channel punjabi
Canada International News North America

ਲੋਰਨ ਐਵੇਨਿਊ ‘ਤੇ 67 ਸਾਲਾ ਸਾਈਕਲ ਸਵਾਰ ਨੂੰ ਵਾਹਨ ਨੇ ਮਾਰੀ ਟੱਕਰ: ਸਸਕੈਟੂਨ ਪੁਲਿਸ

ਸਸਕੈਟੂਨ: ਸਸਕੈਟੂਨ ਪੁਲਿਸ ਨੇ ਐਤਵਾਰ ਦੁਪਿਹਰ ਨੂੰ ਲੋਰਨ ਐਵੇਨਿਊ ਅਤੇ ਜੈਸਪਰ ਐਵੇਨਿਊ ਦੇ ਵਿਚਕਾਰ ਟ੍ਰੈਫਿਕ ਨੂੰ ਸੀਮਿਤ ਕਰ ਦਿਤਾ ਸੀ ,ਜਦੋਂ ਇਕ ਵਾਹਨ ਨੇ ਇਕ ਰਾਹਗੀਰ ਨੂੰ ਟੱਕਰ ਮਾਰ ਦਿੱਤੀ। ਅਧਿਕਾਰੀਆਂ ਨੂੰ ਤਕਰੀਬਨ ਦੁਪਿਹਰ 1:45 ਵਜੇ ਕਾਲ ਕਰਕੇ ਘਟਨਾ ਸਥਾਨ ਤੇ ਬੁਲਾਇਆ ਗਿਆ।

ਪੁਲਿਸ ਨੇ ਦਸਿਆ ਕਿ ਉਨ੍ਹਾਂ ਨੂੰ 67 ਸਾਲਾ ਔਰਤ ਮਿਲੀ, ਜਿਸਨੂੰ ਲੌਰਨ ਐਵੇਨਿਊ ਦੇ 2600 ਬਲਾਕ ‘ਚ ਸਾਈਕਲ ਚਲਾਉਂਦੇ ਸਮੇਂ ਪਿੱਛੇ ਤੋਂ ਵਾਹਨ ਨੇ ਟੱਕਰ ਮਾਰ ਦਿਤੀ ਸੀ। ਉਨ੍ਹਾਂ ਦਸਿਆ ਕਿ ਮੇਡਾਵੀ ਹੈਲਥ ਸਰਵਿਸਿਜ਼ ਵੈਸਟ ਪੈਰਾਮੈਡਿਕਸ ਨੇ ਔਰਤ ਨੂੰ ਗੰਭੀਰ ਜ਼ਖਮੀ ਹਾਲਤ ‘ਚ ਹਸਪਤਾਲ ਪਹੁੰਚਾਇਆ।

ਰਸਤੇ ਨੂੰ ਮੁੜ ਤੋਂ ਖੋਲ ਦਿਤਾ ਗਿਆ ਹੈ। ਪੁਲਿਸ ਵਲੋਂ ਮਾਮਲੇ ਦੀ ਜਾਂਚ ਜਾਰੀ ਹੈ।

 

Related News

ਕੈਲਗਰੀ ‘ਚ ਆਏ ਤੂਫ਼ਾਨ ਨੇ ਕੀਤਾ ਭਾਰੀ ਨੁਕਸਾਨ

team punjabi

ਅਮਰੀਕਾ ਦੇ ਰਾਸ਼ਟਰਪਤੀ ਚੋਣ ਦੇ ਪ੍ਰਚਾਰ ਲਈ ਬਾਲੀਵੁੱਡ ਦੇ ਗੀਤਾਂ ਦਾ ਸਹਾਰਾ

Vivek Sharma

ਓਂਟਾਰੀਓ: ਪੁਲਿਸ ਨੇ 31 ਸਾਲਾ ਲਾਪਤਾ ਸੀਨ ਲਾਰਜ ਦੀ ਭਾਲ ਕੀਤੀ ਸ਼ੁਰੂ

Rajneet Kaur

Leave a Comment