channel punjabi
Canada International News North America

Seaman to sailor: ‘ਦ ਰੌਇਲ ਕੈਨੇਡੀਅਨ ਨੇਵੀ ਵੱਲੋਂ ਆਪਣੇ ਜੂਨੀਅਰ ਮੈਂਬਰਜ਼ ਲਈ ਰਸਮੀ ਤੌਰ ‘ ਤੇ ਸੀਮੈਨ ਟਰਮ ਨੂੰ ਹਟਾ ਕੇ ਸੇਲਰ ਟਰਮ ਨੂੰ ਸ਼ੁਰੂ ਕਰਨ ਦਾ ਕੀਤਾ ਐਲਾਨ

‘ਦ ਰੌਇਲ ਕੈਨੇਡੀਅਨ ਨੇਵੀ ਵੱਲੋਂ ਆਪਣੇ ਜੂਨੀਅਰ ਮੈਂਬਰਜ਼ ਲਈ ਰਸਮੀ ਤੌਰ ਉੱਤੇ ਸੀਮੈਨ ਟਰਮ ਨੂੰ ਹਟਾ ਕੇ ਉਸ ਦੀ ਥਾਂ ਉੱਤੇ ਸੇਲਰ ਟਰਮ ਦੀ ਵਰਤੋਂ ਸ਼ੁਰੂ ਕੀਤੇ ਜਾਣ ਦਾ ਐਲਾਨ ਕੀਤਾ ਗਿਆ ਹੈ।

ਦੁਨੀਆ ਭਰ ਦੇ ਹੋਰਨਾਂ ਦੇਸ਼ਾਂ ਵਾਂਗ ਹੀ ਨੇਵੀ ਵੀ ਆਪਣੇ ਮੈਂਬਰਾਂ ਲਈ ਲੰਮੇਂ ਸਮੇਂ ਤੋਂ ਸੀਮੈਨ ਟਰਮ ਦੀ ਵਰਤੋਂ ਕਰਦੀ ਆਈ ਹੈ। ਪਰ ਹੁਣ ਨੇਵੀ ਨੇ ਲਿੰਗਕ ਪੱਖੋਂ ਨਿਰਪੱਖ ਟਰਮ ਸੇਲਰ ਦੀ ਵਰਤੋਂ ਕਰਨ ਦਾ ਫੈਸਲਾ ਕੀਤਾ ਹੈ। ਨੇਵੀ ਨੇ ਐਲਾਨ ਕੀਤਾ ਕਿ ਅਗਲੇ ਹਫਤੇ ਤੋਂ ਸ਼ੁਰੂ ਕਰਕੇ ਉਹ ਆਪਣੇ ਮੈਂਬਰਜ਼ ਲਈ ਸੇਲਰ ਟਰਮ ਦੀ ਵਰਤੋਂ ਕਰਿਆ ਕਰੇਗੀ ਜਿਵੇਂ ਕਿ ਸੇਲਰ ਥਰਡ ਕਲਾਸ, ਸੇਲਰ ਸੈਕਿੰਡ ਕਲਾਸ, ਸੇਲਰ ਫਰਸਟ ਕਲਾਸ, ਮਾਸਟਰ ਸੇਲਰ ਆਦਿ।

ਨੇਵੀ ਦੇ ਕਮਾਂਡਰ ਵਾਈਸ ਐਡਮਿਰਲ ਆਰਟ ਮੈਕਡੌਨਲਡ ਅਨੁਸਾਰ ਇਹ ਕਦਮ ਨੇਵੀ ਮੈਂਬਰਜ਼ ਤੇ ਆਮ ਜਨਤਾ ਦੇ ਪਿਛਲੇ ਮਹੀਨੇ ਕਰਵਾਏ ਗਏ ਸਰਵੇਖਣ ਦਾ ਹੀ ਨਤੀਜਾ ਹੈ। ਇਸ ਆਨਲਾਈਨ ਸਰਵੇਖਣ ਵਿੱਚ ਹਿੱਸਾ ਲੈਣ ਵਾਲੇ 75 ਫੀਸਦੀ ਲੋਕਾਂ ਨੇ ਇਸ ਤਬਦੀਲੀ ਦੇ ਪੱਖ ਵਿੱਚ ਵੋਟ ਕੀਤਾ। ਮੈਕਡੌਨਲਡ ਨੇ ਇੱਕ ਬਿਆਨ ਵਿੱਚ ਆਖਿਆ ਕਿ ਪਹਿਲਾਂ ਰਵਾਇਤੀ ਤੌਰ ਉੱਤੇ ਸਾਡੀ ਸਰਵਿਸ ਗੋਰੇ ਪੁਰਸ਼ਾਂ ਵੱਲੋਂ ਹੀ ਨਿਭਾਈ ਜਾਂਦੀ ਸੀ ਪਰ ਸਾਨੂੰ ਮਾਣ ਹੈ ਕਿ ਹੁਣ ਇਸ ਆਧੁਨਿਕ ਸਰਵਿਸ ਨੂੰ ਕੋਈ ਵੀ ਨਿਭਾਅ ਸਕਦਾ ਹੈ ਤੇ ਇਹ ਤਬਦੀਲੀ ਸਕਾਰਾਤਮਕ ਹੈ। ਉਨ੍ਹਾਂ ਆਖਿਆ ਕਿ ਇਸ ਵੱਡੀ ਤਬਦੀਲੀ ਲਈ ਭਾਵੇਂ ਸਾਨੂੰ ਆਨਲਾਈਨ ਕਰਵਾਏ ਸਰਵੇਖਣ ਵਿੱਚ ਸਮਰਥਨ ਮਿਲਿਆ ਹੈ ਪਰ ਕਈ ਲੋਕਾਂ ਵੱਲੋਂ ਪੱਖਪਾਤੀ ਤੇ ਨਫਰਤ ਭਰੀਆਂ ਟੀਕਾ ਟਿੱਪਣੀਆਂ ਵੀ ਕੀਤੀਆਂ ਗਈਆਂ ਹਨ। ਕਈਆਂ ਨੇ ਇਹ ਵੀ ਆਖਿਆ ਕਿ ਇਸ ਫੈਸਲੇ ਕਾਰਨ ਉਨ੍ਹਾਂ ਦੇ ਦਿਲ ਟੁੱਟ ਗਏ। ਇਸ ਦੌਰਾਨ ਫੇਸਬੁੱਕ ਉੱਤੇ ਸਾਂਝੇ ਕੀਤੇ ਗਏ ਆਪਣੇ ਸੁਨੇਹੇ ਵਿੱਚ ਰੀਅਰ ਐਡਮਿਰਲ ਕ੍ਰਿਸ ਸਦਰਲੈਂਡ ਨੇ ਆਖਿਆ ਕਿ ਇਸ ਤਰ੍ਹਾਂ ਦੀਆਂ ਟਿੱਪਣੀਆਂ ਦਰਸਾਉਂਦੀਆਂ ਹਨ ਕਿ ਇਹ ਕਾਇਰਾਨਾ ਹਮਲੇ ਹਨ ਤੇ ਸਾਨੂੰ ਘੱਟ ਗਿਣਤੀ ਤੇ ਹਾਸ਼ੀਏ ਉੱਤੇ ਧੱਕੇ ਗਰੁੱਪਜ਼ ਦਾ ਸਮਰਥਨ ਕਰਨਾ ਚਾਹੀਦਾ ਹੈ।

ਮੈਕਡੌਨਲਡ ਨੇ ਆਖਿਆ ਕਿ ਇਸ ਤਰ੍ਹਾਂ ਦੀਆਂ ਟਿੱਪਣੀਆਂ ਤੇ ਸੋਚ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਉਨ੍ਹਾਂ ਆਖਿਆ ਕਿ ਨਸਲੀ, ਮਹਿਲਾਵਾਂ ਤੋਂ ਨਫਰਤ ਕਰਨ ਵਾਲੇ ਤੇ ਪੱਖਪਾਤੀ ਵਿਵਹਾਰ ਵਾਲੇ ਸ਼ਖਸ ਲਈ ਸਾਡੇ ਰੈਂਕਸ ਵਿੱਚ ਕੋਈ ਥਾਂ ਨਹੀਂ। ਉਨ੍ਹਾਂ ਕਿਹਾ ਕਿ ਜਿਨ੍ਹਾਂ ਦੀ ਅਜਿਹੀ ਸੋਚ ਹੈ ਉਹ ਆਪਣੇ ਸੀਨੀਅਰ ਅਧਿਕਾਰੀਆਂ ਸਾਹਮਣੇ ਪੇਸ਼ ਹੋ ਕੇ ਆਪਣੇ ਵਿਚਾਰ ਰੱਖ ਸਕਦੇ ਹਨ ਤੇ ਅਸੀਂ ਨੇਵੀ ਛੱਡਣ ਵਿੱਚ ਤੁਹਾਡੀ ਮਦਦ ਕਰਾਂਗੇ। ਉਨ੍ਹਾਂ ਆਖਿਆ ਕਿ ਸਾਨੂੰ ਅਹਿਸਾਸ ਹੈ ਕਿ ਸਾਡੇ ਆਧੁਨਿਕ ਕਲਚਰ ਨਾਲ ਤੁਸੀਂ ਸਾਂਝ ਨਹੀਂ ਬਣਾ ਪਾ ਰਹੇ। ਇਹ ਨਵੇਂ ਰੈਂਕ ਡੈਸਿਗਨੇਸ਼ਨਜ਼ 4 ਸਤੰਬਰ ਤੋਂ ਪ੍ਰਭਾਵੀ ਹੋਣਗੇ। ਪਰ ਕਾਗਜ਼ਾਂ ਵਿੱਚ ਅਜਿਹਾ ਹੋਣ ਨੂੰ ਅਜੇ ਲੰਮਾਂ ਸਮਾਂ ਲੱਗ ਸਕਦਾ ਹੈ।

Related News

‘ਇਨਫੋਸਿਸ’ ਕੈਨੇਡਾ ਵਿੱਚ ਆਪਣੇ ਮੁਲਾਜ਼ਮਾਂ ਦੀ ਗਿਣਤੀ ਨੂੰ ਕਰੇਗਾ ਦੁੱਗਣਾ, ਕੰਪਨੀ ਦੇ ਚੇਅਰਮੈਨ ਨੰਦਨ ਨੀਲੇਕਨੀ ਨੇ ਕੀਤਾ ਐਲਾਨ

Vivek Sharma

ਰਿਟਰਨ ਟੂ ਸਕੂਲ ਪਲੈਨ ਨੂੰ ਲਾਗੂ ਕਰਨ ‘ਤੇ 250 ਮਿਲੀਅਨ ਡਾਲਰ ਦਾ ਆਵੇਗਾ ਖਰਚ: TDSB

Rajneet Kaur

ਸੂਬਾਈ ਚੋਣਾਂ : ਸਸਕੈਚਵਨ ਪਾਰਟੀ ਦੇ ਨੇਤਾ ਸਕਾਟ ਮੋਅ ਅਤੇ ਸੂਬਾਈ ਐਨਡੀਪੀ ਦੇ ਨੇਤਾ ਰਿਆਨ ਮੀਲੀ ਦਰਮਿਆਨ ਹੋਈ ਗਰਮਾ ਗਰਮ ਬਹਿਸ, ਜਾਣੋ ਕਿਹੜੇ-ਕਿਹੜੇ ਮੁੱਦੇ ‘ਤੇ ਦੋਹਾਂ ਨੇ ਇਕ-ਦੂਜੇ ਨੂੰ ਘੇਰਿਆ

Vivek Sharma

Leave a Comment