channel punjabi
Canada International News North America Sticky

2021 ‘ਚ ਟੋਰਾਂਟੋ ਪੁਲਿਸ ਬਜਟ ‘ਚ ਕਟੌਤੀ ਕਰਨ ਦੇ ਮਤੇ ਖ਼ਿਲਾਫ ਹੋਈ ਵੋਟਿੰਗ

ਟੋਰਾਂਟੋ :     2021 ਵਿੱਚ ਟੋਰਾਂਟੋ ਪੁਲਿਸ ਬਜਟ ਵਿੱਚ 10 ਫੀਸਦੀ ਕਟੌਤੀ ਕਰਨ ਲਈ ਲਿਆਂਦੇ ਮਤੇ ਖਿਲਾਫ ਟੋਰਾਂਟੋ ਸਿਟੀ ਕਾਉਂਸਲ ਵੱਲੋਂ ਵੋਟ ਪਾਈ ਗਈ। ਇਸ ਮਤੇ ਦੇ ਖਿਲਾਫ 16 ਵੋਟਾਂ ਪਈਆਂ ਜਦਕਿ ਹੱਕ ਵਿੱਚ 8 ਵੋਟਾਂ ਹੀ ਪਈਆਂ। 10 ਫੀਸਦੀ ਕਟੌਤੀ ਦਾ ਮਤਲਬ 122 ਮਿਲੀਅਨ ਡਾਲਰ ਬਣਦਾ ਹੈ। ਇਹ ਮਤਾ ਕਾਉਂਸਲਰ ਜੋਸ਼ ਮੈਟਲੋਅ ਵੱਲੋਂ ਲਿਆਂਦਾ ਗਿਆ ਤੇ ਇਸ ਦੀ ਤਾਈਦ ਕਾਉਂਸਲਰ ਵੌਂਗ ਟੈਮ ਵੱਲੋਂ ਕੀਤੀ ਗਈ। ਸਿਟੀ ਕਾਉਂਸਲ ਦੀ ਵਰਚੂਅਲ ਮੀਟਿੰਗ ਸ਼ੁਰੂ ਹੋਣ ਤੋਂ ਕੁੱਝ ਸਮਾਂ ਬਾਅਦ ਹੀ ਮੈਟਲੋਅ ਨੇ ਆਪਣੇ ਮਤੇ ਨੂੰ ਏਜੰਡੇ ਤੋਂ ਹਟਾ ਲਿਆ ਤੇ ਇਸ ਨੂੰ ਮੇਅਰ ਜੌਹਨ ਟੋਰੀ ਵੱਲੋਂ ਪੇਸ਼ ਮਤੇ ਨਾਲ ਸੋਧ ਵਜੋਂ ਸ਼ਾਮਲ ਕਰ ਦਿੱਤਾ।

ਟੋਰੀ ਵੱਲੋਂ ਪੇਸ਼ ਮਤੇ ਵਿੱਚ ਗੈਰ ਹਿੰਸਕ ਕਾਲਜ ਦੇ ਸਬੰਧ ਵਿੱਚ ਪੁਲਿਸ ਅਧਿਕਾਰੀਆਂ ਵੱਲੋਂ ਪ੍ਰਤੀਕਿਰਿਆ ਪ੍ਰਗਟਾਏ ਜਾਣ ਦੇ ਤਰੀਕੇ ਵਿੱਚ ਤਬਦੀਲੀਆਂ ਕੀਤੇ ਜਾਣ ਦੀ ਮੰਗ ਕੀਤੀ ਗਈ ਸੀ। ਟੋਰੀ ਨੇ ਆਪਣੇ ਮਤੇ ਵਿੱਚ ਸਿਟੀ ਮੈਨੇਜਰ ਤੋਂ ਇਹ ਮੰਗ ਕੀਤੀ ਸੀ ਕਿ ਟੋਰਾਂਟੋ ਪੁਲਿਸ ਸਰਵਿਸਿਜ਼ ਬੋਰਡ ਨਾਲ ਸਲਾਹ ਮਸ਼ਵਰਾ ਕਰਕੇ ਕਮਿਊਨਿਟੀ ਸੇਫਟੀ ਲਈ ਬਦਲਵੇਂ ਮਾਡਲ ਤਿਆਰ ਕੀਤੇ ਜਾਣ। ਟੋਰੀ ਵੱਲੋਂ ਪ੍ਰਸਤਾਵਿਤ ਸੁਧਾਰ ਜਿਵੇਂ ਕਿ ਪ੍ਰਤੀਕਿਰਿਆ ਸਬੰਧੀ ਬਦਲਵੇਂ ਢੰਗ ਲੱਭਣ ਤੇ 2021 ਤੱਕ ਪੁਲਿਸ ਅਧਿਕਾਰੀਆਂ ਲਈ ਬਾਡੀ ਕੈਮਰਾਜ਼ ਲਾਜ਼ਮੀ ਕਰਨਾ ਆਦਿ ਕਾਉਂਸਲ ਵੱਲੋਂ ਪਾਸ ਕਰ ਦਿੱਤੇ ਗਏ। ਟੋਰੀ ਵੱਲੋਂ ਪ੍ਰੋਵਿੰਸ ਤੋਂ ਇਹ ਮੰਗ ਵੀ ਕੀਤੀ ਗਈ ਕਿ ਨਿਸ਼ਸਤਰੀਕਰਨ ਉੱਤੇ ਜ਼ੋਰ ਦੇਣ ਲਈ ਇਕਿਉਪਮੈਂਟ ਨੂੰ ਓਵਰਹਾਲ ਕਰਨ ਅਤੇ ਤਾਕਤ ਦੀ ਵਰਤੋਂ ਸਬੰਧੀ ਨਿਯਮਾਂ ਵਿੱਚ ਵੀ ਸੁਧਾਰ ਕੀਤਾ ਜਾਵੇ। ਟੋਰੀ ਨੇ ਆਪਣੇ ਮਤੇ ਵਿੱਚ ਇਹ ਵੀ ਆਖਿਆ ਕਿ ਟੋਰਾਂਟੋ ਪੁਲਿਸ ਸਰਵਿਸਿਜ਼ ਬੋਰਡ ਆਪਣੇ ਸਾਲਾਨਾ ਬਜਟ ਦਾ ਵਿਸ਼ਲੇਸ਼ਣ ਪੇਸ਼ ਕਰੇ, ਇਸ ਦੇ ਨਾਲ ਹੀ ਆਡੀਟਰ ਜਨਰਲ ਤੋਂ ਬਜਟ ਦਾ ਮੁਲਾਂਕਣ ਕਰਵਾਇਆ ਜਾਵੇ ਤੇ ਬਚਤ ਲਈ ਨਵੇਂ ਮੌਕਿਆਂ ਦੀ ਭਾਲ ਕੀਤੀ ਜਾਵੇ।

Related News

ਹੈਮਿਲਟਨ : ਅਪਾਰਟਮੈਂਟ ‘ਚ ਛੁਰੇਬਾਜ਼ੀ ਦੀ ਘਟਨਾ ਤੋਂ ਬਾਅਦ, ਇੱਕ ਵਿਅਕਤੀ ਨੂੰ ਕਤਲ ਦੀ ਕੋਸ਼ਿਸ਼ ਦੇ ਦੋਸ਼ ‘ਚ ਕੀਤਾ ਗਿਆ ਚਾਰਜ

Rajneet Kaur

ਅਮਰੀਕਾ ‘ਚ ਵੈਕਸੀਨੇਸ਼ਨ ਪ੍ਰਕਿਰਿਆ ਨੇ ਫੜੀ ਤੇਜ਼ੀ, UK ਵੈਰੀਐਂਟ ਦੇ 11,500 ਮਾਮਲਿਆਂ ਨੇ ਵਧਾਈ ਮਾਹਿਰਾਂ ਦੀ ਚਿੰਤਾ

Vivek Sharma

BIG NEWS : ਕੋਰੋਨਾ ਸਬੰਧੀ ਸਰਕਾਰੀ ਜਾਗਰੂਕਤਾ ਅਭਿਆਨ ‘ਚ ਮਾਹਿਰ ਕਰ ਰਹੇ ਨੇ ਅਤਿਕਥਨੀ : ਸਰਵੇਖਣ ਦੀ ਰਿਪੋਰਟ

Vivek Sharma

Leave a Comment