channel punjabi
Canada International News North America

ਟੋਰਾਂਟੋ ‘ਚ ਇਕ ਪੰਜਾਬੀ ਨੌਜਵਾਨ ਦਾ ਹੋਇਆ ਕਤਲ ,ਜਾਂਚ ਸ਼ੁਰੂ

ਟੋਰਾਂਟੋ: ਟੋਰਾਂਟੋ ‘ਚ ਇਕ ਪੰਜਾਬੀ ਨੌਜਵਾਨ ਦਾ ਹੋਇਆ ਕਤਲ । ਜੋ ਕਿ ਪਿਛਲੇ ਕਈ ਮਹੀਨੇ ਤੋਂ ਵੈਸਟ ਹੰਬਰ ਟਰਾਇਲ ‘ਤੇ ਸਥਿਤ ਪੁਲ ਦੇ ਹੇਠਾਂ ਰਹਿ ਰਿਹਾ ਸੀ। ਜਿਥੇ ਉਸਦੀ ਲਾਸ਼ ਨੂੰ ਸੋਮਵਾਰ ਸਵੇਰੇ ਲੇਬਰ ਡੇਅ ਵਾਲੇ ਦਿਨ ਜੌਗਿੰਗ ਕਰ ਰਹੇ ਇਕ ਵਿਅਕਤੀ ਨੇ ਦੇਖਿਆ ਅਤੇ ਪੁਲਿਸ ਨੂੰ ਸ਼ਿਕਾਇਤ ਦਿੱਤੀ ।

ਪੁਲਿਸ ਮੁਤਾਬਕ 38-39 ਸਾਲ ਦੇ ਰਾਮਪ੍ਰੀਤ ਸਿੰਘ ਉਰਫ਼ ਪੀਟਰ ਦੀ ਲਾਸ਼ ਹਾਈਵੇਅ 27 ਦੇ ਪੁਲ ਨੇੜੇਓਂ ਮਿਲੀ। । ਹੰਬਰ ਕਾਲਜ ਬੁਲੇਵਾਰਡ ਦੇ ਦੱਖਣ ਵੱਲ ਮਿਲੀ ਮ੍ਰਿਤਕ ਦੀ ਦੇਹ ‘ਤੇ ਡੂੰਘੇ ਜ਼ਖ਼ਮਾਂ ਦੇ ਨਿਸ਼ਾਨ ਸਾਫ਼ ਨਜ਼ਰ ਆ ਰਹੇ ਸਨ।

ਐਮਰਜੰਸੀ ਅਧਿਕਾਰੀਆਂ ਨੇ ਰਾਮਪ੍ਰੀਤ ਸਿੰਘ ਨੂੰ ਮੁਢਲੀ ਸਹਾਇਤਾ ਦੇਣ ਦਾ ਯਤਨ ਕੀਤਾ ਪਰ ਉਹ ਦਮ ਤੋੜ ਚੁੱਕਿਆ ਸੀ। ਪੁਲਿਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇ ਕਿਸੇ ਨੇ 7 ਸਤੰਬਰ ਦੀ ਸਵੇਰ ਰਾਮਪ੍ਰੀਤ ਸਿੰਘ ਨੂੰ ਜਿਊਂਦਾ ਦੇਖਿਆ ਹੋਵੇ ਜਾਂ ਇਲਾਕੇ ਵਿਚ ਕੋਈ ਸ਼ੱਕੀ ਸਰਗਰਮੀ ਦੇਖੀ ਹੋਵੇ ਤਾਂ ਤੁਰੰਤ 416-808- 7400 ‘ਤੇ ਸੰਪਰਕ ਕਰੇ। ਗੁਪਤ ਤਰੀਕੇ ਨਾਲ ਜਾਣਕਾਰੀ ਦੇਣ ਲਈ ਕਾਈਮ ਸਟ੍ਰੌਪਰਜ਼ ਨਾਲ 416-222-8477 ਤੇ ਗੱਲ ਕੀਤੀ ਜਾ ਸਕਦੀ ਹੈ।

Related News

ਕੈਨੇਡਾ: ਵਿਅਕਤੀ ਨੇ ਥੁੱਕਿਆ ਔਰਤ ‘ਤੇ ਅਤੇ ਮਾਸਕ ਪਹਿਨਣ ਤੋਂ ਕੀਤਾ ਇਨਕਾਰ, ਔਰਤ ਨੂੰ ਪਿਆ ਦਿਲ ਦਾ ਦੌਰਾ

Rajneet Kaur

ਕੋਰੋਨਾ ਕਾਰਨ ਇਸ ਵਾਰ ‘ਲੇਬਰ ਡੇ ਪਰੇਡ’ ਦੀ ਥਾਂ ਹੋਣਗੇ ਵੱਖਰੇ ਪ੍ਰੋਗਰਾਮ

Vivek Sharma

ਸ੍ਰੀ ਰਾਮ ਮੰਦਰ ਲਈ ਨੀਂਹ ਪੱਥਰ ਰੱਖਣ ‘ਤੇ ਭਾਰਤੀ- ਅਮਰੀਕੀ ਭਾਈਚਾਰੇ ਨੇ ਮਨਾਈ ਖੁਸ਼ੀ, PM ਮੋਦੀ ਦੇ ਸਮਾਗਮ ਦਾ ਕੀਤਾ ਗਿਆ ਲਾਈਵ ਪ੍ਰਸਾਰਨ

Vivek Sharma

Leave a Comment