channel punjabi
Canada International News North America Sticky

ਪੁਤਿਨ ਦੀ ਸ਼ਾਨਦਾਰ ਜਿੱਤ, 2036 ਤੱਕ ਆਪਣਾ ਰਾਜ ਵਧਾਉਣ ਦਾ ਜਿੱਤਿਆ ਹੱਕ

ਮਾਸਕੋ: ਰੂਸ ਨੇ ਸੰਵਿਧਾਨਿਕ ਤਬਦੀਲੀਆਂ ਲਈ ਭਾਰੀ ਵੋਟ ਪਾਉਣ ਨਾਲ 2036 ਤੱਕ ਵਲਾਦੀਮੀਰ ਪੁਤਿਨ ਦੇ ਸੱਤਾ ਵਿੱਚ ਬਣੇ ਰਹਿਣ ਦਾ ਰਾਹ ਖੋਲ੍ਹਿਆ ਹੈ। ਇਸ ਸਵਿਧਾਨ ਸੋਧ ਮੁਤਾਬਿਕ ਹੀ ਪੁਤਿਨ ਨੂੰ ਰਾਸ਼ਟਰਪਤੀ ਦੇ ਅਹੁਦੇ ਦੀ ਆਪਣੀ ਮਿਆਦ ਖਤਮ ਹੋਣ ਤੋਂ ਬਾਅਦ 6 ਸਾਲਾਂ ਲਈ 2 ਵਾਰ ਹੋਰ ਰਾਸ਼ਟਰਪਤੀ ਬਣਨ ਦਾ ਮੋਕਾ ਮਿਲੇਗਾ।ਪੁਤਿਨ ਫਿਲਹਾਲ 2024 ਤੱਕ ਰਾਸ਼ਟਰਪਤੀ ਚੁਣੇ ਗਏ ਹਨ,ਪਰ ਸੰਵਿਧਾਨ ਦੀ ਇਸ ਸੋਧ ਦੇ ਜ਼ਰੀਏ ਉਹ 2024 ਤੋਂ ਬਾਅਦ 12 ਸਾਲ ਹੋਰ ਰਾਸ਼ਟਰਪਤੀ ਬਣੇ ਰਹਿਣਗੇ।

ਸਰਕਾਰੀ ਨਤੀਜਿਆਂ ‘ਚ 98% ਬੈਲਟ ਗਿਣਨ ਤੋਂ ਬਾਅਦ ਦਿਖਾਇਆ ਗਿਆ ਹੈ ਕਿ ਸਾਬਕਾ ਕੇ.ਜੀ.ਬੀ ਅਧਿਕਾਰੀ ਜਿਸਨੇ ਰਾਸ਼ਟਰਪਤੀ ਜਾਂ ਪ੍ਰਧਾਨ ਮੰਤਰੀ ਦੇ ਤੌਰ ‘ਤੇ ਦੋ ਦਹਾਕਿਆਂ ਤੋਂ ਵੱਧ ਸਮੇਂ ਤੱਕ ਰੂਸ ਤੇ ਰਾਜ ਕੀਤਾ ਹੈ।ਮੌਜੂਦਾ ਸਥਿਤੀ ਤੋਂ ਬਾਅਦ ਦੋ ਹੋਰ ਛੇ ਸਾਲਾਂ ਲਈ ਚੋਣ ਲੜਨ ਦਾ ਅਧਿਕਾਰ ਅਸਾਨੀ ਨਾਲ ਜਿੱਤ ਗਿਆ ਹੈ। ਇਸਦਾ ਮਤਲਬ ਇਹ ਹੈ ਕਿ 67 ਸਾਲ ਦੇ ਪੁਤਿਨ 83 ਸਾਲ ਦੀ ਉਮਰ ਤੱਕ ਰਾਜ ਕਰਨਗੇ।

ਰੂਸ ਦੇ ਸੰਵਿਧਾਨ ਵਿੱਚ ਸੋਧ ਨੂੰ ਲੈ ਕੇ ਬੁੱਧਵਾਰ ਨੂੰ ਰੈਫਰੈਂਡਮ ਕਰਵਾਇਆਂ ਗਿਆ ਸੀ ਅਤੇ ਰੂਸ ਦੇ ਚੋਣ ਕਮਿਸ਼ਨ ਵਲੋਂ ਜਾਰੀ ਕੀਤੇ ਗਏ ਅੰਕੜਿਆਂ ਮੁਤਾਬਕ 73 ਫੀਸਦੀ ਲੋਕਾਂ ਨੇ ਸੰਵਿਧਾਨ ਬਦਲਣ ਦਾ ਸਮਰਥਨ ਕੀਤਾ ਹੈ। ਕੇਂਦਰੀ ਚੋਣ ਕਮਿਸ਼ਨ ਦਾ ਕਹਿਣਾ ਹੈ ਕਿ ਇਸ ਵਿੱਚ 21 ਫੀਸਦੀ ਤੋਂ ਵੱਧ ਲੋਕਾਂ ਨੇ ਵੋਟ ਪਾਈ ਹੈ।
ਕਮਿਸ਼ਨਦੀ ਮੁੱਖੀ ਐਲਾ ਪਾਮਫਿਲੋਵਾ ਨੇ ਕਿਹਾ ਹੈ ਕਿ ਵੋਟ ਪਾਰਦਰਸ਼ੀ ਸੀ ਅਤੇ ਅਧਿਕਾਰੀਆਂ ਨੇ ਇਸ ਦੀ ਖਰਿਆਈ ਨੂੰ ਯਕੀਨੀ ਬਣਾਉਣ ਲਈ ਸਭ ਕੁਝ ਕੀਤਾ ਸੀ।
ਸੰਵਿਧਾਨ ਦੀ ਸੋਧ ਕਰਨ ਲੱਗਿਆਂ ਪੁਤਿਨ ਦਾ ਨਾਅਰਾ ਸੀ ਸਾਡਾ ਦੇਸ਼ ਸਾਡਾ ਸੰਵਿਧਾਨ ਅਤੇ ਸਾਡੇ ਫੈਸਲੇ। ਸੰਵਿਧਾਨ ਵਿੱਚ ਕਈ ਸੋਧਾਂ ਕੀਤੀਆਂ ਗਈਆਂ ਹਨ ਅਤੇ ਇਨ੍ਹਾਂ ਸੋਧਾਂ ਵਿੱਚੋਂ ਵਿਆਹ ਨੂੰ ਲੈ ਕੇ ਕੀਤੀ ਗਈ ਸੋਧ ਸਭ ਤੋਂ ਜ਼ਿਆਦਾ ਚਰਚਾ ਵਿੱਚ ਹੈ ਅਤੇ ਉਸ ਵਿੱਚ ਵਿਆਹ ਨੂੰ ਸਖ਼ਤ ਤੌਰ ‘ਤੇ ਆਦਮੀ ਅਤੇ ਔਰਤ ਦਾ ਗਠਬੰਧਨ ਬਣਾਇਆ ਗਿਆ ਹੈ।

Related News

ਅਮਰੀਕਾ ‘ਚ 43 ਸਾਲਾਂ ਦੀ ਭਾਰਤੀ ਮੂਲ ਦਾ ਕਤਲ, ਪੁਲਿਸ ਵਲੋਂ ਇਕ ਸ਼ੱਕੀ ਗ੍ਰਿਫਤਾਰ

Rajneet Kaur

ਕੈਨੇਡਾ ‘ਚ ਐਸਟ੍ਰਾਜ਼ੇਨੇਕਾ ਦੀ ਵੈਕਸੀਨ 65 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਲੋਕਾਂ ਨੂੰ ਦੇਣ ਨੂੰ ਮੰਜ਼ੂਰੀ

Vivek Sharma

ਕੋਰੋਨਾ ਦੀ ਦੂਜੀ ਲਹਿਰ ਦਾ ਪ੍ਰਭਾਵ : ਪੀਲ ਰੀਜ਼ਨ, ਟੋਰਾਂਟੋ ਅਤੇ ਓਟਾਵਾ ਵਿੱਚ ਇਨਡੋਰ ਡਾਇਨ, ਜਿਮ ਅਤੇ ਬਾਰ ਕੀਤੇ ਗਏ ਬੰਦ

Vivek Sharma

Leave a Comment