channel punjabi
Canada International News North America

ਅਮਰੀਕੀ ਕਾਂਗਰਸੀ ਮੈਂਬਰਾਂ ਨੇ ਕੈਨੇਡਾ-ਅਮਰੀਕਾ ਸਰਹੱਦ ਨੂੰ ਮੁੜ ਖੋਲ੍ਹਣ ਲਈ ਪਬਲਿਕ ਸੇਫਟੀ ਮੰਤਰੀ ਬਿੱਲ ਬਲੇਅਰ ਨੂੰ ਲਿੱਖਿਆ ਪੱਤਰ

ਓਟਾਵਾ : ਅਮਰੀਕੀ ਕਾਂਗਰਸ ਮੈਂਬਰਾਂ ਵੱਲੋਂ ਕੈਨੇਡਾ ਉੱਤੇ ਅਮਰੀਕਾ ਨਾਲ ਲੱਗਦੀ ਸਰਹੱਦ ਨੂੰ ਖੋਲ੍ਹਣ ਲਈ ਦਬਾਅ ਪਾਏ ਜਾਣ ਦੇ ਬਾਵਜੂਦ ਕੈਨੇਡੀਅਨਾਂ ਦਾ ਅਜਿਹਾ ਕਰਨ ਦਾ ਕੋਈ ਇਰਾਦਾ ਨਹੀਂ ਹੈ। ਪਬਲਿਕ ਸੇਫਟੀ ਮੰਤਰੀ ਬਿੱਲ ਬਲੇਅਰ ਨੂੰ ਲਿਖੇ ਖੁੱਲ੍ਹੇ ਪੱਤਰ ਵਿੱਚ 29 ਕਾਂਗਰਸ ਮੈਂਬਰਾਂ ਨੇ ਕੈਨੇਡਾ-ਅਮਰੀਕਾ ਬਾਰਡਰ ਨੂੰ ਪੜਾਅਵਾਰ ਖੋਲ੍ਹਣ ਦੀ ਮੰਗ ਕੀਤੀ ਹੈ, ਤੇ ਮੌਜੂਦਾ ਸਖ਼ਤ ਮਾਪਦੰਡਾਂ ਵਿੱਚ ਢਿੱਲ ਦਿੱਤੇ ਜਾਣ ਉੱਤੇ ਵਿਚਾਰ ਕਰਨ ਬਾਰੇ ਵੀ ਆਖਿਆ ਹੈ।

ਸਰਹੱਦ ਨਾਲ ਲੱਗਦੀਆਂ ਉੱਤਰੀ ਸਟੇਟਸ ਦੀ ਨੁਮਾਇੰਦਗੀ ਕਰਨ ਵਾਲੇ ਕਾਂਗਰਸ ਮੈਂਬਰਾਂ ਵੱਲੋਂ ਇਹ ਵੀ ਆਖਿਆ ਗਿਆ ਕਿ ਅਸੀਂ ਅਜੋਕੇ ਸਮੇਂ ਵਿੱਚ ਆਪਣੀਆਂ ਕਮਿਊਨਿਟੀਜ਼ ਦੀ ਸੇਫਟੀ ਸਬੰਧੀ ਚਿੰਤਾ ਨੂੰ ਸਮਝ ਸਕਦੇ ਹਾਂ ਪਰ ਆਰਥਿਕ ਗਤੀਵਿਧੀਆਂ ਨੂੰ ਹੌਲੀ-ਹੌਲੀ ਸ਼ੁਰੂ ਕੀਤਾ ਜਾਣਾ ਵੀ ਸਮੇਂ ਦੀ ਮੰਗ ਹੈ। ਜਿ਼ਕਰਯੋਗ ਹੈ ਕਿ ਕੈਨੇਡਾ-ਅਮਰੀਕਾ ਸਰਹੱਦ ਨੂੰ 21 ਜੁਲਾਈ ਤੱਕ ਬੰਦ ਰੱਖਣ ਦੇ ਸਮਝੌਤੇ ਵਿੱਚ ਤੀਜੀ ਵਾਰੀ ਵਾਧਾ ਕੀਤੇ ਜਾਣ ਦੇ ਸਬੰਧ ਵਿੱਚ ਇਹ ਪੱਤਰ ਲਿਖਿਆ ਗਿਆ ਹੈ। ਅਮਰੀਕਾ ਵੱਲੋਂ ਵਾਰੀ ਵਾਰੀ ਅਜਿਹਾ ਦਬਾਅ ਪਾਏ ਜਾਣ ਦੇ ਬਾਵਜੂਦ ਕੈਨੇਡਾ ਦੀ ਡਿਪਟੀ ਪ੍ਰਧਾਨ ਮੰਤਰੀ ਕ੍ਰਿਸਟੀਆ ਫਰੀਲੈਂਡ ਦੀ ਤਰਜ਼ਮਾਨ ਨੇ ਇੱਕ ਬਿਆਨ ਜਾਰੀ ਕਰਕੇ ਇਹ ਸਪਸ਼ਟ ਕਰ ਦਿੱਤਾ ਕਿ ਇਸ ਸਮੇਂ ਉਨ੍ਹਾਂ ਲਈ ਕੈਨੇਡੀਅਨਾਂ ਦੀ ਸਿਹਤ ਤੇ ਸੇਫਟੀ ਸਭ ਤੋਂ ਵੱਡੀ ਤਰਜੀਹ ਹੈ

Related News

ਕੈਨੇਡਾ: ਗਾਇਕ ਜੈਜ਼ੀ ਬੀ ਅਤੇ ਪੰਜਾਬੀ ਫ਼ਿਲਮ ਇੰਡਸਟਰੀ ਦੇ ਦੇਸੀ ਰੌਕਸਟਾਰ ਗਿੱਪੀ ਗਰੇਵਾਲ ਦੇ ਬੱਚਿਆ ਨੇ ਕਿਸਾਨਾਂ ਦੇ ਸਮਰਥਨ ‘ਚ ਕੱਢੀ ਰੈਲੀ ‘ਚ ਲਿਆ ਹਿੱਸਾ

Rajneet Kaur

ਕੈਨੇਡਾ: ਕਿਸਾਨ ਜਥੇਬੰਦੀ ‘ਨੈਸ਼ਨਲ ਫਾਰਮਰ ਯੂਨੀਅਨ’ ਦੇ ਪ੍ਰਧਾਨ ਕੇਟੀ ਵਾਰਡ ਤੇ ਉਪ ਪ੍ਰਧਾਨ ਸਟੀਵਰਟ ਵੇਲਜ਼ ਨੇ ਭਾਰਤ ਦੇ ਕਿਸਾਨੀ ਸੰਘਰਸ਼ ਦਾ ਕੀਤਾ ਸਮਰਥਨ

Rajneet Kaur

ਅਮਰੀਕਾ ‘ਚ ਬਿਨਾਂ ਦਸਤਾਵੇਜ਼ਾਂ ਦੇ ਰਹਿ ਰਹੇ 1.1 ਕਰੋੜ ਲੋਕਾਂ ਨੂੰ ਦਿੱਤੀ ਜਾਵੇਗੀ ਨਾਗਰਿਕਤਾ : ਕਮਲਾ ਹੈਰਿਸ

Vivek Sharma

Leave a Comment