Channel Punjabi
Canada International News North America

ਰਿਟਰਨ ਟੂ ਸਕੂਲ ਪਲੈਨ ਨੂੰ ਲਾਗੂ ਕਰਨ ‘ਤੇ 250 ਮਿਲੀਅਨ ਡਾਲਰ ਦਾ ਆਵੇਗਾ ਖਰਚ: TDSB

ਟੋਰਾਂਟੋ : ਟੋਰਾਂਟੋ ਡਿਸਟ੍ਰਿਕਟ ਸਕੂਲ ਬੋਰਡ (Toronto District School Board (TDSB) ਦਾ ਕਹਿਣਾ ਹੈ ਕਿ ਇਸ ਸਾਲ ਦੇ ਅੰਤ ਵਿੱਚ ਰਿਟਰਨ ਟੂ ਸਕੂਲ ਪਲੈਨ ਨੂੰ ਲਾਗੂ ਕਰਨ ਉੱਤੇ 250 ਮਿਲੀਅਨ ਡਾਲਰ ਖਰਚ ਹੋ ਸਕਦੇ ਹਨ।

ਟੀਡੀਐਸਬੀ (TDSB) ਵੱਲੋਂ ਤਿਆਰ ਕੀਤੇ ਗਏ ਇੱਕ ਦਸਤਾਵੇਜ਼ ਮੁਤਾਬਕ ਕਈ ਤਰ੍ਹਾਂ ਦੇ ਪਰੀਪੇਖ ਧਿਆਨ ਵਿੱਚ ਰੱਖੇ ਗਏ ਹਨ ਜਿਵੇਂ ਕਿ ਹਫਤੇ ਵਿੱਚ ਪੰਜ ਦਿਨਾਂ ਲਈ ਫੇਸ-ਟੂ-ਫੇਸ (Face to face) ਲਰਨਿੰਗ, ਜਿਸ ਵਿੱਚ ਗ੍ਰੇਡ ਦੇ ਹਿਸਾਬ ਨਾਲ ਕਲਾਸ ਦਾ ਆਕਾਰ ਨਿਰਭਰ ਕਰੇਗਾ। ਇਸ ਵਿੱਚ 15 ਜਾਂ ਜਿ਼ਆਦਾ ਵਿਦਿਆਰਥੀ ਵੀ ਹਿੱਸਾ ਲੈ ਸਕਣਗੇ।

ਟੀਡੀਐਸਬੀ (TDSB) ਨੇ ਆਖਿਆ ਕਿ ਐਲੀਮੈਂਟਰੀ ਪੱਧਰ ਉੱਤੇ 15 ਵਿਦਿਆਰਥੀਆਂ ਨੂੰ ਪੂਰਾ ਦਿਨ ਇੱਕ ਅਧਿਆਪਕ ਵੱਲੋਂ ਪੜ੍ਹਾਏ ਜਾਣ ਲਈ 2500 ਵਾਧੂ ਅਧਿਆਪਕ ਚਾਹੀਦੇ ਹੋਣਗੇ ਜਿਸ ਉੱਤੇ ਲੱਗਭੱਗ 250 ਮਿਲੀਅਨ ਡਾਲਰ ਖਰਚ ਆਵੇਗਾ। ਇਸੇ ਮਾਡਲ ਤਹਿਤ ਜੇ ਕਲਾਸ ਦਾ ਸਮਾਂ 48 ਮਿੰਟ ਵੀ ਘਟਾ ਦਿੱਤਾ ਜਾਂਦਾ ਹੈ ਤਾਂ ਵੀ 1,000 ਵਾਧੂ ਅਧਿਆਪਕ ਚਾਹੀਦੇ ਹੋਣਗੇ ਜਿਨ੍ਹਾਂ ਉੱਤੇ 100 ਮਿਲੀਅਨ ਡਾਲਰ ਖਰਚ ਆਵੇਗਾ। ਹਰੇਕ ਪਰੀਪੇਖ ਵਿੱਚ ਸਾਰੇ ਵਿਸ਼ੇ ਕਵਰ ਕਰਨ ਲਈ ਅਧਿਆਪਕਾਂ ਦੀ ਲੋੜ ਤਾਂ ਹੋਵੇਗੀ ਹੀ ਤੇ ਸਹਿਯੋਗੀਆਂ ਨੂੰ ਰਲਵੀਆਂ ਮਿਲਵੀਆਂ ਕਲਾਸਾਂ ਦਿੱਤੀਆਂ ਜਾ ਸਕਦੀਆਂ ਹਨ।

ਟੀਡੀਐਸਬੀ (TDSB) ਨੇ ਇਹ ਵੀ ਆਖਿਆ ਕਿ ਯੋਗ ਸਟਾਫ ਦੀ ਘਾਟ ਕਾਰਨ ਫਰੈਂਚ ਭਾਸ਼ਾ ਦੀਆਂ ਕਲਾਸਾਂ ਲਈ ਲੋੜੀਂਦਾ ਸਟਾਫ ਉਪਲਬਧ ਨਹੀਂ ਹੈ। ਟੀਡੀਐਸਬੀ ਨੇ ਦੂਜੇ ਮਾਡਲਾਂ ਦੀ ਵੀ ਗੱਲ ਕੀਤੀ। ਇਸ ਤੋਂ ਇਲਾਵਾ ਟੀਡੀਐਸਬੀ ਦਾ ਕਹਿਣਾ ਹੈ ਕਿ ਸਕੂਲ ਯੀਅਰ ਦੇ ਪਹਿਲੇ ਚਾਰ ਮਹੀਨਿਆਂ ਲਈ ਪੀਪੀਈ, ਵਾਧੂ ਸਟਾਫ ਤੇ ਕਲੀਨਿੰਗ ਤੋਂ ਇਲਾਵਾ ਵਿਦਿਆਰਥੀਆਂ ਨੂੰ ਸਹਿਯੋਗ ਦੇਣ ਲਈ ਅਮਲੇ ਦੀ ਲੋੜ ਹੋਵੇਗੀ ਜਿਸ ਵਾਸਤੇ 22.5 ਮਿਲੀਅਨ ਡਾਲਰ ਚਾਹੀਦੇ ਹੋਣਗੇ।

ਸਿੱਖਿਆ ਮੰਤਰਾਲੇ ਵੱਲੋਂ ਪ੍ਰੋਵਿੰਸ ਭਰ ਦੇ ਸਕੂਲ ਬੋਰਡਜ਼ ਨੂੰ ਤਿੰਨ ਤਰ੍ਹਾਂ ਦੀਆਂ ਸੰਭਾਵਨਾਂ ਉੱਤੇ ਵਿਚਾਰ ਕਰਨ ਲਈ ਆਖਿਆ ਗਿਆ ਹੈ। ਕੋਵਿਡ-19 ਸਬੰਧੀ ਪੂਰੇ ਮਾਪਦੰਡਾਂ ਨਾਲ ਕਲਾਸ ਵਿੱਚ ਪੂਰਾ ਸਮਾਂ ਪੜ੍ਹਾਈ, ਸਕੂਲ ਤੇ ਰਿਮੋਟ ਲਰਨਿੰਗ ਦਾ ਹਾਈਬ੍ਰਿਡ ਮਾਡਲ, ਪੂਰਾ ਸਮਾਂ ਰਿਮੋਟ ਲਰਨਿੰਗ। ਇਸ ਦੌਰਾਨ ਪ੍ਰੀਮੀਅਰ ਡੱਗ ਫੋਰਡ ਨੇ ਆਖਿਆ ਕਿ ਉਨ੍ਹਾਂ ਵੱਲੋਂ ਫੁੱਲ ਟਾਈਮ ਕਲਾਸਾਂ ਵਿੱਚ ਪੜ੍ਹਾਈ ਨੂੰ ਹੀ ਤਰਜੀਹ ਦਿੱਤੀ ਜਾਵੇਗੀ।

Related News

WHO ਮੁੱਖੀ ਨੇ ਕਿਹਾ, ਕੋਰੋਨਾ ਮਹਾਮਾਂਰੀ ‘ਤੇ ਰਾਜਨੀਤੀ ਨਾ ਕਰਨ ਵਿਸ਼ਵ ਦੇ ਨੇਤਾ

team punjabi

ਅਲਬਰਟਾ ਨੇ ਐਤਵਾਰ ਨੂੰ ਨਵਾਂ ਰਿਕਾਰਡ ਕੀਤਾ ਦਰਜ, ਕੋਵਿਡ 19 ਕਾਰਨ 22 ਲੋਕਾਂ ਦੀ ਮੌਤ

Rajneet Kaur

ਫ੍ਰੇਜ਼ਰ ਹੈਲਥ ਨੇ ਚਿਲੀਵੈਕ ਡਾਂਸ ਅਕੈਡਮੀ ਵਿੱਚ ਕੋਵਿਡ -19 ਫੈਲਣ ਦੀ ਕੀਤੀ ਘੋਸ਼ਣਾ

Rajneet Kaur

Leave a Comment

[et_bloom_inline optin_id="optin_3"]