channel punjabi
International News USA

‘The Sikh 100’ : ਸਭ ਤੋਂ ਪ੍ਰਭਾਵਸ਼ਾਲੀ ਸਿੱਖਾਂ ਦੀ ਸੂਚੀ ਜਾਰੀ, ਤਖ਼ਤ ਸ੍ਰੀ ਹਜ਼ੂਰ ਸਾਹਿਬ ਦੇ ਜਥੇਦਾਰ ਗਿਆਨੀ ਕੁਲਵੰਤ ਸਿੰਘ ਪਹਿਲੇ ਨੰਬਰ ‘ਤੇ, ਮੁੱਖ ਮੰਤਰੀ ਕੈ.ਅਮਰਿੰਦਰ ਸਿੰਘ ਸਿਆਸਤਦਾਨਾਂ ‘ਚ ਮੋਹਰੀ

ਯੂ.ਕੇ. ਦੀ ਸਭ ਤੋਂ ਵੱਡੀ ਸਿੱਖ ਸੰਸਥਾ ‘ਦਿ ਸਿੱਖ ਗਰੁੱਪ’ ਵੱਲੋਂ 100 ਸਭ ਤੋਂ ਪ੍ਰਭਾਵਸ਼ਾਲੀ ਸਿੱਖਾਂ ਦੀ ਸੂਚੀ ਜਾਰੀ ਕੀਤੀ ਗਈ ਹੈ । ਪ੍ਰਭਾਵਸ਼ਾਲੀ ਸਿੱਖਾਂ ਦੀ ਸੂਚੀ ਦਾ ਇਹ 9ਵਾਂ ਐਡੀਸ਼ਨ ਹੈ। 26 ਮਿਲੀਅਨ ਸਿੱਖਾਂ ‘ਚੋਂ 100 ਪ੍ਰਭਾਵਸ਼ਾਲੀ ਸਿੱਖਾਂ ਦੀ ਸੂਚੀ ਤਿਆਰ ਕੀਤੀ ਗਈ ਹੈ। ਇਸ ਸੂਚੀ ਵਿੱਚ ਤਖ਼ਤ ਸ੍ਰੀ ਹਜ਼ੂਰ ਸਾਹਿਬ ਦੇ ਜਥੇਦਾਰ ਗਿਆਨੀ ਕੁਲਵੰਤ ਸਿੰਘ ਨੇ ਸਭ ਤੋਂ ਉਪਰਲਾ ਸਥਾਨ ਬਰਕਰਾਰ ਰੱਖਿਆ ਹੈ। ਸਾਲ 2020 ‘ਚ ਵਿਸ਼ਵ ਪੱਧਰ ‘ਤੇ ਸ਼ਕਤੀਸ਼ਾਲੀ 100 ਸਿੱਖਾਂ ‘ਚੋਂ ਬੀਬੀ ਜਗੀਰ ਕੌਰ ਨੇ ਦੂਜਾ ਸਥਾਨ ਹਾਸਲ ਕੀਤਾ ਹੈ। ਇਸੇ ਤਰ੍ਹਾਂ ਸ੍ਰੀ ਅਕਾਲ ਤਖ਼ਤ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਤੀਜਾ ਅਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਇਸ ਸੂਚੀ ‘ਚ ਚੌਥਾ ਸਥਾਨ ਹਾਸਲ ਹੋਇਆ ਹੈ। ਜਥੇਦਾਰ ਬਾਬਾ ਬਲਬੀਰ ਸਿੰਘ ਜੀ ਬੁੱਢਾ ਦਲ ਵਾਲਿਆਂ ਨੂੰ 5ਵਾਂ ਸਥਾਨ ਦਿੱਤਾ ਗਿਆ ਹੈ।‌ ਇੱਥੇ ਗੌਰ ਕਰਨ ਵਾਲੀ ਗੱਲ ਇਹ ਹੈ ਕਿ ਪਹਿਲੇ ਪੰਜਾਂ ਵਿੱਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਹੀ ਇਕੱਲੇ ਸਿਆਸਤਦਾਨ ਹਨ, ਭਾਵ ਇਹ ਕਿ ਇਸ ਸੂਚੀ ਅਨੁਸਾਰ ਪ੍ਰਭਾਵਸ਼ਾਲੀ ਸਿੱਖ ਸਿਆਸਤਦਾਨਾਂ ‘ਚ ਕੈਪਟਨ ਅਮਰਿੰਦਰ ਸਿੰਘ ਮੋਹਰੀ ਹਨ।

ਇਹਨਾਂ ਤੋਂ ਇਲਾਵਾ ਸੂਚੀ ਵਿੱਚ ਸ਼ਾਮਲ ਕੀਤੀਆਂ ਪਹਿਲੀਆਂ 10 ਸ਼ਖ਼ਸੀਅਤਾਂ ਵਿੱਚ ਸ਼ਾਮਲ ਹਨ :-

ਜਥੇਦਾਰ ਬਾਬਾ ਨਿਹਾਲ ਸਿੰਘ ਜੀ, ਤਰਨਾ ਦਲ ਵਾਲੇ (6ਵਾਂ ਸਥਾਨ)
ਬਾਬਾ ਇਕਬਾਲ ਸਿੰਘ ਜੀ, ਪ੍ਰੇਜਿਡੈਂਟ ਕਲਗੀਧਰ ਟਰੱਸਟ (7ਵਾਂ ਸਥਾਨ)
ਭਾਈ ਸਾਹਿਬ ਡਾ਼. ਮਹਿੰਦਰ ਸਿੰਘ (8ਵਾਂ ਸਥਾਨ)
ਪਦਮ ਸ਼੍ਰੀ ਬਾਬਾ ਸੇਵਾ ਸਿੰਘ ਜੀ, ਖਡੂਰ ਸਾਹਿਬ (9ਵਾਂ ਸਥਾਨ)
ਬਾਬਾ ਕਸ਼ਮੀਰ ਸਿੰਘ ਜੀ ਭੂਰੀ ਵਾਲੇ (10ਵਾਂ ਸਥਾਨ)
ਇਸ ਤੋਂ ਇਲਾਵਾ ਇਸ ਸੂਚੀ ਵਿੱਚ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ(12ਵਾਂ ਸਥਾਨ),ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ (13ਵਾਂ ਸਥਾਨ) ਸ਼ਾਮਲ ਕੀਤੇ ਗਏ ਹਨ।

ਕੈਨੇਡਾ ਦੇ ਸਿਆਸਤਦਾਨਾਂ ਨੂੰ ਵੀ ਇਸ ਲਿਸਟ ਵਿੱਚ ਸ਼ਾਮਲ ਕੀਤਾ ਗਿਆ ਹੈ। ਪ੍ਰਭਾਵਸ਼ਾਲੀ ਸਿੱਖਾਂ ਦੀ ਇਸ ਸੂਚੀ ਵਿੱਚ ਸ਼ਾਮਲ ਹਨ :-
ਸਰਬਜੀਤ ਸਿੰਘ ਮਰਵਾਹ, ਸੈਨੇਟਰ (14ਵਾਂ ਸਥਾਨ)
ਨਵਦੀਪ ਸਿੰਘ ਬੈਂਸ, ਸਾਬਕਾ ਕੈਬਨਿਟ ਮੰਤਰੀ, ਕੈਨੇਡਾ (15ਵਾਂ ਸਥਾਨ)
ਹਰਜੀਤ ਸਿੰਘ ਸੱਜਣ, ਰੱਖਿਆ ਮੰਤਰੀ, ਕੈਨੇਡਾ (16ਵਾਂ ਸਥਾਨ)
ਬਰਦੀਸ਼ ਕੌਰ ਚੱਗਰ, ਕੈਬਨਿਟ ਮੰਤਰੀ, ਕੈਨੇਡਾ (17ਵਾਂ ਸਥਾਨ)
ਸਾਬਕਾ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਅਤੇ ਸੁਖਬੀਰ ਬਾਦਲ ਨੇ ਇਸ ਸੂਚੀ ‘ਚ ਆਪਣੇ ਸਥਾਨ ਬਰਕਰਾਰ ਰੱਖੇ ਹਨ। ਸੁਖਬੀਰ ਬਾਦਲ ਨੂੰ ਇਸ ਸੂਚੀ ‘ਚ 18ਵਾਂ ਸਥਾਨ ਜਦਕਿ ਨਵਜੋਤ ਸਿੰਘ ਸਿੱਧੂ ਦਾ ਨਾਂ 30ਵੇਂ ਸਥਾਨ ‘ਤੇ ਹਨ।
ਹੋਰ ਪ੍ਰਭਾਵਸ਼ਾਲੀ ਸ਼ਖਸੀਅਤਾਂ ਵਿੱਚ ਸ਼ਾਮਲ ਹਨ,
ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ (19ਵਾਂ ਸਥਾਨ),
ਮਨਪ੍ਰੀਤ ਸਿੰਘ ਬਾਦਲ, ਵਿੱਤ ਮੰਤਰੀ ਪੰਜਾਬ, (20ਵਾਂ ਸਥਾਨ),
ਰਾਣਾ ਗੁਰਮੀਤ ਸਿੰਘ ਸੋਢੀ,ਖੇਡ ਮੰਤਰੀ ਪੰਜਾਬ (21ਵਾਂ ਸਥਾਨ),
ਮਨਜਿੰਦਰ ਸਿੰਘ ਸਿਰਸਾ,ਪ੍ਰਧਾਨ DSGMC (23ਵਾਂ ਸਥਾਨ)
ਸਰਦਾਰ ਸਤਵੰਤ ਸਿੰਘ, ਪ੍ਰਧਾਨ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (ਪੀਐਸਪੀਸੀਸੀ) 24ਵਾਂ ਸਥਾਨ,
ਪਿੰਗਲਵਾੜਾ ਸੁਸਾਇਟੀ ਦੀ ਪ੍ਰਧਾਨ ਡਾ. ਇੰਦਰਜੀਤ ਕੌਰ (25ਵਾਂ ਸਥਾਨ),
ਬੀਬੀ ਇੰਡੀਆਜੀਤ ਕੌਰ ਖਾਲਸਾ ਪ੍ਰਧਾਨ, 3 ਐਚ ਓ (26ਵਾਂ ਸਥਾਨ) ਦੇ ਨਾਂ ਵੀ ਸ਼ਾਮਲ ਹਨ।

‘The Sikh 100’ – ਜਿਸ ‘ਚ ਦਿਲਜੀਤ ਦੋਸਾਂਝ ਦਾ ਨਾਂ ਵੀ ਸਾਹਮਣੇ ਆਇਆ ਹੈ। ਇਸ ਨਾਲ ਇਕ ਵਾਰ ਫ਼ਿਰ ਪੰਜਾਬੀ ਕਲਾਕਾਰ ਭਾਈਚਾਰੇ ਦਾ ਨਾਂ ਰੌਸ਼ਨ ਹੋਇਆ ਹੈ। ‘ਦਿ ਸਿੱਖ ਗਰੁੱਪ’ ਵੱਲੋਂ ਇਹ ਲਿਸਟ ਬੀਤੇ ਦਿਨੀਂ ਸਾਂਝੀ ਕੀਤੀ ਗਈ ਹੈ।

ਦੱਸ ਦਈਏ ਕਿ ਇਸ ਲਿਸਟ ‘ਚ ਦਿਲਜੀਤ ਦੋਸਾਂਝ ਨੂੰ 62ਵਾਂ ਸਥਾਨ ਪ੍ਰਾਪਤ ਹੋਇਆ ਹੈ। ਦਿਲਜੀਤ ਦੋਸਾਂਝ ਤੋਂ ਇਲਾਵਾ ਇਸ ਸੂਚੀ ‘ਚ ਕਿਸੇ ਵੀ ਗਾਇਕ ਜਾਂ ਫ਼ਿਲਮੀ ਕਲਾਕਾਰ ਨੂੰ ਜਗ੍ਹਾ ਨਹੀਂ ਮਿਲੀ। ਦਿਲਜੀਤ ਨੇ ਆਪਣੇ ਗੀਤਾਂ ਤੇ ਫ਼ਿਲਮਾਂ ਰਾਹੀਂ ਪੰਜਾਬੀਆਂ ਦਾ ਨਾਂ ਦੁਨੀਆ ਭਰ ‘ਚ ਰੌਸ਼ਨ ਕੀਤਾ ਹੈ। ਉਥੇ ਹੀ ਖੇਤੀ ਕਾਨੂੰਨਾਂ ਦੇ ਵਿਰੋਧ ‘ਚ ਵੀ ਦਿਲਜੀਤ ਨੇ ਆਪਣੇ ਕੰਮ ਉੱਪਰ ਕਿਸਾਨੀ ਤੇ ਪੰਜਾਬ ਨੂੰ ਚੁਣਿਆ ਹੈ।

ਪੂਰੀ ਸੂਚੀ ਇਸ ਲਿੰਕ ਰਾਹੀਂ ਵੇਖੀ ਜਾ ਸਕਦੀ ਹੈ।

2020

Related News

ਦੁਨੀਆ ਭਰ ‘ਚ ਕੋਰੋਨਾ ਦੇ ਮਾਮਲੇ ਘਟੇ, ਪਰ ਇਹ ਸਮਾਂ ਢਿੱਲ ਦੇਣ ਦਾ ਨਹੀਂ : ਵਿਸ਼ਵ ਸਿਹਤ ਸੰਗਠਨ

Vivek Sharma

ਅਮਰੀਕਾ ਅੰਬਾਨੀ, ਅਡਾਨੀ ਵਪਾਰਕ ਸਮੂਹਾਂ ‘ਤੇ ਲਗਾ ਸਕਦੈ ਪਾਬੰਦੀਆਂ

Rajneet Kaur

ਕੈਨੇਡਾ ਵਿੱਚ ਨਹੀਂ ਵਰਤ ਸਕੋਗੇ ਪਲਾਸਟਿਕ ਵਾਲੇ ਉਤਪਾਦ, ਸਰਕਾਰ ਦਾ ਅਹਿਮ ਫੈਸਲਾ

Vivek Sharma

Leave a Comment