channel punjabi
Canada International News North America

ਮਿਸੀਸਾਗਾ :ਮਨਦੀਪ ਸਿੰਘ ਚੀਮਾਂ ਫਾਂਉਡੇਸਨ ਨੇ 30 ਹਜ਼ਾਰ ਡਾਲਰ ਫੰਡ ਇਕੱਤਰ ਕਰਕੇ ਪੀਲ ਚਿਲਡਰਨਜ਼ ਸੁਸਾਇਟੀ ਨੂੰ ਕੀਤੇ ਭੇਂਟ

ਮਿਸੀਸਾਗਾ : ਮਨਦੀਪ ਸਿੰਘ ਚੀਮਾਂ ਫਾਂਉਡੇਸਨ ਵੱਲੋਂ ਅਯੋਜਿਤ ਸਲਾਨਾ ਮੋਟਰਸਾਇਕਲ ਰਾਈਡ ਇਸ ਵਾਰ ਵੀ ਯਾਦਗਾਰੀ ਹੋ ਨਿਬੜੀ । ਪੀਲ ਚਿਲਡਰਨਜ਼ ਸੋਸਾਇਟੀ ਦੇ ਬੱਚਿਆ ਦੀ ਉਚੇਰੀ ਸਿੱਖਿਆ ਲਈ ਇਹ  ਫੰਡਰੇਜਿੰਗ ਈਵੈਂਟ ਹਰ ਸਾਲ ਕਰਵਾਇਆ ਜਾਂਦਾ ਹੈ । ਇਸ ਵਾਰੀ ਇਹ ਰਾਈਡ ਮਿਸੀਸਾਗਾ ਵਿੱਚ ਪੀਲ ਚਿਲਡਰਨਜ਼ ਸੋਸਾਇਟੀ ਦੀ ਨਵੀਂ ਬਿਲਡਿੰਗ ਦੇ ਸਾਹਮਣੇ ਕਰਵਾਈ ਗਈ ਅਤੇ ਤੀਹ ਹਜ਼ਾਰ ਡਾਲਰ ਫੰਡ ਇਕੱਤਰ ਕਰਕੇ ਪੀਲ ਚਿਲਡਰਨਜ਼ ਸੁਸਾਇਟੀ ਨੂੰ ਭੇਂਟ ਕੀਤਾ ਗਿਆ ।

ਕੋਵਿਡ 19 ਦੇ ਚੱਲਦਿਆਂ ਭਾਵੇਂ ਜਿਆਦਾ ਇਕੱਠ ਕਰਨ ਤੋਂ ਗੁਰੇਜ਼ ਕੀਤਾ ਗਿਆ ਪਰ ਫਿਰ ਵੀ 80 ਦੇ ਕਰੀਬ ਮੋਟਰਸਾਇਕਲ ਅਤੇ ਜੀਪ ਲਵਰਜ ਨੇ ਇਸ ਰਾਈਡ ਵਿੱਚ ਹਿੱਸਾ ਲਿਆ । ਮਿਸੀਸਾਗਾ ਦੀ ਮੇਅਰ ਬੌਨੀ ਕਰੌਂਬੀ , ਐਮ ਪੀ ਪੀ ਨੀਨਾ ਤਾਂਗੜੀ , ਦੀਪਕ ਅਨੰਦ , ਪੀਲ ਪੁਲਿਸ ਦੇ ਚੇਅਰ ਰੌਨ ਚੱਠਾ , ਸਿਟੀ ਕੌਂਸਲਰ ਹਰਕੀਰਤ ਸਿੰਘ ਅਤੇ ਸਮਾਜ ਸੇਵੀ ਸੰਸਥਾਵਾਂ ਤੋਂ ਇਲਾਵਾ ਸੌ ਤੋਂ ਵਧੇਰੇ ਲੋਕਾਂ ਨੇ ਇਸ ਰਾਈਡ ਵਿੱਚ ਹਿੱਸਾ ਲਿਆ ।

Related News

ਆਹ ਕੀ ! ਕਿਮ ਜੋਂਗ ਨੇ ਟਰੰਪ ਨੂੰ ਦੱਸਿਆ ਫੁੱਫੜ ਕਿਵੇਂ ਮਾਰਿਆ !!

Vivek Sharma

ਸਸਕੈਚਵਨ ‘ਚ ਕੋਵਿਡ 19 ਦੇ ਤਿੰਨ ਹੋਰ ਨਵੇਂ ਮਾਮਲੇ ਆਏ ਸਾਹਮਣੇ

Rajneet Kaur

ਓਨਟਾਰੀਓ ਨੇ ਟੋਅ ਟਰੱਕ ਇੰ ਉਦਯੋਗ ਵਿੱਚ ਹਿੰਸਾ ਦੇ ਜਵਾਬ ਵਿੱਚ ਨਵੇਂ ਨਿਯਮ ਕੀਤੇ ਪੇਸ਼

Rajneet Kaur

Leave a Comment