channel punjabi
International News

SHOCKING : ਲਾਹੌਰ ਕਿਲ੍ਹੇ ‘ਚ ਮਹਾਰਾਜਾ ਰਣਜੀਤ ਸਿੰਘ ਦੇ ਬੁੱਤ ਨੂੰ ਮੁੜ ਪਹੁੰਚਾਇਆ ਗਿਆ ਨੁਕਸਾਨ, ਘਟਨਾ ਦੀ ਭਾਰਤ ਨੇ ਕੀਤੀ ਜ਼ੋਰਦਾਰ ਨਿਖੇਧੀ

ਲਾਹੌਰ : ਦੁਨੀਆ ਸੁਧਰ ਸਕਦੀ ਹੈ ਪਰ ਪਾਕਿਸਤਾਨ ਕਦੇ ਨਹੀਂ ਸੁਧਰ ਸਕਦਾ, ਯਕੀਨ ਮੰਨੋਂ ਇਹ ਗੱਲ ਸੌ ਫ਼ੀਸਦੀ ਸਹੀ ਹੈ । ਨਫ਼ਰਤ, ਵੈਰ ਰੱਖਣਾ ਅਤੇ ਫਿਰਕੂ ਮਾਨਸਿਕਤਾ ਕੁਝ ਪਾਕਿਸਤਾਨੀਆਂ ਦੇ ਹੱਡਾਂ ਵਿਚ ਇਸ ਤਰ੍ਹਾਂ ਰਚ-ਵੱਸ ਗਈ ਹੈ ਕਿ ਸ਼ਾਇਦ ਉਹ ਇਸ ਤੋਂ ਬਿਨਾਂ ਜਿਊਂਦੇ ਹੀ ਨਹੀਂ ਰਹਿ ਸਕਦੇ । ਪਾਕਿਸਤਾਨ ਦੇ ਲਾਹੌਰ ਤੋਂ ਇਕ ਵਾਰ ਫਿਰ ਤੋਂ ਕੁਝ ਇਸੇ ਤਰ੍ਹਾਂ ਦੀ ਘਟਨਾ ਵਾਪਰੀ ਹੈ ਕਿ ਜਿਸਨੂੰ ਜਾਣ ਕੇ ਤੁਹਾਡਾ ਵੀ ਖੂਨ ਜ਼ਰੂਰ ਉਬਾਲ ਮਾਰੇਗਾ। ਪਾਕਿਸਤਾਨ ਦੇ ਲਾਹੌਰ ਸ਼ਹਿਰ ‘ਚ ਸਥਿਤ ਸ਼ਾਹੀ ਕਿਲ੍ਹੇ ਵਿਚ 19ਵੀਂ ਸਦੀ ਦੇ ਸਿੱਖ ਸ਼ਾਸਕ, ਬੇਮਿਸਾਲ ਯੋਧੇ ਮਹਾਰਾਜਾ ਰਣਜੀਤ ਸਿੰਘ ਦਾ ਲਗਾਇਆ 9 ਫੁੱਟ ਉੱਚਾ ਬੁੱਤ ਨੂੰ ਅਣਪਛਾਤੇ ਨੌਜਵਾਨਾਂ ਨੇ ਸ਼ੁੱਕਰਵਾਰ ਨੂੰ ਤੋੜ ਦਿੱਤਾ। ਸ਼ਰਮ ਦੀ ਗੱਲ ਇਹ ਹੈ ਕਿ ਉਸ ਨੌਜਵਾਨ ਨੇ ਕੱਟੜਪੰਥੀਆਂ ਦੇ ਭਾਸ਼ਣਾਂ ਤੋਂ ਪ੍ਰਭਾਵਿਤ ਹੋ ਕੇ ਇਸ ਘਟਨਾ ਨੂੰ ਅੰਜਾਮ ਦਿੱਤਾ ਹੈ। ਭਾਰਤ ਨੇ ਜੋਰਦਾਰ ਸ਼ਬਦਾਂ ਵਿੱਚ ਇਸ ਘਟਨਾ ਦੀ ਨਿਖੇਧੀ ਕੀਤੀ ਹੈ ਅਤੇ ਇਸ ਨੂੰ ਉਹਨਾਂ ਦੀ ਸ਼ਾਨ ਵਿੱਚ ਗੁਸਤਾਖੀ ਕਰਾਰ ਦਿੱਤਾ ਹੈ ।

ਸ਼ੇਰ-ਏ-ਪੰਜਾਬ ਵਜੋਂ ਜਾਣੇ ਜਾਂਦੇ ਮਹਾਰਾਜਾ ਰਣਜੀਤ ਸਿੰਘ ਨੇ 19ਵੀਂ ਸਦੀ ਦੇ ਪਹਿਲੇ ਅੱਧ ਤਕ ਸ਼ਾਸਨ ਕੀਤਾ। ਪਹਿਲੇ ਸਿੱਖ ਸ਼ਾਸਕ ਮਹਾਰਾਜਾ ਰਣਜੀਤ ਸਿੰਘ ਦਾ ਇੰਨਾ ਦਬਦਬਾ ਸੀ ਕਿ ਜਦੋਂ ਭਾਰਤ ਦੀਆਂ ਜ਼ਿਆਦਾਤਰ ਰਿਆਸਤਾਂ ਈਸਟ ਇੰਡੀਆ ਕੰਪਨੀ ਦੇ ਅਧੀਨ ਆ ਗਈਆਂ, ਕੁਝ ਨੇ ਅੰਗਰੇਜ਼ਾਂ ਦੀ ਅਧੀਨਗੀ ਸਵੀਕਾਰ ਕਰ ਲਈ ਸੀ, ਉਸ ਸਮੇਂ ਮਹਾਰਾਜਾ ਰਣਜੀਤ ਸਿੰਘ ਨੇ ਅੰਗਰੇਜਾਂ ਦੇ ਨੱਕ ਵਿਚ ਦਮ ਕਰੀ ਰੱਖਿਆ, ਉਹ ਵੀ ਕਰੀਬ 40 ਸਾਲਾਂ ਤੱਕ ।

ਮਹਾਰਾਜਾ ਰਣਜੀਤ ਸਿੰਘ ਦਾ ਦੇਹਾਂਤ 1839 ਵਿਚ ਹੋਇਆ ਸੀ। ਇਹ ਬੁੱਤ ਉਨ੍ਹਾਂ ਦੀ 180ਵੀਂ ਬਰਸੀ ਮੌਕੇ ਲਾਹੌਰ ਦੇ ਕਿਲ੍ਹੇ ਵਿੱਚ ਲਗਾਇਆ ਗਿਆ ਸੀ ਜੋ ਕਿ ਕੋਲਡ ਬਰੋਨਜ਼ ਦਾ ਬਣਿਆ ਸੀ। ਇਸ ‘ਤੇ ਮਹਾਰਾਜਾ ਨੂੰ ਤਲਵਾਰ ਫੜ ਕੇ ਘੋੜੇ ‘ਤੇ ਬੈਠਾ ਦਿਖਾਇਆ ਗਿਆ ਸੀ ਜਿਸ ਤਰ੍ਹਾਂ ਕਿ ਮਹਾਰਾਜਾ ਆਮ ਕਰਕੇ ਦਿਖਾਈ ਦਿੰਦੇ ਸਨ।

ਸ਼ੁਕਰਵਾਰ ਨੂੰ ਵਾਪਰੀ ਤੋੜ ਭੰਨ ਦੀ ਘਟਨਾ ਪਿੱਛੋਂ ਸਥਾਨਕ ਪੁਲਿਸ ਨੇ ਜ਼ਹੀਰ ਨਾਮਕ ਇੱਕ ਨੌਜਵਾਨ ਤੇ ਉਸ ਦੇ ਸਾਥੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ ਜੋ ਕਿ ਲਾਹੌਰ ਦੇ ਹਰਬੰਸਪੁਰਾ ਦੇ ਰਹਿਣ ਵਾਲੇ ਹਨ।

ਦੱਸਣਯੋਗ ਹੈ ਕਿ ਮਹਾਰਾਜਾ ਰਣਜੀਤ ਸਿੰਘ ਦਾ ਇਹ ਬੁੱਤ ਜੂਨ 2019 ‘ਚ ਲਾਹੌਰ ਕਿਲ੍ਹੇ ਵਿਚ ਸਥਾਪਿਤ ਕੀਤਾ ਗਿਆ ਸੀ ਤੇ ਇਸ ਨੂੰ ਫ਼ਕੀਰ ਖਾਨਾ ਅਜਾਇਬਘਰ ਦੀ ਸਹਾਇਤਾ ਨਾਲ ਇਕ ਸਥਾਨਕ ਕਲਾਕਾਰ ਦੇ ਸਹਿਯੋਗ ਨਾਲ ਸਥਾਪਿਤ ਕੀਤਾ ਗਿਆ ਸੀ। ਇਸ ਦੀ ਸਥਾਪਨਾ ਦੇ ਦੋ ਮਹੀਨੇ ਪਿੱਛੋਂ ਹੀ ਅਗਸਤ 2019 ਵਿਚ ਦੋ ਸ਼ਰਾਰਤੀ ਅਨਸਰਾਂ ਅਦਨਾਨ ਮੁਗਲ ਅਤੇ ਅਸਦ ਨੇ ਇਸ ਨੂੰ ਨੁਕਸਾਨ ਪਹੁੰਚਾਇਆ ਸੀ। ਇਨ੍ਹਾਂ ਨੌਜਵਾਨਾਂ ਨੇ ਭਾਰਤ ਸਰਕਾਰ ਵੱਲੋਂ ਜੰਮੂ-ਕਸ਼ਮੀਰ ਵਿਚ ਧਾਰਾ-370 ਖ਼ਤਮ ਕਰ ਕੇ ਇਸ ਨੂੰ ਦੋ ਕੇਂਦਰੀ ਸ਼ਾਸਿਤ ਪ੍ਰਦੇਸ਼ਾਂ ਵਿਚ ਵੰਡਣ ਤੋਂ ਨਾਰਾਜ਼ ਹੋ ਕੇ ਇਹ ਕਾਰਵਾਈ ਕੀਤੀ ਸੀ।

ਪੰਜਾਬ ਦੀਆਂ ਵੱਖ-ਵੱਖ ਜਥੇਬੰਦੀਆਂ ਨੇ ਵੀ ਲਾਹੌਰ ਕਿਲੇ ਵਿੱਚ ਵਾਪਰੀ ਇਸ ਘਟਨਾ ਦੀ ਤਿੱਖੇ ਸ਼ਬਦਾਂ ਵਿੱਚ ਨਿਖੇਧੀ ਕੀਤੀ ਹੈ।

Related News

ਕੈਨੇਡਾ ਨੇ ਲੇਬਨਾਨ ਦੀ ਆਰਥਿਕ ਮਦਦ ‘ਚ ਕੀਤਾ ਵੱਡਾ ਵਾਧਾ , PM ਟਰੂਡੋ ਨੇ ਕੀਤਾ ਐਲਾਨ

Vivek Sharma

BIG NEWS : ਭਾਰਤ ਵਿੱਚ ਮੁੜ ਵਧਣ ਲੱਗੇ ਕੋਰੋਨਾ ਦੇ ਮਾਮਲੇ, AIIMS ਦਿੱਲੀ ਦੇ ਡਾਇਰੈਕਟਰ ਨੇ ਕਿਹਾ ਲਾਪਰਵਾਹੀ ਪੈ ਸਕਦੀ ਹੈ ਭਾਰੀ

Vivek Sharma

Leave a Comment