channel punjabi
Canada International News North America

ਵੈਨਕੁਵਰ ‘ਚ ਮਾਪਿਆਂ ਨੂੰ ਮਿੱਲੀ ਰਾਹਤ, ਬੱਚੇ ਕਰ ਸਕਦੇ ਹਨ ਆਨਲਾਈਨ ਪੜ੍ਹਾਈ

ਵੈਨਕੁਵਰ:  ਵੈਨਕੁਵਰ ਸਕੂਲ ਬੋਰਡ  ਦਾ ਕਹਿਣਾ ਹੈ ਕਿ ਇਹ ਉਨ੍ਹਾਂ ਮਾਪਿਆਂ ਲਈ ਇਕ ਬਦਲਵੀਂ ਬੈਕ-ਟੂ-ਸਕੂਲ ਯੋਜਨਾ ਤੇ ਕੰਮ ਕਰ ਰਹੇ ਹਨ ਜਿਹੜੇ ਮਾਂਪੇ ਆਪਣੇ ਬੱਚਿਆਂ ਨੂੰ ਸਕੂਲ ਭੇਜਣ ਤੋਂ ਡਰ ਰਹੇ ਹਨ। ਸੂਬੇ ‘ਚ ਕੋਵਿਡ 19 ਦੇ ਕੇਸ ਵਧਣ ਕਾਰਨ ਮਾਪੇ ਆਪਣੇ ਬੱਚਿਆਂ ਨੂੰ 10 ਸਤੰਬਰ ਨੂੰ ਸਕੂਲ ਭੇਜਣ ਤੋਂ ਗੁਰੇਜ ਕਰ ਰਹੇ ਸਨ। ਹੁਣ ਮਾਪੇ ਆਪਣੇ ਬੱਚਿਆਂ ਨੂੰ ਘਰ ਬੈਠ ਕੇ ਆਨਲਾਈਨ ਪੜ੍ਹਾਈ ਕਰਵਾ ਸਕਦੇ ਹਨ।

ਵੀਐਸਬੀ ਦਾ ਕਹਿਣਾ ਹੈ ਕਿ ਮਾਪਿਆਂ ‘ਤੇ ਹੋਏ ਸਰਵੇਖਣ ਦੇ ਬਾਅਦ ਇਹ ਅਸਥਾਈ ਪ੍ਰੋਗਰਾਮ ਬਣਾਇਆ ਜਾ ਰਿਹਾ ਹੈ ਅਤੇ ਇਸ ਦੇ ਵੇਰਵੇ ਅਗਲੇ ਹਫਤੇ ਉਪਲਬੱਧ ਹੋਣਗੇ। ਵਿਦਿਆਰਥੀ ਨੂੰ ਜ਼ਿਲਾ ਦੁਆਰਾ ਸੌਂਪੇ ਗਏ ਅਧਿਆਪਕ ਨਾਲ ਇਕ ਵਾਰ ਚੈਕ ਇਨ ਕਰਕੇ ਸਹਾਇਤਾ ਪ੍ਰਾਪਤ ਕੀਤੀ ਜਾਵੇਗੀ।

ਸੂਬੇ ਭਰ ਦੇ ਵਿਦਿਆਰਥੀ 10 ਸਤੰਬਰ ਤੋਂ ਕਲਾਸਾਂ ‘ਚ ਮੁੜ ਪੜ੍ਹਾਈ ਕਰਨ ਲਈ ਤਿਆਰੀ ਕਰ ਰਹੇ ਹਨ ਤੇ ਕੋਰੋਨਾ ਤੋਂ ਬਚਾਅ ਲਈ ਸਕੂਲਾਂ ਵਲੋਂ ਸਖਤ ਪ੍ਰਬੰਧ ਕੀਤੇ ਗਏ ਹਨ।  ਵੈਨਕੁਵਰ ਯੋਜਨਾ ‘ਚ ਬੱਚਿਆਂ ਦੀ ਪੜ੍ਹਾਈ ਲਈ 3 ਬਦਲ ਸ਼ਾਮਲ ਹਨ, ਪੂਰਾ ਸਮਾਂ ਪੜ੍ਹਾਈ, ਵਿਅਕਤੀਗਤ ਕਲਾਸ ਅਤੇ ਘਰੋਂ ਪੜ੍ਹਾਈ ਕਰਨਾ।

 

Related News

ਵੈਨਕੁਵਰ ਸਿਟੀ ਕੌਂਸਲ ਨੇ ਸੂਬੇ ਨੂੰ ਫਾਇਰਫਾਈਟਰਜ਼ ਅਤੇ ਪੁਲਿਸ ਵਾਲਿਆਂ ਨੂੰ COVID-19 ਟੀਕੇ ਨੂੰ ਪਹਿਲ ਦੇਣ ਲਈ ਪ੍ਰੇਰਿਆ

Rajneet Kaur

BIG NEWS : ਗੱਦੀ ਸੰਭਾਲਣ ਤੋਂ ਪਹਿਲਾਂ ਹੀ JOE BIDEN ਤੋਂ ਪ੍ਰੀਮੀਅਰ ਡੱਗ ਫੋਰਡ ਨੇ ਓਂਟਾਰੀਓ ਲਈ ਮੰਗੀ ਮਦਦ ! ਪੁਰਾਣੇ ਰਿਸ਼ਤਿਆਂ ਦਾ ਦਿੱਤਾ ਹਵਾਲਾ !

Vivek Sharma

ਕੈਨੇਡਾ ਦੇ ਕਈ ਸੂਬਿਆਂ ਵਿਚ ਸੋਮਵਾਰ ਤੋਂ ਵੈਕਸੀਨੇਸ਼ਨ ਦੀ ਪ੍ਰਕਿਰਿਆ ਹੋਵੇਗੀ ਤੇਜ਼

Vivek Sharma

Leave a Comment