channel punjabi
Canada International News North America

ਸਰੀ ਸਿਟੀ ਦੀ ਮੰਗ : RCMP ਦੀ ਥਾਂ ਸਰੀ ਦੀ ਆਪਣੀ ਪੁਲਿਸ ਹੋਣੀ ਚਾਹੀਦੀ ਹੈ

ਕੋਵਿਡ-19  ਤੋਂ ਪਹਿਲਾਂ ਹੀ RCMP ਦੀ ਥਾਂ ਸਰੀ ਪੁਲਿਸ ਦੀ ਮੰਗ ਸਿਟੀ ਵਲੋਂ ਕੀਤੀ ਜਾ ਰਹੀ ਸੀ। ਪਰ  ਨੈਸ਼ਨਲ ਪੁਲਿਸ ਫੈਡਰੇਸ਼ਨ ਇੱਕ ਉਹ ਸੰਸਥਾ  ਜੋ 20,000 ਤੋਂ ਉਪਰ RCMP ਮੈਂਬਰਾਂ ਨੂੰ ਰਿਪਰੇਂਜੈਟ ਕਰਦੀ ਹੈ। ਇਨਾਂ ਵਲੋਂ ਸਰਵੇ ਕਰਵਾਇਆ ਗਿਆ, ਜਿਸਦਾ ਮਕਸਦ ਸੀ ਕਿ ਸਰੀ ਦੇ ਵਿੱਚ ਮੰਗ ਜੋ ਕੀਤੀ ਜਾ ਰਹੀ ਹੈ ਕਿ ਸਰੀ ਦੀ ਆਪਣੀ ਪੁਲਿਸ ਹੋਣੀ ਚਾਹੀਦੀ ਹੈ, ਕਿਉਂਕਿ ਅਪਰਾਧਿਕ ਗਰਾਫ ਬਹੁਤ ਵਧ ਰਿਹਾ ਸੀ ਜਿਸ ਕਰਕੇ ਲੋਕਾਂ ਦਾ ਕਹਿਣਾ ਸੀ ਕਿ RCMP ਤੋਂ ਕੰਟਰੋਲ ਨਹੀਂ ਹੋ ਰਿਹਾ। ਸਰਵੇ ‘ਚ ਪਤਾ ਲਗਾਇਆ ਕਿ ਪੁਲੀਸ ਫੋਰਸ ਦੇ ਮੈਂਬਰ ਤਾਂ ਕਈ ਭਰਤੀ ਕੀਤੇ ਜਾਣ ਦੀ ਗੱਲ ਆਖੀ ਜਾ ਰਹੀ ਹੈ ਪਰ ਕੋਣ-ਕੋਣ ਇਸ ਵਿਚ ਸ਼ਾਮਿਲ ਹੋਵੇਗਾ, ਕਿਸ ਤਰਾਂ ਦੇ ਬਦਲਾਅ ਦੀ ਤਿਆਰੀ ਹੈ, ਅਤੇ ਕੀ ਅਜੇ ਵੀ ਸਰੀ ਵਾਸੀ ਸਰੀ ਪੁਲਿਸ ਦੀ ਮੰਗ ਕਰਦੇ ਹਨ।

ਦੱਸ ਦਈਏ ਕਿ ਪਿਛਲੇ ਕਾਫੀ ਸਮੇਂ ਤੋਂ ਇਹ ਮੰਗ ਚਲ ਰਹੀ ਸੀ ਕੀ ਸਿਟੀ ਦੀ ਆਪਣੀ ਪੁਲਿਸ ਹੋਣੀ ਚਾਹੀਦੀ ਹੈ। ਡਗ ਮਕੰਲਮ ਵੀ ਸਰੀ ਪੁਲਿਸ ਦੀ ਮੰਗ ਕਰ ਚੁਕੇ ਹਨ। ਮਕੰਲਮ ਨੇ ਕਿਹਾ ਕਿ ਪਹਿਲੀ ਤਰਜੀਹ ਇੱਕ ਪੁਲਿਸ ਮੁਖੀ ਨੂੰ ਨੌਕਰੀ ‘ਤੇ ਰੱਖਣਾ ਹੈ, ਇਸ ਪ੍ਰਕਿਰਿਆ ਨੂੰ ਜਲਦ ਸ਼ੁਰੂ ਕੀਤਾ ਜਾਵੇਗਾ। ਬ੍ਰਾਇਨ ਸੌਵ ਨੇ ਕਿਹਾ ਕਿ ਪਿਛਲੇ ਪੰਜ ਸਾਲਾਂ ਵਿੱਚ ਕੈਨੇਡਾ ਭਰ ਵਿੱਚ ਪੁਲਿਸ ਭਰਤੀ ਕਰਨਾ ਮੁਸ਼ਕਲ ਹੁੰਦਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ “ਮੈਨੂੰ ਲਗਦਾ ਹੈ ਕਿ 800 ਜਾਂ ਇਸ ਤਰਾਂ ਦੇ ਲੋਕ ਬਣਾਉਣਾ ਅਤੇ ਲੱਭਣਾ ਇੱਕ ਚੁਣੌਤੀ ਹੋਵੇਗੀ ਜੋ ਥੋੜੇ ਸਮੇਂ ਵਿੱਚ ਬੀ.ਸੀ. ਦੇ ਲੋਅਰ ਮੇਨਲੈਂਡ ਵਿੱਚ ਪੁਲਿਸ ਅਧਿਕਾਰੀ ਬਣਨਾ ਚਾਹੁੰਦੇ ਹਨ। “

Related News

ਬਰੈਂਪਟਨ: ਹਸਪਤਾਲ ਦੇ ਗੁਰੂ ਨਾਨਕ ਐਮਰਜੈਂਸੀ ਵਿਭਾਗ ਨੂੰ ਮਿਲੇਗਾ ਨਵਾਂ ਤੇ ਵੱਡਾ ਸਾਈਨ, ਸਾਈਨ ਤੋਂ ਗੁਰੂ ਨਾਨਕ ਦੇਵ ਜੀ ਦੇ ਨਾਮ ਨੂੰ ਵਾਜਬ ਦੂਰੀ ਤੋਂ ਵੀ ਦੇਖਿਆ ਜਾ ਸਕੇਗਾ

Rajneet Kaur

US ELECTION : ਮੈਂ ਇੱਕ ਦੇਸ਼ਭਗਤ ਅਮਰੀਕੀ ਨਾਗਰਿਕ, ਰਿਪਬਲਿਕਨ ਪਾਰਟੀ ਦੇ ਦੋਸ਼ ਝੂਠੇ: ਕਮਲਾ ਹੈਰਿਸ

Vivek Sharma

100 ਦਿਨਾਂ ਬਾਅਦ ਨਿਊਜ਼ੀਲੈਂਡ ਵਿੱਚ ਕੋਰੋਨਾ ਦੀ ਦਸਤਕ, ਮੁੜ ਲਾਗੂ ਕੀਤੀ ਗਈ ਸਖ਼ਤ ਤਾਲਾਬੰਦੀ

Vivek Sharma

Leave a Comment