈਸਲਾ

ਕੋਰੋਨਾ ਵਾਇਰਸ ਦੀ ਮਹਾਂਮਾਰੀ ਕਾਰਨ,ਅਮਰੀਕਾ ਵਿੱਚ ਬੇਰੁਜ਼ਗਾਰੀ ਵਿੱਚ ਭਾਰੀ ਵਾਧਾ ਦੇਖਿਆ ਜਾ ਰਿਹਾ ਹੈ।ਜਿਸਦੇ ਕਾਰਨ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਐਚ-1 ਬੀ ਸਮੇਤ ਉਥੇ ਕੰਮ ਕਰਨ ਲਈ ਦਿੱਤੇ ਸਾਰੇ ਵੀਜ਼ਾ ਮੁਅੱਤਲ ਕਰਨ ‘ਤੇ ਵਿਚਾਰ ਕਰ ਰਹੇ ਹਨ।

ਬੇਰੁਜ਼ਗਾਰੀ ਦੇਖਦੇ ਹੋਏ ਟਰੰਪ ਪ੍ਰਸ਼ਾਸਨ ਨੇ ਇਹ ਕਦਮ ਚੁਕਣ ਦੀ ਯੋਜਨਾ ਬਣਾਈ ਹੈ। ਐਚ-1 ਬੀ ਵੀਜ਼ਾ ਅਮਰੀਕੀ ਸਰਕਾਰ ਦੁਆਰਾ ਆਈ.ਟੀ ਪ੍ਰੋਫੈਸ਼ਨਲਸ ਨੂੰ ਦਿਤਾ ਜਾਂਦਾ ਹੈ।ਜਿੰਨ੍ਹਾਂ ਵਿੱਚ ਵੱਡੀ ਗਿਣਤੀ ਵਿੱਚ ਭਾਰਤੀ ਸ਼ਾਮਲ ਹਨ।ਅਜਿਹੀ ਸਥਿਤੀ ਵਿੱਚ,ਜੇ ਟਰੰਪ ਇਹ ਫੈਸਲਾ ਲੈਂਦੇ ਹਨ ਤਾਂ ਇਹ ਸਾਰੇ ਭਾਰਤੀਆਂ ਨੂੰ ਪ੍ਰਭਾਵਿਤ ਕਰ ਸਕਦਾ ਹੈ।

‘ਦਿ ਵਾਲ ਸਟ੍ਰੀਟ ਜਨਰਲ ਦੀ ਰਿਪੋਰਟ ਅਨੁਸਾਰ’ਅਮਰੀਕੀ ਸਰਕਾਰ ਅਗਲੇ ਵਿੱਤੀ ਸਾਲ ਵਿੱਚ ਇਸ ਪ੍ਰਸਤਾਵਿਤ ਮੁਅੱਤਲੀ ਨੂੰ ਮਨਜ਼ੂਰੀ ਦੇ ਸਕਦੀ ਹੈ।ਅਮਰੀਕੀ ਵਿੱਤੀ ਸਾਲ 1 ਅਕਤੂਬਰ ਤੋਂ ਸ਼ੁਰੂ ਹੁੰਦਾ ਹੈ ਉਦੋਂ ਕਈ ਨਵੇਂ ਵੀਜ਼ਾ ਜਾਰੀ ਕੀਤੇ ਜਾਂਦੇ ਹਨ।

ਇਸ ਪ੍ਰਸਤਾਵ ਦੇ ਪਾਸ ਹੋਣ ਤੋਂ ਬਾਅਦ ਅਮਰੀਕਾ ਵਿੱਚ ਬਾਹਰ ਤੋਂ ਆਕੇ ਕੋਈ ਕੰਮ ਨਹੀਂ ਕਰ ਸਕਦਾ। ਦਸਦਈਏ,ਅਮਰੀਕਾ ਵਿੱਚ ਜੋ ਪਹਿਲਾਂ ਰਹਿ ਰਹੇ ਹਨ ਉਨਹਾਂ ਦਾ  ਇਸ ਫੈਸਲੇ ਨਾਲ ਪ੍ਰਭਾਵਿਤ ਹੋਣ ਦੀ ਕੋਈ ਸੰਭਾਵਨਾ ਨਹੀਂ ਦਿਖ ਰਹੀ।

Related News

ਲਾਪਤਾ ਮਾਸੂਮ ਬੱਚੀਆਂ ਦੀਆਂ ਮਿਲੀਆਂ ਲਾਸ਼ਾਂ, ਪੁਲਿਸ ਨੂੰ ਸ਼ੱਕ – ਪਿਓ ਨੇ ਹੀ ਕੀਤਾ ਕਤਲ

Vivek Sharma

ਪਾਰਕੈਡ ਦੀ ਅੱਗ ਕਾਰਨ ਵੈਨਕੂਵਰ ਕੋਰਟਹਾਉਸ ਕਰਵਾਉਣਾ ਪਿਆ ਖਾਲੀ

Rajneet Kaur

ਖੰਨਾ ਨਜ਼ਦੀਕ ਪਿੰਡ ਖੇੜੀ ਨੌਧ ਸਿੰਘ ‘ਚ ਅੱਜ ਦੋ ਵਜੇ ਹੋਵੇਗਾ ਸਰਦੂਲ ਸਿਕੰਦਰ ਦਾ ਸਸਕਾਰ

Vivek Sharma

Leave a Comment