channel punjabi
Canada International News North America

ਟੋਰਾਂਟੋ ‘ਚ 73 ਸਾਲਾਂ ਬਜ਼ੁਰਗ ਨੇ 104 ਦਿਨ ICU ‘ਚ ਰਹਿ ਕੇ ਕੋਰੋਨਾ ਵਾਇਰਸ ਨੂੰ ਦਿੱਤੀ ਮਾਤ

ਟੋਰਾਂਟੋ : ਟੋਰਾਂਟੋ ‘ਚ 73 ਸਾਲਾਂ ਬਜ਼ੁਰਗ ਬਰੂਨੋ ਲੂਜ਼ੋ ਨੇ ਆਈਸੀਯੂ (ICU) ‘ਚ 104 ਦਿਨ ਬਿਤਾਉਣ ਤੋਂ ਬਾਅਦ ਕੋਰੋਨਾ ਵਾਇਰਸ ਨੂੰ ਮਾਤ ਦਿਤੀ ਯਾਨੀ ਕਿ ਹੁਣ ਰਿਕਵਰੀ ਹੋਣੀ ਸ਼ੂਰੂ ਹੋ ਗਈ ਹੈ। ਬਰੂਨੋ ਲੂਜ਼ੋ ਟੋਰਾਂਟੋ ਦੇ ਹੰਬਰ ਰਿਵਰ ਹਸਪਤਾਲ (Humber River Hospital) ‘ਚ ਦਾਖਲ ਹੋਣ ਵਾਲੇ ਪਹਿਲੇ ਕੋਰੋਨਾ ਵਾਇਰਸ ਮਰੀਜ਼ ਸਨ । ਉਸ ਤੋਂ ਬਾਅਦ ਬਰੂਨੋ ਨੇ 104 ਦਿਨਾਂ ਲਈ ਹਸਪਤਾਲ ਦੀ ਇੰਟੈਂਸਿਵ ਕੇਅਰ ਯੂਨਿਟ ‘ਚ ਵਾਇਰਸ ਵਿਰੁੱਧ ਲੜਾਈ ਲੜੀ।

ਇਹ ਬਜ਼ੁਰਗ ਮਾਰਚ ਮਹੀਨੇ ਤੋਂ ਕੋਰੋਨਾ ਵਾਇਰਸ ਦਾ ਇਲਾਜ ਕਰਵਾ ਰਿਹਾ ਸੀ ਅਤੇ ਇਸਦੀ ਧੀ ਨੂੰ ਆਹੀਂ ਚਿੰਤਾ ਸੀ ਕਿ ਉਸਦਾ ਪਿਤਾ ਬਚ ਵੀ ਸਕੇਗਾ ਜਾ ਨਹੀਂ। ਹੰਬਰ ਰਿਵਰ ਹਸਪਤਾਲ ਦੇ ਡਾਕਟਰ, ਸੰਜੇ ਮਨੋਚਾ (Dr. Sanjay Manocha) ਨੇ ਕਿਹਾ, “ਜਦੋਂ ਉਹ ਆਈਸੀਯੂ ਵਿਚ ਆਇਆ ਤਾਂ ਅਸੀਂ ਬਹੁਤ ਚਿੰਤਤ ਸੀ। “ਉਹ ਬਹੁਤ ਗੰਭੀਰ ਤੌਰ ‘ਤੇ ਬਿਮਾਰ ਸੀ ਜਿਸ ਨੂੰ ਵੈਂਟੀਲੇਟਰ’ ਤੇ ਜਾਣ ਲਈ ਜੀਵਨ ਸਹਾਇਤਾ ਦੀ ਜ਼ਰੂਰਤ ਸੀ ਅਤੇ ਆਈਸੀਯੂ ਵਿੱਚ ਆਪਣੀ ਯਾਤਰਾ ਦੌਰਾਨ ਕਈ ਵਾਰ ਅਜਿਹਾ ਹੋਇਆ ਸੀ ਜਦੋਂ ਸਾਨੂੰ ਯਕੀਨ ਨਹੀਂ ਹੁੰਦਾ ਸੀ ਕਿ ਉਹ ਬਚ ਜਾਵੇਗਾ।”

ਲੂਜ਼ੋ ਨੂੰ ਕੁਝ ਦਿਨ ਪਹਿਲਾਂ ਹੀ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ । ਫਿਲਹਾਲ ਉਹ ਹੁਣ ਟੋਰਾਂਟੋ ਦੇ ਰਨੀਮੇਡ ਹੈਲਥ ਕੇਅਰ (Runnymede Healthcare Centre ) ਵਿੱਚ ਹਨ ਅਤੇ 29 ਅਗਸਤ ਤੱਕ ਘਰ ਵਾਪਸ ਜਾਣ ਦੀ ਯੌਜਨਾ ਬਣਾ ਰਹੇ ਹਨ।

ਪਰਿਵਾਰ ਨੂੰ ਉਮੀਦ ਨਹੀਂ ਸੀ ਕਿ ਇਸ ਬਿਮਾਰੀ ਤੋਂ ਉਹ ਬਚ ਵੀ ਸਕੇਗਾ ਕੇ ਨਹੀਂ,ਪਰ ਉਹ ਬਚ ਗਿਆ ਤੇ 5 ਦਿਨਾਂ ਤੋਂ ਤੁਰ-ਫਿਰ ਰਿਹਾ ਹੈ,ਆਪਣਾ ਖਾਣਾ ਖਾ ਰਿਹਾ ਹੈ ਤੇ ਇਹ ਦੇਖ ਕੇ ਪਰਿਵਾਰ ਬਹੁਤ ਖੁਸ਼ ਹੈ।

Related News

ਅੱਤਵਾਦੀ ਸੰਗਠਨ ਨਾਲ ਸਬੰਧ ਹੋਣ ਦੇ ਇਲਜ਼ਾਮਾਂ ਤਹਿਤ ਪੁਲਿਸ ਨੇ ਇਕ ਮਹਿਲਾ ਨੂੰ ਕੀਤਾ ਗ੍ਰਿਫ਼ਤਾਰ

Vivek Sharma

ਓਨਟਾਰੀਓ ਨੇ ਟੋਅ ਟਰੱਕ ਇੰ ਉਦਯੋਗ ਵਿੱਚ ਹਿੰਸਾ ਦੇ ਜਵਾਬ ਵਿੱਚ ਨਵੇਂ ਨਿਯਮ ਕੀਤੇ ਪੇਸ਼

Rajneet Kaur

Moderna vaccine ਜਲਦ ਹੀ ਬੀ.ਸੀ ‘ਚ ਹੋਵੇਗੀ ਦਾਖਲ

Rajneet Kaur

Leave a Comment