channel punjabi
Canada International News North America

ਕੈਲਗਰੀ ‘ਚ ਵਾਪਰੇ ਬਹੁ-ਵਾਹਨਾਂ ਦੇ ਹਾਦਸੇ ‘ਚ ਪੰਜਾਬੀ ਡਾਰਈਵਰ ‘ਤੇ ਲੱਗੇ ਦੋਸ਼

ਕੈਲਗਰੀ: ਮੰਗਲਵਾਰ ਨੂੰ ਸਸਕੈਚਵਨ ਦੇ ਵਕਾਅ( Wakaw) ,ਨੇੜੇ ਇਕ ਨਿਰਮਾਣ ਵਾਲੀ ਜਗ੍ਹਾ ਵਿਚ “ਗੰਭੀਰ” ਬਹੁ ਵਾਹਨ ਦੀ ਟੱਕਰ ਹੋ ਗਈ ਸੀ । ਇਹ ਹਾਦਸਾ ਹਾਈਵੇ 41 ‘ਤੇ ਲਗਭਗ 1 ਵਜੇ ਦੁਪਹਿਰ ਨੂੰ ਹੋਇਆ ।

ਪੁਲਿਸ ਨੇ ਜਾਣਕਾਰੀ ਦੇ ਅਧਾਰ ‘ਤੇ ਦੱਸਿਆ ਕਿ, ਇਸ ਭਿਆਨਕ ਟੱਕਰ ‘ਚ ਵਕਾਅ ਤੋਂ ਅੱਠ ਕਿਲੋਮੀਟਰ ਪੂਰਬ ਵਿਚ ਚਾਰ ਵਾਹਨ ਅਤੇ ਇਕ ਅਰਧ-ਟਰੱਕ ਸ਼ਾਮਲ ਸੀ।

ਪੁਲਿਸ ਵਲੋਂ ਇਸ ਹਾਦਸੇ ‘ਚ 38 ਸਾਲ ਦੇ ਗੁਰਮੀਤ ਚੀਮਾ ਨਾਂ ਦੇ ਪੰਜਾਬੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਉਸ’ ਤੇ ਇਕ ਮੋਟਰ ਵਾਹਨ ਦੀ ਖਤਰਨਾਕ ਕਾਰਵਾਈ , ਮੌਤ ਦਾ ਕਾਰਨ ਬਣਨ ਵਾਲੇ ਖਤਰਨਾਕ ਆਪ੍ਰੇਸ਼ਨ ਅਤੇ ਸਰੀਰਕ ਨੁਕਸਾਨ ਦਾ ਕਾਰਨ ਬਣਨ ਦੇ ਦੋਸ਼ ਲਗਾਏ ਗਏ ਸਨ।

ਪੁਲਿਸ  ਦਾ ਕਹਿਣਾ ਹੈ ਕਿ ਹਾਈਵੇਅ ‘ਤੇ ਜਾਂਦੇ ਸਮੇ ਗੁਰਮੀਤ ਆਪਣਾ ਸੈਮੀ ਟਰੱਕ ਨੂੰ ਕੰਟਰੋਲ ਨਾ ਕਰ ਸੱਕਿਆ, ਤੇ ਟਰੱਕ ਇਕ ਕਾਰ ‘ਚ ਵਜਿਆ,ਕਾਰ ਅਗਲੀ ਕਾਰ ‘ਚ ਵੱਜੀ ਅਤੇ ਇਸ ਤਰ੍ਹਾਂ  4-5 ਕਾਰਾਂ ਦੀ ਆਪਸ ‘ਚ ਟੱਕਰ ਹੋ ਗਈ ਸੀ। ਜਿਸ ਕਾਰਨ ਇਕ 69 ਸਾਲ ਵਿਅਕਤੀ ਦੀ ਮੌਤ ਵੀ ਹੋ ਗਈ ਸੀ ਅਤੇ ਕਈ ਹੋਰ ਜ਼ਖਮੀ ਹੋ ਗਏ।

ਬੁੱਧਵਾਰ ਨੂੰ ਚੀਮਾ  ਮੈਲਫੋਰਟ ਵਿਖੇ ਸੁਬਾਈ ਅਦਾਲਤ ‘ਚ ਪੇਸ਼ ਕੀਤਾ ਗਿਆ ਅਤੇ 500 ਡਾਲਰ ਦੀ ਨਕਦ ਨਾਲ ਜ਼ਮਾਨਤ ‘ਤੇ ਰਿਹਾਅ ਕੀਤਾ ਗਿਆ ।ਹੁਣ ਚੀਮਾ 13 ਅਕਤੂਬਰ ਨੂੰ ਅਦਾਲਤ ‘ਚ ਪੇਸ਼ ਹੋਵੇਗਾ।

Related News

ਓਟਾਵਾ: ਪਬਲਿਕ ਹੈਲਥ ਅਧਿਕਾਰੀਆਂ ਨੇ ਕੋਵਿਡ 19 ਦੇ 25 ਹੋਰ ਨਵੇਂ ਕੇਸਾਂ ਦੀ ਕੀਤੀ ਪੁਸ਼ਟੀ, 5 ਸਕੂਲ ਵੀ ਕੋਰੋਨਾ ਦੀ ਲਪੇਟ ‘ਚ

Rajneet Kaur

ਵੈਨਕੂਵਰ ਇਨਡੋਰ ਗਰੁੱਪ ਫਿਟਨੈਸ ਸਟੂਡੀਓ ਕੋਵਿਡ 19 ਸਬੰਧਤ ਬੰਦ ਹੋਣ ਤੋਂ ਬਾਅਦ ਦੁਬਾਰਾ ਖੁਲ੍ਹਣਗੇ

Rajneet Kaur

ਕਿਸਾਨ ਟਰੈਕਟਰ ਪਰੇਡ ‘ਚ ਜਥੇਬੰਦੀਆਂ ਵਲੋਂ ਹਿਦਾਇਤਾਂ ਜਾਰੀ,ਦਿੱਲੀ ਪੁਲਿਸ ਨੇ ਟਰੈਕਟਰ ਪਰੇਡ ਦਾ ਰੂਟ ਮੈਪ ਕੀਤਾ ਜਾਰੀ

Rajneet Kaur

Leave a Comment