channel punjabi
Canada International News North America

RCMP ਵੱਲੋਂ ਦਾੜ੍ਹੀ ਵਾਲੇ ਸਿੱਖ ਆਫੀਸਰਜ਼ ਨਾਲ ਵਿਤਕਰਾ ਕੀਤੇ ਜਾਣ ਤੋਂ ਵਰਲਡ ਸਿੱਖ ਆਰਗੇਨਾਈਜ਼ੇਸ਼ਨ ਆਫ ਕੈਨੇਡਾ ਕਾਫੀ ਨਿਰਾਸ਼

ਓਟਾਵਾ: ਆਰਸੀਐਮਪੀ ਵੱਲੋਂ ਦਾੜ੍ਹੀ ਵਾਲੇ ਸਿੱਖ ਆਫੀਸਰਜ਼ ਨਾਲ ਵਿਤਕਰਾ ਕੀਤੇ ਜਾਣ ਤੋਂ ਵਰਲਡ ਸਿੱਖ ਆਰਗੇਨਾਈਜ਼ੇਸ਼ਨ ਆਫ ਕੈਨੇਡਾ (ਡਬਲਿਊ ਐਸ ਓ) ਕਾਫੀ ਨਿਰਾਸ਼ ਹੈ। ਧਾਰਮਿਕ ਤੌਰ ਉੱਤੇ ਜ਼ਰੂਰੀ ਮੰਨੇ ਜਾਂਦੇ ਆਪਣੇ ਫੇਸ਼ੀਅਲ ਹੇਅਰ ਕਾਰਨ ਇਨ੍ਹਾਂ ਪੁਲਿਸ ਆਫੀਸਰਜ਼ ਨੂੰ ਆਰਸੀਐਮਪੀ ਵੱਲੋਂ 31 ਮਾਰਚ,2020 ਨੂੰ ਫਰੰਟਲਾਈਨ ਪੁਲਿਸਿੰਗ ਡਿਊਟੀਜ਼ ਤੋਂ ਹਟਾ ਦਿੱਤਾ ਗਿਆ। ਇਨ੍ਹਾਂ ਪ੍ਰਭਾਵਿਤ ਆਫੀਸਰਜ਼ ਨੂੰ ਪਿਛਲੇ ਛੇ ਮਹੀਨੇ ਤੋਂ ਡੈਸਕ ਡਿਊਟੀ ਹੀ ਦਿੱਤੀ ਗਈ ਹੈ ਕਿਉਂਕਿ ਆਰਸੀਐਮਪੀ ਦਾ ਕਹਿਣਾ ਹੈ ਕਿ N95 ਮਾਸਕ ਮੂੰਹ ਦੇ ਵਾਲਾਂ ਕਾਰਨ ਸਹੀ ਢੰਗ ਨਾਲ ਸੀਲ ਨਹੀਂ ਹੁੰਦੇ।

ਹਾਲਾਂਕਿ ਮਾਸਕ ਪਾਉਣਾ ਲਾਜ਼ਮੀ ਨਹੀਂ ਹੈ ਤੇ ਇਸ ਬਾਰੇ ਫੈਸਲਾ ਫਰੰਟ ਲਾਈਨ ਆਫੀਸਰਜ਼ ਦੀ ਸਹਿਮਤੀ ਉੱਤੇ ਛੱਡਿਆ ਗਿਆ ਹੈ। ਇਸ ਨੂੰ ਉਦੋਂ ਹੀ ਲਾਜ਼ਮੀ ਮੰਨਿਆ ਗਿਆ ਹੈ ਜਦੋਂ ਆਫੀਸਰਜ਼ ਕਿਸੇ ਖਤਰੇ ਵਾਲੀ ਥਾਂ ਉੱਤੇ ਜਾ ਰਿਹਾ ਹੋਵੇ। ਪ੍ਰਭਾਵਿਤ ਸਿੱਖ ਆਫੀਸਰਜ਼ ਵੱਲੋਂ ਅਪਰੈਲ 2020 ਵਿੱਚ ਡਬਲਿਊ ਐਸ ਓ ਨਾਲ ਇਸ ਸਬੰਧ ਵਿੱਚ ਸੰਪਰਕ ਕੀਤਾ ਗਿਆ। ਇਨ੍ਹਾਂ ਆਫੀਸਰਜ਼ ਨੇ ਆਖਿਆ ਕਿ ਉਨ੍ਹਾਂ ਨੂੰ ਪ੍ਰਸ਼ਾਸਕੀ ਡਿਊਟੀਜ਼ ਦਿੱਤੀਆਂ ਗਈਆਂ ਹਨ ਜਿਹੜੀਆਂ ਘੱਟ ਅਰਥਭਰਪੂਰ ਹਨ। ਇਨ੍ਹਾਂ ਸਿੱਖ ਆਫੀਸਰਜ਼ ਨੂੰ ਬਦਲਵੀਆਂ ਪੀਪੀਈ ਕਿੱਟਜ਼ ਮੁਹੱਈਆ ਕਰਵਾਉਣ ਦਾ ਵੀ ਕੋਈ ਉਪਰਾਲਾ ਨਹੀਂ ਕੀਤਾ ਗਿਆ।

ਸਿੱਖ ਆਫੀਸਰਜ਼ ਦਾ ਕਹਿਣਾ ਹੈ ਕਿ ਕੈਨੇਡਾ ਵਿੱਚ ਹੋਰਨਾਂ ਥਾਂਵਾਂ ਉੱਤੇ ਫਰੰਟਲਾਈਨ ਉੱਤੇ ਰਹਿ ਕੇ ਕੰਮ ਕਰ ਰਹੇ ਹਨ ਤੇ ਉਨ੍ਹਾਂ ਨੂੰ ਉਨ੍ਹਾਂ ਦੀਆਂ ਡਿਊਟੀਜ਼ ਤੋਂ ਵਾਂਝਾ ਨਹੀਂ ਕੀਤਾ ਗਿਆ। ਇਹ ਸਪਸ਼ਟ ਨਹੀਂ ਹੋ ਸਕਿਆ ਕਿ ਆਰਸੀਐਮਪੀ ਕਿਉਂ ਚਾਹੁੰਦੀ ਹੈ ਕਿ ਉਨ੍ਹਾਂ ਦੇ ਮੈਂਬਰ N95 ਮਾਸਕ ਹੀ ਪਾਉਣ ਜਦਕਿ ਮੈਡੀਕਲ ਪ੍ਰੋਫੈਸ਼ਨਲਜ਼ ਵੱਲੋਂ ਇਹ ਸਪਸ਼ਟ ਕੀਤਾ ਜਾ ਚੁੱਕਿਆ ਹੈ ਕਿ ਆਮ ਮੈਡੀਕਲ ਮਾਸਕ ਹੀ ਕਾਫੀ ਹਨ।

ਡਬਲਿਊ ਐਸ ਓ ਜੂਨ ਦੇ ਸ਼ੁਰੂ ਵਿੱਚ ਪਬਲਿਕ ਸੇਫਟੀ ਮੰਤਰੀ ਬਿੱਲ ਬਲੇਅਰ, ਆਰਸੀਐਮਪੀ ਕਮਿਸ਼ਨਰ ਬ੍ਰੈਂਡਾ ਲੱਕੀ ਤੋਂ ਇਲਾਵਾ ਪਬਲਿਕ ਸਰਵਿਸਿਜ਼ ਐਂਡ ਪ੍ਰੋਕਿਓਰਮੈਂਟ ਮੰਤਰੀ ਅਨੀਤਾ ਆਨੰਦ ਤੇ ਇਨੋਵੇਸ਼ਨ, ਸਾਇੰਸ ਐਂਡ ਟੈਕਨੌਲੋਜੀ ਮੰਤਰੀ ਨਵਦੀਪ ਬੈਂਸ ਨੂੰ ਵੀ ਇਸ ਮਾਮਲੇ ਵਿੱਚ ਦਖਲ ਦੇਣ ਲਈ ਲਿਖ ਚੁੱਕੀ ਹੈ ਪਰ ਕਿਸੇ ਵੱਲੋਂ ਵੀ ਕੋਈ ਜਵਾਬ ਨਹੀਂ ਆਇਆ।

ਡਬਲਿਊ ਐਸ ਓ ਦੇ ਪ੍ਰੈਜ਼ੀਡੈਂਟ ਤੇਜਿੰਦਰ ਸਿੰਘ ਸਿੱਧੂ ਨੇ ਆਖਿਆ ਕਿ ਪਿਛਲੇ ਛੇ ਮਹੀਨਿਆਂ ਤੋਂ ਅਸੀਂ ਇਹ ਮੁੱਦਾ ਸੁਲਝਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਪਰ ਫੈਡਰਲ ਸਰਕਾਰ ਵੱਲੋਂ ਵੀ ਕੋਈ ਬਾਂਹ ਪੱਲਾ ਨਹੀਂ ਫੜ੍ਹਿਆ ਜਾ ਰਿਹਾ। ਦਾੜ੍ਹੀ ਵਾਲੇ ਸਿੱਖ ਅਧਿਕਾਰੀਆਂ ਨਾਲ ਇਸ ਤਰ੍ਹਾਂ ਦਾ ਵਿਤਕਰਾ ਫੌਰੀ ਤੌਰ ਉੱਤੇ ਬੰਦ ਹੋਣਾ ਚਾਹੀਦਾ ਹੈ।

Related News

ਯੋਸ਼ੀਹਿਦੇ ਸੁਗਾ ਚੁਣੇ ਗਏ ਜਾਪਾਨ ਦੇ ਨਵੇਂ ਪ੍ਰਧਾਨ ਮੰਤਰੀ , ਜਸਟਿਨ ਟਰੂਡੋ ਨੇ ਦਿੱਤੀ ਵਧਾਈ

Vivek Sharma

ਭਾਰਤ ਦੀ ਕੋਰੋਨਾ ਵੈਕਸੀਨ ਦੀ ਬੱਲੇ-ਬੱਲੇ, ਸੰਯੁਕਤ ਰਾਸ਼ਟਰ (UNITED NATIONS) ਨੇ ਵੈਕਸੀਨ ਲਈ ਭਾਰਤ ਸਰਕਾਰ ਦਾ ਕੀਤਾ ਧੰਨਵਾਦ

Vivek Sharma

ਰੇਜਿਨਾ ਵਿਖੇ ਹੁਣ ਹਫ਼ਤੇ ਦੇ ਸੱਤ ਦਿਨ ਖੁੱਲ੍ਹਿਆ ਕਰੇਗਾ ਡ੍ਰਾਇਵ-ਥਰੂ ਕੋਰਨਾਵਾਇਰਸ ਟੈਸਟਿੰਗ ਸੈਂਟਰ

Vivek Sharma

Leave a Comment