channel punjabi
Canada International News North America

Trudeau ਸਰਕਾਰ ਨੇ ਕਿਵੇਂ ਨਜਿੱਠਿਆ Corona ਮਹਾਮਹਾਰੀ ਨਾਲ ਇਹ ਜਾਨਣ ਲਈ ਵਿਰੋਧੀ ਧਿਰਾਂ ਨੇ ਹਾਊਸ ਆਫ ਕਾਮਨਜ਼ ‘ਚ ਹੈਲਥ ਕਮੇਟੀ ਅੱਗੇ ਰਿਪੋਰਟ ਪੇਸ਼ ਕਰਨ ਲਈ ਪਾਇਆ ਮਤਾ

ਜਸਟਿਨ ਟਰੂਡੋ ਦਾ ਕਹਿਣਾ ਹੈ ਕਿ ਕੋਵਿਡ-19 ਬਾਰੇ ਫੈਡਰਲ ਸਰਕਾਰ ਦੀ ਹੁਣ ਤੱਕ ਦੀ ਕਾਰਗੁਜ਼ਾਰੀ ਦਾ ਅਧਿਐਨ ਕਰਨ ਲਈ ਹਾਊਸ ਆਫ ਕਾਮਨਜ਼ ਦੀ ਹੈਲਥ ਕਮੇਟੀ ਨੂੰ ਸਰਕਾਰ ਜਿੰਨਾਂ ਸੰਭਵ ਹੋ ਸਕੇਗਾ ਜਾਣਕਾਰੀ ਮੁਹੱਈਆ ਕਰਾਵੇਗੀ ਪਰ ਇਸ ਗੱਲ ਦੀ ਵੀ ਇੱਕ ਹੱਦ ਹੋਵੇਗੀ ਕਿ ਉਸ ਵਿੱਚੋਂ ਕਿੰਨੀ ਜਾਣਕਾਰੀ ਉਜਾਗਰ ਕੀਤੀ ਜਾਂਦੀ ਹੈ।

ਟਰੂਡੋ ਨੇ ਆਖਿਆ ਕਿ ਕੰਜ਼ਰਵੇਟਿਵਾਂ ਵੱਲੋਂ ਲਿਆਂਦੇ ਗਏ ਮਤੇ ਦੇ ਸਬੰਧ ਵਿੱਚ ਕਈ ਅਹਿਮ ਪ੍ਰਾਈਵੇਟ ਸੈਕਟਰਾਂ ਵੱਲੋਂ ਇਹ ਚਿੰਤਾ ਜ਼ਾਹਿਰ ਕੀਤੀ ਗਈ ਸੀ ਕਿ ਉਨ੍ਹਾਂ ਦੀ ਗੁਪਤ ਤੇ ਸੰਵੇਦਨਸ਼ੀਲ ਜਾਣਕਾਰੀ ਜੱਗ ਜਾਹਿਰ ਹੋਣ ਦਾ ਡਰ ਹੈ। ਟਰੂਡੋ ਨੇ ਆਖਿਆ ਕਿ ਅਸੀਂ ਕੈਨੇਡੀਅਨਾਂ ਨੂੰ ਖਤਰੇ ਵਿੱਚ ਪਾਏ ਬਿਨਾਂ ਜਿਨਾਂ ਪਾਰਦਰਸ਼ੀ ਹੋ ਸਕਿਆ ਰਹਿਣ ਦੀ ਕੋਸ਼ਿਸ਼ ਕਰਾਂਗੇ।

ਜ਼ਿਕਰਯੋਗ ਹੈ ਕਿ ਲਿਬਰਲਾਂ ਤੇ ਸਟੇਕਹੋਲਡਰਜ਼ ਦੀਆਂ ਚਿੰਤਾਵਾਂ ਦੇ ਬਾਵਜੂਦ ਸਾਰੀਆਂ ਪਾਰਟੀਆਂ ਵੱਲੋਂ ਕੰਜ਼ਰਵੇਟਿਵਾਂ ਦੇ ਲਿਆਂਦੇ ਇਸ ਮਤੇ ਨੂੰ ਪਾਸ ਕੀਤਾ ਗਿਆ ਕਿ ਕੋਵਿਡ-19 ਬਾਰੇ ਫੈਡਰਲ ਸਰਕਾਰ ਦੀ ਕਾਰਗੁਜ਼ਾਰੀ ਦਾ ਲੇਖਾ ਜੋਖਾ ਹੋਣਾ ਚਾਹੀਦਾ ਹੈ ਤੇ ਸਬੰਧਤ ਧਿਰ ਦੀ ਜਵਾਬਦੇਹੀ ਵੀ ਜ਼ਰੂਰੀ ਹੈ। ਮੰਗਲਵਾਰ ਨੂੰ ਐਨਡੀਪੀ ਆਗੂ ਜਗਮੀਤ ਸਿੰਘ ਨੇ ਆਖਿਆ ਕਿ ਇੰਜ ਲੱਗਦਾ ਹੈ ਕਿ ਲਿਬਰਲ ਆਗੂ ਆਪਣੀ ਜਵਾਬਦੇਹੀ ਤੈਅ ਕੀਤੇ ਜਾਣ ਤੋਂ ਡਰਦੇ ਹਨ। ਇਹ ਬਿਲਕੁਲ ਸਧਾਰਨ ਗੱਲ ਹੈ ਕਿ ਵਿਰੋਧੀ ਧਿਰ ਇਹ ਜਾਨਣ ਦਾ ਹੱਕ ਰੱਖਦੀ ਹੈ ਕਿ ਕੀ ਕੈਨੇਡੀਅਨਾਂ ਦੇ ਪੈਸੇ ਦਾ ਉਨ੍ਹਾਂ ਨੂੰ ਪੂਰਾ ਮੁੱਲ ਮੁੜ ਰਿਹਾ ਹੈ? ਅਜਿਹੇ ਸਵਾਲ ਬਿਲਕੁਲ ਪੁੱਛੇ ਜਾਣੇ ਚਾਹੀਦੇ ਹਨ।

Related News

ਓਂਟਾਰੀਓ ਸੂਬੇ ਵਿੱਚ 40 ਅਤੇ ਇਸ ਤੋਂ ਵੱਧ ਉਮਰ ਦੇ ਲੋਕਾਂ ਲਈ ਵੈਕਸੀਨੇਸ਼ਨ ਦਾ ਕੰਮ ਹੋਇਆ ਸ਼ੁਰੂ

Vivek Sharma

BIG NEWS: ਕੋਰੋਨਾ ਪ੍ਰਭਾਵਿਤਾਂ ਦੀ ਗਿਣਤੀ ਵਧਣ ਦੇ ਬਾਵਜੂਦ ਜ਼ਿਮਨੀ ਚੋਣਾਂ ਤੈਅ ਸਮੇਂ ਅਨੁਸਾਰ ਹੀ ਹੋਣਗੀਆਂ : ਜਸਟਿਨ ਟਰੂਡੋ

Vivek Sharma

ਸਤੰਬਰ ‘ਚ ਮੁੜ ਖੁੱਲਣਗੇ ਸਕੂਲ, ਯੂ.ਐਸ ‘ਚ ਕੈਨੇਡਾ ਨਾਲੋਂ ਵਿਦਿਆਰਥੀਆਂ ਲਈ ਵਧੇਰੇ ਹੋਵੇਗੀ ਸਖਤਾਈ

Rajneet Kaur

Leave a Comment