channel punjabi
Canada International News

ਟਰੂਡੋ ਨੇ ਸੀਈਆਰਬੀ ਵਧਾਉਣ ਦਾ ਕੀਤਾ ਵਾਅਦਾ

ਕੈਨੇਡਾ: ਜਿੱਥੇ ਕੁਝ ਦਿਨ ਪਹਿਲਾਂ ਲੋਕ ਪਰੇਸ਼ਾਨ ਸੀ ਸੀਈਆਰਬੀ ਨੂੰ ਲੈ ਕੇ ਸਰਕਾਰ ਵੱਲੋਂ ਦਿੱਤੀ ਜਾਣ ਵਾਲੀ ਚੇਤਾਵਨੀ ਤੋਂ, ਤੇ ਕਈਆਂ ਨੂੰ ਚਿੰਤਾ ਸੀ ਕਿ ਪੈਸੇ ਵਾਪਿਸ ਮੋੜਨੇ ਪੈ ਸਕਦੇ ਹਨ ਇਸਦੇ ਨਾਲ ਹੀ ਕਈ ਕੈਨੇਡਾ ਐਮਰਜੈਂਸੀ ਪ੍ਰਤਿਿਕਰਿਆ ਲਾਭ ਖਤਮ ਹੋਣ ਬਾਰੇ ਸੋਚ ਰਹੇ ਸਨ ਉਨ੍ਹਾਂ ਲਈ ਰਾਹਤ ਭਰੀ ਖਬਰ ਇਹ ਹੈ ਕਿ ਕੈਨੇਡਾ ਸਰਕਾਰ  ਸੀਈਆਰਬੀ ਨੂੰ ਹੋਰ ਅੱਗੇ ਵਧਾਉਣ ਤੇ ਵਿਚਾਰ ਕਰ ਰਹੀ ਹੈ।
ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਐਲਾਨ ਕੀਤਾ ਹੈ ਕਿ ਫੈਡਰਲ ਸਰਕਾਰ ਅਗਲੇ ਡਿਨਾਂ ਵਿੱਚ ਆਉਣ ਵਾਲੇ ਵੇਰਵਿਆਂ ਦੇ ਨਾਲ,ਕੈਨੇਡਾ ਦੇ ਐਮਰਜੈਂਸੀ ਪ੍ਰਤਿਕਿਰਆ ਲਾਭ (ਸੀਈਆਰਬੀ) ਵਿੱਚ ਵਾਧਾ ਕਰੇਗੀ।ਦਸਣਯੋਗ ਹੈ ਕਿ 16 ਹਫ਼ਤੇ ਮਿੱਥੇ ਸਨ ਇਸ ਰਾਹਤ ਰਾਸ਼ੀ ਮਿਆਦ ਦੇ, ਪਰ ਹੁਣ ਇਸਨੂੰ ਹੋਰ ਅੱਗੇ ਵਧਾਇਆ ਜਾਵੇਗਾ। ਇਹ ਰਾਹਤ ਖਾਸ ਕਰਕੇ ਉਨ੍ਹਾਂ ਲਈ ਹੈ ਜੋ ਅਜੇ ਵੀ ਕੋਵਿਡ-19 ਕਰਕੇ ਆਪਣੇ ਕੰਮਾਂ ਕਾਰਾਂ ਤੇ ਨਹੀਂ ਜਾ ਸਕਦੇ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਇਸ ਮੌਕੇ ਕਿਹਾ ਹੈ ਕਿ ਉਹ ਬਹੁਤ ਸਾਰੀਆਂ ਚੀਜ਼ਾਂ ਨੂੰ ਲੋਕਾਂ ਦੇ ਲਈ ਦੇਖਣਾ ਸ਼ੁਰੂ ਕਰ ਰਹੇ ਹਨ। ਉਹ ਜਾਣਦੇ ਨੇ ਕੀ ਬਹੁਤ ਸਾਰੇ ਕੈਨੇਡੀਅਨ ਇਸ ਵੇਲੇ ਸੰਘਰਸ਼ ਕਰ ਰਹੇ ਹਨ। ਉਨ੍ਹਾਂ ਨਾਲ ਇਹ ਵੀ ਕਿਹਾ ਕਿ ਜੇ ਤੁਹਾਨੂੰ ਨੌਕਰੀ ਹਾਸਿਲ ਕਰਨ ਦੇ ਵਿੱਚ ਪਰੇਸ਼ਾਨੀ ਆ ਰਹੀ ਹੈ ਤਾਂ ਤੁਹਾਨੂੰ ਇਸ ਗੱਲ ਦੀ ਚਿੰਤਾ ਨਹੀਂ ਹੋਣੀ ਚਾਹੀਦੀ ਕਿ ਕੀ ਤੁਸੀ ਆਪਣੇ ਸੀਈਆਰਬੀ ਦੀ ਸੀਮਾ ਨੂੰ ਹਿੱਟ ਕੀਤਾ ਹੈ।

ਕੈਨੇਡਾ ਦੇ ਖ਼ਜ਼ਾਨਾ ਬੋਰਡ ਦੇ ਪ੍ਰਧਾਨ ਜੀਨ-ਯਵੇਸ ਡਕਲੋਸ(Jean-Yves Duclos ) ਨੇ ਕਿਹਾ ਹੈ ਸੀਈਆਰਬੀ ਦੀ ਸ਼ੁਰੂਆਤ ਹੋਣ ਤੋਂ ਬਾਅਦ ‘ਸਥਿਤੀ ਬਦਲ ਗਈ ਹੈ” ਦੇਸ਼ ਦੇ ਬਹੁਤ ਸਾਰੇ ਹਿਸਿਆਂ ਵਿੱਚ ਆਰਥਿਕਤਾ ਦੁਬਾਰਾ ਖੁੱਲ ਗਈ ਹੈ ।ਇਸ ਲਈ ਜਦੋਂ ਵਿਸਥਾਰ ਹੋਣ ਤੇ ਪ੍ਰੋਗਰਾਮ ਦੇ ‘ਨਵੇਂ ਮਾਪਦੰਡ’ ਹੋਣਗੇ ਉਨ੍ਹਾਂ ਨੂੰ ਵੀ ਰਸਮੀ ਤੌਰ ਤੇ ਐਲਾਨਿਆ ਜਾਵੇਗਾ।

ਸਰਕਾਰ ਨੇ ਅਪ੍ਰੈਲ ਤੋਂ ਜੂਨ ਦਰਮਿਆਨ 12 ਹਫ਼ਤਿਆਂ ਦੀ ਤਨਖਾਹ ਸਬਸਿਡੀ ਲਈ ਬਜਟ 73 ਬਿਲੀਅਨ ਡਾਲਰ ਤੋਂ ਘਟ ਕਰਕੇ 45 ਬਿਲੀਅਨ ਕਰ ਦਿਤੀ ਹੈ।ਦਸ ਦਈਏ 8 ਜੂਨ ਤੱਕ ,ਪ੍ਰੋਗਰਾਮ ਨੇ ਸਿਰਫ 10.5 ਬਿਲੀਅਨ ਡਾਲਰ ਦੀਆਂ ਤਨਖਾਹਾਂ ਦਾ ਭੁਗਤਾਨ ਕੀਤਾ ਹੈ। ਟਰੂਡੋ ਨੇ ਇਹ ਵੀ ਐਲਾਨ ਕੀਤਾ ਹੈ ਕਿ ਸ਼ੁੱਕਰਵਾਰ ਤੋਂ ਸ਼ੁਰੂ ਹੋ ਰਹੇ ਸੀਈਆਰਬੀ ਲਈ ਨਵੀਆਂ ਅਰਜ਼ੀਆਂ ਸਵੀਕਾਰ ਕਰਨੀਆਂ ਸ਼ੁਰੂ ਕਰੇਗੀ । ਸਰਕਾਰ  ਨੇ ਇਕੱਲੇ ਮਾਲਕਾਂ ਤੇ ਕਿਸਾਨਾਂ ਨੂੰ ਸ਼ਾਮਲ ਕਰਨ ਲਈ ਪ੍ਰੋਗਰਾਮ ਯੋਗਤਾ ਦਾ ਵਿਸਤਾਰ ਕੀਤਾ ਹੈ।

Related News

ਟੈਕਸਾਸ ‘ਚ ਤੂਫ਼ਾਨ ਹੰਨਾ ਨੇ ਮਚਾਈ ਤਬਾਹੀ , ਮੌਸਮ ਵਿਭਾਗ ਵਲੋਂ ਹਾਈ ਅਲਰਟ ਜਾਰੀ, ਇਕ ਹੋਰ ਤੂਫ਼ਾਨ ਨਾਲ ਵੀ ਕਰਨਾ ਪੈ ਸਕਦੈ ਸਾਮਨਾ

Rajneet Kaur

ਵੈਨਕੂਵਰ ਦੀ 2020 ਦੀ ਪੰਜਵੀਂ ਆਵਾਜਾਈ ਮੌਤ, ਮੋਟਰਸਾਈਕਲ ਸਵਾਰ ਦੀ ਹੋਈ ਮੌਤ

Rajneet Kaur

New Rules : ਅਮਰੀਕੀ ਫੌਜ ਵਿੱੱਚ ਮਹਿਲਾਵਾਂ ਨੂੰ ਲੰਬੇ ਬਾਲ ਰੱਖਣ, ਲਿਪਸਟਿਕ ਲਗਾਉਣ ਦੀ ਮਿਲੀ ਇਜਾਜ਼ਤ !

Vivek Sharma

Leave a Comment