Channel Punjabi
Canada International News North America

ਦੋ ਕਿਸ਼ੋਰਾਂ ਨੇ ਲੜਾਈ ਦੌਰਾਨ ਇਕ ਦੂਜੇ ਤੇ ਚਾਕੂ ਨਾਲ ਕੀਤਾ ਹਮਲਾ

ਹਾਈਵੇਅ 1 ਦੇ ਨਾਲ ਜਾ ਰਹੀ ਇਕ ਪਾਰਟੀ ਬਸ ‘ਚ ਲੜਾਈ ਹੋਣ ਤੋਂ ਬਾਅਦ ਐਤਵਾਰ ਦੇਰ ਰਾਤ ਨੂੰ ਦੋ ਕਿਸ਼ੋਰਾਂ ਨੂੰ ਹਸਪਤਾਲ ਪਹੁੰਚਾਇਆ ਗਿਆ।
ਅੱਧੀ ਰਾਤ ਤੋਂ ਪਹਿਲਾਂ ਆਰ.ਸੀ.ਐਮ.ਪੀ ਨੂੰ ਬੁਲਾਇਆ ਗਿਆ। ਉਸ ਸਮੇਂ ਪਾਰਟੀ ਬਸ ਬਰਨਬੀ ਦੇ ਗਗਲਾਰਡੀ ਵੇਅ (Gaglardi Way ) ‘ਤੇ ਹਾਈਵੇਅ ਕਿਨਾਰੇ ਰੁੱਕ ਗਈ ਸੀ। ਗਵਾਹਾਂ ਨੇ ਦਸਿਆ ਕਿ ਯਾਤਰੀ ਬੱਸ ‘ਚੋਂ ਉਤਰ ਗਏ ਅਤੇ ਲੜਾਈ ਸ਼ੁਰੂ ਹੋ ਗਈ।

ਪੁਲਿਸ ਨੇ ਦਸਿਆ ਕਿ ਦੋਵੇਂ 17 ਸਾਲਾ ਦੇ ਲੜਕਿਆਂ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ ਹੈ। ਚਾਕੂ ਲਗਣ ਕਾਰਨ ਇਕ ਨੂੰ ਜਾਨਲੇਵਾ ਸਟਾਂ ਲੱਗੀਆਂ ਹਨ ਅਤੇ ਦੂਜੇ ਨੂੰ ਮਾਮੂਲੀ ਸਟਾਂ ਲੱਗੀਆਂ ਹਨ।

ਦਸ ਦਈਏ ਬਸ ਬਰਨਬੀ ਰਾਹੀਂ ਵੈਨਕੂਵਰ ਤੋਂ ਸਰੀ ਜਾ ਰਹੀ ਸੀ।
ਪੁਲਿਸ ਨੇ ਨੰਬਰ 604-646-9999 ਜਾਰੀ ਕੀਤਾ ਹੈ ਕਿਹਾ ਹੈ ਜਿੰਨ੍ਹਾਂ ਗਵਾਹਾਂ ਨੇ ਦੇਖਿਆ ਹੈ , ਜਿੰਨ੍ਹਾਂ ਕੋਲ ਜਾਣਕਾਰੀ ਹੈ ਉਹ ਬਰਨਬੀ ਆਰ.ਸੀ.ਐਮ.ਪੀ ਨਾਲ ਸਪੰਰਕ ਕਰਨ।
ਜਾਂ ਫਿਰ ਜੋ ਗੁਮਨਾਮ ਰਹਿਣਾ ਚਾਹੁੰਦੇ ਹਨ ਉਹ  Crime Stoppers at 1-800-222-TIPS. ਸਪੰਰਕ ਕਰਨ।

Related News

ਟੋਰਾਂਟੋ ਨੇ ਥੋਰਨ ਕਲਿਫ ਪਾਰਕ ‘ਚ ਟੀਕਾਕਰਨ ਵਾਲੀ ਥਾਂ ਦਾ ਕੀਤਾ ਐਲਾਨ , ਸ਼ਹਿਰ ਭਰ ਦੀਆਂ ਮੁਲਾਕਾਤਾਂ ਵਿੱਚ ਭਾਰੀ ਵਾਧਾ ਹੋਇਆ

Rajneet Kaur

ਬਲੈਕ ਕ੍ਰੀਕ ਡਰਾਈਵ ਨੇੜੇ ਦਿਨ ਦਿਹਾੜੇ ਹੋਈ ਸ਼ੂਟਿੰਗ ਵਿੱਚ ਇੱਕ ਵਿਅਕਤੀ ਜ਼ਖਮੀ

Rajneet Kaur

BIG NEWS : ਦੁਨੀਆ ਭਰ ਵਿੱਚ ਵਿਸਾਖੀ ਦੀ ਧੂਮ : ਕੈਨੇਡਾ ਦੇ ਪ੍ਰਧਾਨ ਮੰਤਰੀ ਤੋਂ ਲੈ ਕੇ ਵਿਰੋਧੀ ਧਿਰ ਦੇ ਆਗੂ ਨੇ ਦਿੱਤੀ ਵਿਸਾਖੀ ਦੀ ਵਧਾਈ

Vivek Sharma

Leave a Comment

[et_bloom_inline optin_id="optin_3"]