channel punjabi
Canada International News North America

ਵਿਗਿਆਨੀਆਂ ਨੇ ਤਿਆਰ ਕੀਤਾ ਕੋਰੋਨਾ ਨੂੰ ਹਵਾ ‘ਚ ਖਤਮ ਕਰਨ ਵਾਲਾ ਫਿਲਟਰ

ਹਿਊਸਟਨ: ਕੋਰੋਨਾ ਵਾਇਰਸ ਨੂੰ ਖਤਮ ਕਰਨ ਕਈ ਵਿਗਿਆਨੀਆਂ ਨੇ ਦਿਨ-ਰਾਤ ਇੱਕ ਕੀਤਾ ਹੋਇਆ ਹੈ। ਜਿਥੇ ਖਬਰਾਂ ਆ ਰਹੀਆਂ ਸਨ ਕਿ ਕੋਰੋਨਾ ਵਾਇਰਸ ਹਵਾਂ ‘ਚ ਵੀ ਫੈਲਦਾ ਹੈ। ਹੁਣ ਉਸ ਤੋਂ ਡਰਨ ਦੀ ਜ਼ਰੂਰਤ ਨਹੀਂ ਕਿਉਂਕਿ ਵਿਗਿਆਨੀਆਂ  ਨੇ ਇੱਕ ‘ਕੈਚ ਐਂਡ ਕਿੱਲ’“(catch and kill”) ਏਅਰ ਫਿਲਟਰ ਡਿਜ਼ਾਇਨ ਕੀਤਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਨਾਵਲ ਕੋਰੋਨਾ ਵਾਇਰਸ ਨੂੰ ਫਸਾ ਸਕਦਾ ਹੈ ਅਤੇ ਇਸ ਨੂੰ ਤੁਰੰਤ ਬੇਅਸਰ ਕਰ ਸਕਦਾ ਹੈ।
ਮੰਨਿਆਂ ਜਾ ਰਿਹਾ ਹੈ ਕਿ ਸਕੂਲਾਂ,ਹਸਪਤਾਲਾਂ ਅਤੇ ਸਿਹਤ ਸਹੂਲਤਾਂ ਵਰਗੀਆਂ ਬੰਦ ਥਾਵਾਂ ‘ਤੇ ਕੋਵਿਡ-19 ਦੇ ਫੈਲਣ ਨੂੰ ਘੱਟ ਕੀਤਾ ਜਾ ਸਕਦਾ ਹੈ।

ਮੈਟੀਰੀਅਲ ਟੂਡੇ ਫਿਜ਼ਿਕ ਜਨਰਲ ‘ਚ ਪ੍ਰਕਾਸ਼ਤ ਅਧਿਐਨ ਦੇ ਅਨੁਸਾਰ, ਇਸ ਉਪਕਰਣ ਨੇ ਆਪਣੇ ਫਿਲਟਰ ਵਿੱਚੋਂ ਲੰਘਣ ਵਾਲੀ ਹਵਾ ‘ਚ ਇਕ ਵਾਰ ‘ਚ 99.8 ਫੀਸਦੀ ਕੋਰੋਨਾ ਵਾਇਰਸ ਨੂੰ ਖਤਮ ਕਰ ਦਿਤਾ। ਅਧਿਐਨ ‘ਚ ਕਿਹਾ ਗਿਆ ਕਿ ਇਸ ਉਪਕਰਣ ਨੂੰ ਵਪਾਰਕ ਰੂਪ ਤੋਂ ਨਿਕੇਲ ਫੋਮ ਨੂੰ 200 ਡਿਗਰੀ ਸੈਲਸੀਅਸ ਤੱਕ ਗਰਮ ਕੀਤਾ ਹੈ, ਅਤੇ ਇਸਨੇ ਜਾਨਲੇਵਾ ਬੈਕਟੀਰੀਆਂ ਬੈਸੀਲਸ ਐਂਥ੍ਰੇਸਿਸ ਦੇ 99.3 ਫੀਸਦੀ ਰੋਗ ਵੀ ਮਾਰੇ ਜੋ ਐਂਥ੍ਰੇਸਿਸ ਬਿਮਾਰੀ ਦਾ ਕਾਰਨ ਬਣਦੇ ਹਨ।

ਵਿਗਿਆਨੀਆਂ ਦਾ ਮੰਨਣਾ ਹੈ ਕਿ ਕੋਰੋਨਾ ਵਾਇਰਸ ਹਵਾ ਵਿੱਚ ਕਰੀਬ 3 ਘੰਟੇ ਤੱਕ ਰਹਿ ਸਕਦਾ ਹੈ । ਇਸ ਲਈ ਇਸ ਤਰ੍ਹਾਂ ਦਾ ਫਿਲਟਰ ਬਣਾਉਣਾ ਬਹੁਤ ਜ਼ਰੂਰੀ ਸੀ ਤਾਂ ਜੋ ਕੰਮਕਾਰ ਨੂੰ ਮੁੜ ਲੀਹ ਤੇ ਲਿਆਂਦਾ ਜਾ ਸਕੇ।

ਅਮਰੀਕਾ ਦੀ ਯੂਨੀਵਰਸਿਟੀ ਆਫ਼ ਹਿਊਸਟਨ ਦੇ ਅਧਿਐਨ ਵਿੱਚ ਸ਼ਾਮਲ ਝਿਫੈਂਗ ਰੇਨ ਨੇ ਕਿਹਾ ਕਿ ਨਿਕੇਲ ਫੋਮ ਕਈ ਅਹਿਮ ਜ਼ਰੂਰਤਾਂ ਨੂੰ ਪੂਰਾ ਕਰਦਾ ਹੈ। ਇਹ ਫਿਲਟਰ ਹਵਾਈ ਅੱਡਿਆਂ ਅਤੇ ਹਵਾਈ ਜਹਾਜ਼ਾਂ,ਦਫਤਰਾਂ,ਭਵਨਾਂ,ਸਕੂਲਾਂ ਅਤੇ ਹੋਰ ਕਈ ਬੰਦ ਥਾਵਾਂ ਵਿੱਚ ਕੋਵਿਡ-19 ਨੂੰ ਫੈਲਣ ਤੋਂ ਰੋਕਣ ‘ਚ ਕਾਫੀ ਕਾਰਗਰ ਸਾਬਿਤ ਹੋ ਸਕਦਾ ਹੈ।

Related News

ਵੈਨਕੂਵਰ ‘ਚ ਇਕ ਪੈਦਲ ਯਾਤਰੀ ਨੂੰ ਪਿਕਅਪ ਟਰੱਕ ਨੇ ਮਾਰੀ ਟੱਕਰ

Rajneet Kaur

ਥੌਰਨਹਿੱਲ ਗੋਲੀਕਾਂਡ ‘ਚ ਇੱਕ 36 ਸਾਲਾ ਵਿਅਕਤੀ ਜ਼ਖ਼ਮੀ,ਦੋਸ਼ੀ ਗ੍ਰਿਫਤਾਰ

Rajneet Kaur

ਆਮਦਨ ਟੈਕਸ ਨਾ ਭਰਨ ਦੇ ਮੁੱਦੇ ‘ਤੇ ਬਿਡੇਨ ਨੇ ਟਰੰਪ ਨੂੰ ਘੇਰਿਆ !

Vivek Sharma

Leave a Comment